ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿਚੋਂ 41ਵੇਂ ਸਥਾਨ ਤੇ

121

ਅੰਮ੍ਰਿਤਸਰ, 19 ਜੁਲਾਈ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿਚ ਆਪਣਾਸਥਾਨ ਬਣਾਉਂਦਿਆਂ 41ਵਾਂ ਸਥਾਨ ਪ੍ਰਾਪਤ ਕਰਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਲਿਆਰੇ ਵਿਚਖੁਸ਼ੀ ਦਾ ਮਾਹੌਲ ਹੈ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇਵਲਰਡਜ ਯੂਨੀਵਰਸਿਟੀਜ ਵਿਦ ਰੀਅਲ ਇੰਮਪੈਕਟ (ਡਬਲਯੂ ਯੂ ਆਰ ਆਈ ) 2021 ਦੀ ਰੈਕਿੰਗ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਗੁਰੂ ਨਾਨਕਦੇਵ ਯੂਨੀਵਰਸਿਟੀ ਨੂੰ ਸਮਾਜਿਕ ਜਿਮੇ੍ਹਵਾਰੀ, ਨੈਤਿਕਤਾ ਤੇ ਇਕਜੁਟਤਾ ਵਾਲੀ ਸ਼੍ਰੇਣੀ ਵਿਚ ਨੈਤਿਕ ਕਦਰਾਂ ਕੀਮਤਾਂ ਵਾਲੀ ਵਿਸ਼ਵ ਦੀ41ਵੀਂ ਯੂਨੀਵਰਸਿਟੀ ਵਾਲੀ ਰੈਕਿੰਗ ਦੇ ਕੇ ਮਾਨ ਵਧਾਇਆ ਹੈ । ਉਹਨਾਂ ਨੇ ਕਿਹਾ ਕਿ ਵਿਸ਼ਵ ਦੀਆਂਇਹਨਾਂ ਸ਼੍ਰੇਣੀਆਂ ਵਿਚ ਆਉਣ ਵਾਲੀਆਂ ਯੂਨੀਵਰਸਿਟੀਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀਦਾ ਨਾਂ ਆਉਣਾ ਵੱਡੇ ਮਾਣ ਵਾਲੀ ਗੱਲ ਹੈ । ਵਲਰਡਜ ਯੂਨੀਵਰਸਿਟੀਜ ਵਿਦ ਰੀਅਲ ਇੰਮਪੈਕਟ 2021-21 ਹਾਲ ਵਿਚ ਹੀ ਆਪਣੇਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ ।ਜਿਸ ਵਿਚ (ਡਬਲਯੂ ਯੂ ਆਰ ਆਈ )ਦੀ ਰੈਕਿੰਗ ਵਿਚ ਯੂਨੀਵਰਸਿਟੀਨੂੰ ਵਿਸ਼ਵ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ 101-200 ਯੂਨੀਵਰਸਿਟੀਆਂ ਵਿਚ ਰੱਖਦਿਆਂਵੱਖ-ਵੱਖ ਸ਼੍ਰੇਣੀਆਂ ਵਿਚ ਯੂਨੀਵਰਸਿਟੀ ਵਲੋਂ ਕੀਤੇ ਵੱਖ-ਵੱਖ ਕੰਮਾਂ ਦੇ ਆਧਾਰ ਨੂੰ ਪ੍ਰਮਾਣਿਤਕਰਦਿਆਂ ਮੋਹਰ ਲਾਈ ਹੈ ਜਿਸ ਦਾ ਸਿਹਰਾ ਯੂਨੀਵਰਸਿਟੀ ਦੇ ਸਾਰੇ ਭਾਈਚਾਰੇ ਦੇ ਸਿਰ ਤੇ ਸੱਜਦਾ ਹੈ। ਉਹਨਾਂ ਨੇ ਕਿਹਾ ਕਿ ਇਸ ਮਾਣਮੱਤੀ ਪ੍ਰਾਪਤੀ ਦੀ ਵਧਾਈ ਦੇ ਅਸਲ ਹੱਕਦਾਰ ਇੱਥੋ ਦੀ ਫੈਕਲਟੀ,ਸਮੂਹਿਕ ਸਟਾਫ ਅਤੇ ਵਿਦਿਆਰਥੀ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਯੂਨੀਵਰਸਿਟੀ ਦਾ ਨਾਂ ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿਚ ਚਮਕਣ ਲੱਗਾ ਹੈ ।ਡਬਲਯੂ ਯੂ ਆਰ ਆਈ 2021 ਨੇ ਇਸਯੂਨੀਵਰਸਿਟੀ ਦੀ ਚੋਣ ਯੂਨੀਵਰਸਿਟੀ ਵਿਚ ਰੂਸਾ-2 ਪ੍ਰੋਗ੍ਰਾਮ ਅਧੀਨ ਚੱਲ ਰਹੇ ਉਹਨਾਂ ਪ੍ਰੋਗ੍ਰਾਮਾਂ ਦੀਵਧੀਆ ਕਾਰਗੁਜਾਰੀ ਕਰਕੇ ਕੀਤੀ ਹੈ ਜਿੰਨਾਂ ਵਿਚ ਵਾਤਾਵਰਣ ਸਾਂਭ ਸੰਭਾਲ, ਜਲ ਪ੍ਰਬੰਧਨ,ਹਾਰਵੈਸਟਿੰਗ, ਬਾਇੳਗੈਸ, ਵਰਮੀਕਾਮਪੋਸਟਿੰਗ ਅਤੇ ਕੈਂਪਸ ਨੰ ਹੋਰ ਹਰਾ ਭਰਾ ਬਣਾਉਣਾ ਆਦਿ ਸ਼ਾਮਲਹੈ।

Italian Trulli

ਪ੍ਰੋ. ਸੰਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਯੂਨੀਵਰਸਿਟੀ ਵਲੋਂ ਹੋਰ ਵੀ ਸਮਾਜਿਕ ਅਤੇਵਿਕਾਸ ਸੰਬੰਧੀ ਕਾਰਜਾਂ ਚ ਲਈਆਂ ਗਈਆਂ ਜਿੰਮੇਵਾਰੀਆਂ ਨੂੰ ਵੀ ਆਧਾਰ ਬਣਾਇਆ ਗਿਆ ਹੈ ਜਿੰਨਾਂਦੇ ਵਿਚ ਦੇਹਾਤੀ ਕਾਲਜਾਂ ਦੀ ਜਿੰਮੇਵਾਰੀ ਅਤੇ ਪਿੰਡਾਂ ਦੇ ਵਿਕਾਸ ਦੇ ਕੰਮਾਂ ਨੂੰ ਅੱਗੇ ਲੈ ਕੇ ਜਾਣਾਸ਼ਾਮਲ ਹੈ ।ਉਹਨਾਂ ਨੇ ਕਿਹਾ ਕਿ ਇਹ ਸਮੇਂ ਦੀ ਮੰਗ ਸੀ ਕਿ ਪੱਛੜੇ ਅਤੇ ਦੂਰ ਦੁਰਾਡੇ ਪਿੰਡਾਂ ਵਿਚ ਵੀਅਜਿਹੀਆਂ ਸਹੂਲਤਾਂ ਪਹੁੰਚਾਈਆਂ ਜਾਣ ਜੋ ਪਿਛਲੇ ਲੰਮੇ ਸਮੇਂ ਤੋਂ ਵਾਝੇਂ ਮਹਿਸੂਸ ਕਰ ਰਹੇ ਸਨ।ਉਹਨਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੇ ਕੈਂਪਸ ਵਿਚ ਵਿਦਿਆਰਥੀਆਂ ਦੇ ਵਿਕਾਸ ਲਈ ਕੀਤੇਗਏ ਕੰਮਾਂ ਦਾ ਵੀ ਨਿਰੀਖਣ ਕੀਤਾ ਹੈ ।