More

  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੂੰ ਨੌਕਰੀਆਂ ਦਿਵਾਉਣ ਵਿਚ ਅਹਿਮ ਰੋਲ ਅਦਾ ਕਰੇਗਾ ਫਿਊਲ ਨਾਲ ਹੋਇਆ ਸਮਝੌਤਾ : ਵਾਈਸ ਚਾਂਸਲਰ ਪ੍ਰੋ. ਸੰਧੂ

  ਅੰਮ੍ਰਿਤਸਰ, 16 ਜੁਲਾਈ (ਗਗਨ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਡਸਟਰੀ ਅਤੇ ਅਕਾਦਮਿਕਤਾ ਵਿਚ ਸਾਂਝ ਵਧਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਅਤੇ ਹੁਣ ਇਸ ਵਿਚ ਇਕ ਹੋਰ ਵਾਧਾ ਕਰਦਿਆਂ ਯੂਨੀਵਰਸਿਟੀ ਵੱਲੋਂ ਨਾਨ-ਪਰਾਫਿਟ ਸੰਸਥਾ ਫਰੈਂਡਜ਼ ਯੂਨੀਅਨ ਫਾਰ ਅਨਰਜ਼ਾਈਜ਼ਿੰਗ ਲਾਈਵਜ਼ (ਫਿਊਲ) ਨਾਲ ਸਮਝੌਤਾ ਕੀਤਾ ਹੈ ਜੋ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੂੰ ਨੌਕਰੀਆਂ ਦਿਵਾਉਣ ਦੇ ਵਿਚ ਇਕ ਕੜੀ ਦੇ ਤੌਰ ‘ਤੇ ਕੰਮ ਕਰੇਗੀ। ਉਹ ਅੱਜ ਫਿਊਲ ਨਾਲ ਯੂਨੀਵਰਸਿਟੀ ਨਾਲ ਹੋਏ ਸਮਝੌਤੇ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਫਿਊਲ ਦੇ ਅਧਿਕਾਰੀਆਂ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਖੇਤਰ ਵਿਚ ਪਾਏ ਗਏ ਪੂਰਨਿਆਂ ਦੇ ਹਵਾਲੇ ਨਾਲ ਦੱਸਿਆ ਕਿ ਯੂਨੀਵਰਸਿਟੀ ਉਦਯੋਗ ਦੀਆਂ ਆਧੁਨਿਕ ਲੋੜਾਂ ਨੂੰ ਪਹਿਲਾਂ ਹੀ ਭਾਂਪ ਚੁੱਕੀ ਹੈ ਅਤੇ ਇਸੇ ਦੇ ਆਧਾਰ ਤੇ ਹੀ ਸਮੇਂ ਸਮੇਂ ‘ਤੇ ਸਾਇੰਸ, ਤਕਨਾਲੋਜੀ ਅਤੇ ਇੰਜੀਨਿਅਰਿੰਗ ਸਿਲੇਬਸਾਂ ਵਿਚ ਤਬਦੀਲੀ ਲਿਆ ਰਹੀ ਹੈ ਤਾਂ ਜੋ ਵਿਿਦਆਰਥੀਆਂ ਨੂੰ ਵਿਿਦਆਰਥੀ ਜੀਵਨ ਤੋਂ ਬਾਅਦ ਨੌਕਰੀ ਪ੍ਰਾਪਤ ਕਰ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਵਿਿਦਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਢਾਲਿਆ ਜਾਵੇ।

