More

  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਭੱਟੀ ਹੋਣਗੇ ਅੰਤਰਰਾਸ਼ਟਰੀ ਜਰਨਲ ਦੇ ਅਕਾਦਮਿਕ ਸੰਪਾਦਕ

  ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮਿਆਰੀ ਖੋਜ ਤੇ ਅਕਾਦਮਿਕ ਸਭਿਆਚਾਰ ਮੇਰਾ ਪ੍ਰੇਰਣਾਸਰੋਤ: ਪ੍ਰੋ. ਭੱਟੀ

  ਅੰਮ੍ਰਿਤਸਰ, 22 ਜੁਲਾਈ (ਗਗਨ) – ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਸਥਾਪਿਤ ਸਿਰਕੱਢ ਸੰਸਥਾਵਾਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜ ਅਕਾਦਮਿਕ ਮਿਆਰ ਕਾਰਨ ਯੂਨੀਵਰਸਿਟੀ ਦੇ ਵਿਦਵਾਨਾਂ, ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਵੱਖ ਵੱਖ ਅਨੁਸ਼ਾਸਨਾਂ ਵਿਚ ਵੱਖ ਵੱਖ ਵਿਸ਼ਿਆ ਸਬੰਧੀ ਖੋਜ ਪੱਤਰ, ਸੰਪਾਦਨਾ, ਫੈਲੋਸ਼ਿਪ, ਇਨਵਾਈਟਡ ਟਾਕ, ਸਹਿ ਸੰਪਾਦਨਾਂ ਅਤੇ ਹੋਰ ਖੋਜ ਤੇ ਅਕਾਦਮਿਕ ਗਤੀਵਿਧੀਆਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਇਸ ਲੜੀ ਤਹਿਤ ਪਬਲਿਕ ਲਾਇਬ੍ਰੇਰੀ ਆਫ ਸਾਇੰਸ, ਅਮਰੀਕਾ ਦੇ ਪਲੋਸ ਵਾਟਰ ਜਰਨਲ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੌਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਦੇ ਪ੍ਰੋਫੈਸਰ ਡਾ. ਐਮ.ਐਸ. ਭੱਟੀ ਨੂੰ ਅਕਾਦਮਿਕ ਸੰਪਾਦਕ ਵਜੋਂ ਸ਼ਮੂਲ ਕਰਾਉਣ ਲਈ ਸੱਦਾ ਭੇਜਿਆ ਹੈ। ਇਸ ਜਰਨਲ ਦੀ ਅਗਵਾਈ ਸਟੈਂਡਫੋਰਡ ਯੂਨੀਵਰਸਿਟੀ ਅਮਰੀਕਾ ਅਤੇ ਪੱਛਮੀ ਆਸਟਰੇਲੀਆ ਦੀ ਈਡਿਥ ਕੋਆਨ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਕੀਤੀ ਜਾ ਰਹੀ ਹੈ।

  ਇਸ ਉਪਰ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਾ. ਭੱਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਅਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਆਹਲਾ ਦਰਜੇ ਦੇ ਖੋਜ ਸਭਿਆਚਾਰ ਨੂੰ ਪ੍ਰਫੁਲਤ ਕਰਨ ਵਿਚ ਪਾਏ ਵਡਮੁੱਲੇ ਅਤੇ ਵਧੀਆ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਿਆਰੀ ਖੋਜ ਤੇ ਚੰਗੇ ਅਕਾਦਮਿਕ ਸਭਿਆਚਾਰ ਸਦਕਾ ਹੀ ਉਨ੍ਹਾਂ ਦੀ ਮਿਹਨਤ ਨੂੰ ਫਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਜਰਨਲ ਵਿਚ ਜਿਥੇ ਯੂਨੀਵਰਸਿਟੀ ਆਫ ਕੈਲੀਫੌਰਨੀਆ ਬਰਕਲੇ, ਨਾਸਾ, ਇੰਪੀਰੀਅਲ ਕਾਲਜ ਲੰਡਨ, ਆਈ.ਆਈ.ਟੀ. ਪਟਨਾ ਤੋਂ ਅਕਾਦਮਿਕ ਸੰਪਾਦਕਾਂ ਨੂੰ ਸ਼ਾਮਿਲ ਕੀਤਾ ਗਿਅ ਹੈ ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਇਸ ਵਿਚ ਆਉਣਾ ਇਕ ਮਾਣ ਵਾਲੀ ਗੱਲ ਹੈ। ਡਾ. ਭੱਟੀ ਦੇ ਖੋਜ ਤੇ ਅਕਾਦਮਿਕ ਕਾਰਜ ਵਿਚ ਪਾਣੀ ਅਤੇ ਵੇਸਟ ਵਾਟਰ ਟਰੀਟਮੈਂਟ ਸਬੰਧੀ ਕਾਰਜ ਪ੍ਰਮੁੱਖ ਤੌਰ `ਤੇ ਸ਼ਾਮਿਲ ਹਨ ਅਤੇ ਇਸ ਸਬੰਧੀ 60 ਤੋਂ ਵੱਧ ਆਰਟੀਕਲ 40 ਦੇਸ਼ਾਂ ਵਿਚ ਸਾਈਟਡ ਹਨ। ਅਕਾਦਮਿਕ ਡਿਊਟੀ ਦੇ ਨਾਤੇ 400 ਖੋਜ ਪਬਲੀਕੇਸ਼ਨਾਂ ਦੇ ਰੀਵਿਊ ਨੇ ਉਨ੍ਹਾਂ ਨੂੰ ਪਾਣੀ, ਵਾਤਾਵਰਣ, ਸਹਿਜ ਟਿਕਾਅ, ਵਿਸ਼ਵ ਲੋਕ ਸਿਹਤ ਅਤੇ ਡਿਜ਼ੀਟਲ ਹੈਲਥ ਦੇ ਓਪਨ ਐਕਸੈਸ ਜਰਨਲਾਂ ਨੂੰ ਵੀ ਜਾਇਨ ਕਰਨ ਵਿਚ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਲੋਸ ਵਾਟਰ ਰਾਹੀਂ ਬਹੁਅਨੁਸ਼ਾਸਨੀ ਖੋਜ ਅਤੇ ਅਕਾਦਮਿਕ ਸਾਂਝ ਪ੍ਰੋਗਰਾਮਾਂ ਰਾਹੀਂ ਪਾਣੀ, ਸੈਨੀਟੇਸ਼ਨ ਤੇ ਹਾਈਜੀਨ ਅਤੇ ਪਾਣੀ ਸਰੋਤ ਵਿਸ਼ੇ ਵਿਚ ਹੋਣ ਵਾਲੀ ਖੋਜ ਨੂੰ ਉਤਸ਼ਾਹ ਮਿਲੇਗਾ।

