ਅੰਮ੍ਰਿਤਸਰ, 20 ਜੁਲਾਈ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਵਿਚ ਚੱਲ ਰਹੇ ਐਮ.ਪਲਾਨ. (ਅਰਬਨ*/ਇਨਫਰਾਸਟਰਕਚਰ/ਟਰਾਂਸਪੋਰਟ) ਕੋਰਸਾਂ ਵਿਚ ਅਕਾਦਮਿਕ ਸੈਸ਼ਨ 2021-22 ਲਈ ਕੁੱਝ ਖਾਲੀ ਸੀਟਾਂ ਲਈ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਿਭਾਗ ਦੇ ਮੁਖੀ, ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਅਪਲਾਈ ਲਈ ਐਪਲੀਕੇਸ਼ਨ ਫੀਸ ਤੇ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 6 ਅਗਸਤ 2021 ਹੈ। ਉਨ੍ਹਾਂ ਦੱਸਿਆ ਕਿ ਇਹ ਦਾਖਲਾ ਆਨਲਾਈਨ ਕੌਂਸਲਿੰਗ ਜ਼ਰੀਏ `ਫਸਟ ਕਮ ਫਸਟ ਸਰਵ` ਦੇ ਆਧਾਰ `ਤੇ ਹੋਵੇਗਾ। ਚੁਣੇ ਗਏ ਉਮੀਦਵਾਰਾਂ ਨੂੰ ਮੌਕੇ `ਤੇ ਹੀ ਫੀਸ ਜਮ੍ਹਾਂ ਕਰਵਾਉਣੀ ਲਾਜ਼ਮ ਹੋਵੇਗੀ। ਉਨ੍ਹਾਂ ਕਿਹਾ ਕੇਵਲ ਅਰਬਨ ਕੋਰਸ ਵਿਚ ਜੰਮੂ ਅਤੇ ਕਸ਼ਮੀਰ ਵਸਨੀਕਾਂ ਲਈ ਕੁੱਝ ਸੀਟਾਂ ਖਾਲੀ ਹਨ।