  ਪ੍ਰੋ. ਸੰਧੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਮਝੌਤੇ ਨਾਲ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੂੰ ਕਾਫੀ ਲਾਭ ਪੁੱਜੇਗਾ, ਉਹਨਾਂ ਵਿਚ ਨੌਕਰੀਆਂ ਨਾਲ ਸਬੰਧਤ ਹੁਨਰ ਪੈਦਾ ਹੋਵੇਗਾ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲਾਂ ਹੀ ਵਿਿਦਆਰਥੀਆਂ ਨੂੰ ਵੱਖ ਵੱਖ ਅਤੇ ਵੱਡੀਆਂ ਕੰਪਨੀਆਂ ਵਿਚ ਕੈਂਪਸ ਪਲੇਸਮੈਂਟ ਰਾਹੀਂ ਨੌਕਰੀਆਂ ਦਿਵਾਉਣ ਵਿਚ ਇਕ ਚੰਗਾ ਰੋਲ ਅਦਾ ਕਰ ਰਹੀ ਹੈ ਅਤੇ ਹੁਣ ਇਸ ਸਮਝੌਤੇ ਨਾਲ ਹੋਰ ਵੀ ਨੌਕਰੀਆਂ ਪ੍ਰਾਪਤ ਕਰਨ ਦੇ ਰਾਹ ਖੁੱਲ੍ਹਣਗੇ। ਇਸ ਸਮੇਂ ਹੋਏ ਸਮਝੌਤੇ ਦੇ ਮਕਸਦ ਤੋਂ ਜਾਣੂ ਕਰਵਾਉਂਦਿਆਂ ਫਿਊਲ ਸੰਸਥਾ ਦੇ ਸੀ.ਈ.ਓ. ਸ਼੍ਰੀ ਕੇਤਨ ਦੇਸ਼ਪਾਂਡੇ ਨੇ ਕਿਹਾ ਕਿ ਇਸ ਸਮਝੌਤੇ ਨਾਲ ਵਿਿਦਆਰਥੀਆਂ ਨੂੰ ਫਿਊਲ ਵੱਲੋਂ ਸਿਖਲਾਈ ਦਿੱਤੀ ਜਾਵੇਗੀ ਜੋ ਉਨ੍ਹਾਂ ਨੂੰ ਲੋੜੀਂਦੀ ਹੈ ।ਜਿਸ ਵਿਚ ਰੁਝਾਨ ਸਿਖਲਾਈ, ਸਖਸ਼ੀਅਤ ਵਿਕਾਸ ਵਰਕਸ਼ਾਪ ਅਤੇ ਸਾਫਟ ਸਕਿਲਜ਼ ਵਿਚ ਸਿਖਲਾਈ ਆਦਿ ਸ਼ਾਮਲ ਹੈ । ਸਮਝੋਤੇ ਦਸਤਖਤ ਕਰਨ ਸਮੇਂ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਯੂਨੀਵਰਸਿਟੀ ਇੰਡਸਟਰੀ ਲੰਿਕੇਜ ਸੈਲ ਦੇ ਡਾਇਰੈਕਟਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਡਾ. ਬੀ.ਐਸ. ਬਾਜਵਾ ਹਾਜਰ ਸਨ।

  ਪ੍ਰੋ. ਬੇਦੀ ਨੇ ਕਿਹਾ ਕਿ ਫਿਊਲ ਸੰਸਥਾ ਪੂਰੇ ਭਾਰਤ ਵਿਚ ਵਿਿਦਆਰਥੀਆਂ ਨੂੰ ਉਨ੍ਹਾਂ ਦੇ ਕੈਰੀਅਰ ਨੂੰ ਤਲਾਸ਼ਣ ਅਤੇ ਤਰਾਸ਼ਣ ਵਿਚ ਮਦਦ ਕਰਦੀ ਹੈ।ਫਿਊਲ ਅਸ਼ੋਕਾ ਫੈਲੋਸ਼ਿਪ ਐਵਾਰਡ ਪ੍ਰਾਪਤ ਉਹ ਸੰਸਥਾ ਹੈ ਜੋ ਸਮਾਜਿਕ ਸਮੱਸਿਆਵਾਂ ਨੂੰ ਵਿਿਗਆਨਕ ਢੰਗ ਨਾਲ ਹੱਲ ਕਰਨ ਦੇ ਤੌਰ ਤੇ ਜਾਣੀ ਜਾਂਦੀ ਹੈ ।ਫਿਊਲ ਨੂੰ ਹੁਣ ਤੱਕ ਦੇ ਕਾਰਜਕਾਲ ਦੌਰਾਨ ਕੀਤੇ ਵੱਖ-ਵੱਖ ਮਿਸਾਲੀ ਕੰਮਾਂ ਕਾਰਨ ਹੀ ਅਸ਼ੋਕਾ ਫੈਲੋਸ਼ਿਪ ਐਵਾਰਡ ਮਿਿਲਆ ਹੈ ਉਹਨਾਂ ਨੇ ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਉਚੇਰੀ ਸਿੱਖਿਆ ਅਤੇ ਹੋਰ ਖੇਤਰਾਂ ਵਿਚ ਮਾਰੀਆਂ ਗਈਆਂ ਮੱਲਾਂ ਤੌਂ ਵੀ ਜਾਣੂ ਕਰਵਾਇਆ। ਯੂਨੀਵਰਸਿਟੀ ਦੇ ਪਲੇਸਮੈਂਟ ਅਫਸਰ ਡਾ. ਅਮਿਤ ਚੋਪੜਾ ਨੇ ਕਿਹਾ ਕਿ ਯੂਨੀਵਰਸਿਟੀ ਦਾ ਪਲੇਸਮੈਂਟ ਵਿਭਾਗ ਹੁਣ ਤੱਕ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਸੱਭ ਤੋ ਵੱਧ ਆਪਣੇ ਵਿਿਦਆਰਥੀਆਂ ਨੂੰ ਵੱਖ ਵੱਖ ਬੁਹੁਰਾਸ਼ਟਰੀ ਕੰਪਨੀਆਂ ਵਿਚ ਨੌਕਰੀਆਂ ਦਿਵਾ ਚੁੱਕਾ ਹੈ । ਇਸ ਪ੍ਰਕ੍ਰਿਆ ਵਿਚ ਤੇਜੀ ਲਿਆਉਣ ਲਈ ਫਿਊਲ ਨਾਲ ਹੋਇਆ ਸਮਝੌਤਾ ਸੋਨੇ ‘ਤੇ ਸੁੁਹਾਗੇ ਦਾ ਕੰਮ ਕਰੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img