ਜਿੰਨਾਂ ਵਿਚ ਵੱਖ-ਵੱਖ ਬਣਾਏ ਗਏ ਕੱਲਬ ਵੀ ਸ਼ਾਮਲ ਹਨ ।ਵਿਦਿਆਰਥੀਆਂਦੀ ਊਸਾਰੂ ਸੋਚ ਅਤੇ ਪ੍ਰਤੀਭਾ ਨੂੰ ਨਿਖਾਰਣ ਲਈ ਯੂਨੀਵਰਸਿਟੀ ਦੀਆਂ ਸਟੂਡੈਂਸ ਕੱਲਬਾਂ ਅਤੇਸਾਇੰਸ ਕੱਲਬਾਂ ਨੂੰ ਵੀ ਡਬਲਯੂ ਯੂ ਆਰ ਆਈ 2021ਨੇ ਆਧਾਰ ਮੰਨਿਆ ਹੈ ।ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿਚ ਰੈਕਿੰਗ ਕਰਨ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੋਰ ਜਿੰਨਾਂ ਸ਼੍ਰੇਣੀਆਂਵਿਚ ਚੰਗੇ ਨੰਬਰਾਂ ਨਾਲ ਮਾਪਦੰਡ ਵਜੋਂ ਨਵਾਜਿਆਗਿਆ ਹੈ ਉਹਨਾਂ ਵਿਚ ਯੂਨੀਵਰਸਿਟੀ ਵਲੋਂ ਕੀਤੇ ਸਮਾਜ ਸੁਧਾਰ ਕੰੰਮ, ਉਚੇਰੀ ਸਿੱਖਿਆ ਦਾ ਪਿੰਡਾਂ ਅਤੇ ਸ਼ਹਿਰਾਂ ਵਿਚ ਪ੍ਰਚਾਰ ਅਤੇ ਪ੍ਰਸਾਰ,ਵਾਤਾਵਰਣ ਨੂੰ ਸੁਖਾਵਾਂ ਬਣਾਉਣ , ਕੁਦਰਤੀ ਸੋਮਿਆਂ ਦੀ ਸਹੀਂ ਵਰਤੋਂ ਸੰਬੰਧੀ ਜਾਗਰੂਕਤਾ,ਸਿਹਤਮੰਦ ਸਮਾਜ ਦੀ ਸਿਰਜਣਾ ਅਤੇ ਵਿਦਿਆਰਥੀਆਂ ਦੇ ਵਿਚ ਵਾਤਾਵਰਣ ਅਤੇ ਸਿਹਤ ਪ੍ਰਤੀ ਜਾਗਰੂਕਮੁਹਿੰਮਾਂ ਸੁਚੇਤ, ਵਿਦਿਆਰਥੀਆਂ ਨੂੰ ਰੁਜਗਾਰ ਅਤੇ ਕੁਸ਼ਲ ਕਾਮੇ ਬਣਾਉਣ ਲਈ ਉਪਰਾਲੇ, ਸਮਾਜਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀਆਂ ਖੌਜਾਂ ਆਦਿ ਸ਼ਾਮਲ ਹਨ । ਉਹਨਾਂ ਨੇ ਕਿਹਾ ਕਿ ਡਬਲਯੂ ਯੂ ਆਰ ਆਈ 2021 ਦੀ ਰੈਕਿੰਗ ਨੂੰ ਆਈ ਪੀ ਐੱਸ ਐਨ ਸੀ ਅਤੇਹੈਨਸੈਟਿਕ ਲੀਗ ਆਫ ਯੂਨੀਵਰਸਿਟੀ ਨੀਦਰਲੈਂਡ, ਜਦੋਂ ਕਿ ਉਦਯੋਗਿਕ ਨੀਤੀ ਦੇ ਲਈ ਇੰਸਟੀਚਿਊਟਸੱਟਡੀਜ, ਸਾਊਥ ਕੋਰੀਆ, ਯੂਨਾਇਟਡ ਨੈਸ਼ਨਲ ਇੰਸਟੀਚਿਊਟ ਫਾਰ ਟ੍ਰੈਨਿੰਗ ਅਤੇ ਰਿਸਰਚ, ਜੈਨੇਵਾਐਂਡ ਟੇਲਰ ਇੰਸਟੀਚਿਊਟ ਫ੍ਰੈਕਲੀਨ ਯੂਨੀਵਰਸਿਟੀ ਵਰਗੇ ਵੱਡੇ ਇੰਸਟੀਚਿਊਟਾਂ ਨੇ ਸਪਾਂਸਰ ਕੀਤਾਹੈ