  ਉਨ੍ਹਾਂ ਕਿਹਾ ਕਿ ਵੇਸਟ ਵਾਟਰ ਦੇ ਸੌ ਫੀਸਦ ਪ੍ਰਬੰਧਨ, ਵੱਧ ਤੋਂ ਵੱਧ ਦਰਖਤ ਲਗਾਣ, ਸਟਾਫ ਵਿਦਿਆਰਥੀਆਂ ਲਈ ਪ੍ਰਦੂਸ਼ਣਮੁਕਤ ਬਿਜਲਈ ਬੱਸਾਂ ਦੀ ਸਹੂਲਤ, ਸੂਰਜੀ ਊਰਜਾ ਪ੍ਰਬੰਧਨ ਜਿਹੇ ਅਨੇਕਾਂ ਪ੍ਰੋਗਰਾਮ ਹਨ ਜਿਸ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਅਕਾਦਮਿਕ ਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਚੇਤੰਨ ਅਤੇ ਕਾਰਜਸ਼ੀਲ ਹੈ। ਉਨਾਂ੍ਹ ਕਿਹਾ ਕਿ ਅਜਿਹੇ ਪ੍ਰੋਗਰਾਮ ਸਦਕਾ ਜਿਥੇ ਯੂਨੀਵਰਸਿਟੀ ਆਪਣੇ ਊਰਜਾ ਦੇ ਸਰੋਤ ਪੈਦਾ ਕਰਦੀ ਹੈ ਉਥੇ ਸਮਾਜ ਨੂੰ ਇਸ ਉਪਰ ਚੱਲ ਦਾ ਪ੍ਰੇਰਣਾਸਰੋਤ ਵੀ ਬਣਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸੀਵੇਰਜ ਟਰੀਟਮੈਂਟ ਪਲਾਂਟ ਉਪਰ ਡਿਜੀਟਲ ਵਾਟਰ ਮੌਨੀਟਰ ਨੂੰ ਲਾਉਣ ਦਾ ਪਲਾਨ ਵੀ ਤਿਆਰ ਕਰ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਪਾਣੀ ਨੂੰ ਮੁੜ ਵਰਤਿਆ ਜਾ ਸਕੇ। ਪਿਛਲੇ ਸਮੇਂ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਨੇ ਰਾਸ਼ਟਰੀ ਸਾਫ ਹਵਾ ਪ੍ਰੋਗਰਾਮ (ਐਨ.ਸੀ.ਏ.ਪੀ.) ਤਹਿਤ ਇਕ ਹੋਰ ਹਵਾ ਦੀ ਗੁਣਵਤਾ ਮਾਪਣ ਵਾਲਾ ਯੰਤਰ ਯੂਨੀਵਰਸਿਟੀ ਵਿਖੇ ਸਥਾਪਤ ਕਰਨ ਲਈ ਮਨਜ਼ੂਰ ਕੀਤਾ ਹੈ ਜੋ ਕਿ ਜਲਦ ਹੀ ਸ਼ੁਰੂ ਹੋ ਜਾਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img