ਗੁਰੂਹਰਸਹਾਏ ਤੋ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੀ ਇਸ ਟਾਈਮ ਪੂਰੀ ਚੜਤ 

ਗੁਰੂਹਰਸਹਾਏ ਤੋ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੀ ਇਸ ਟਾਈਮ ਪੂਰੀ ਚੜਤ 

ਰਾਣੇ ਸੋਢੀ ਵੱਲੋ ਕਾਂਗਰਸ ਛੱਡ ਕਿ ਭਾਜਪਾ ਵਿੱਚ ਜਾਣ ਤੇ ਕਾਂਗਰਸੀ ਵਰਕਰ ਹੋਏ ਲਵਾਰਿਸ
ਮਮਦੋਟ, 23 ਦਸੰਬਰ (ਲਛਮਣ ਸਿੰਘ ਸੰਧੂ) – ਫਿਰੋਜ਼ਪੁਰ ਜਿਲੇ ਦੇ ਹਲਕਾ ਗੁਰੂਹਰਸਹਾਏ ਤੋ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਮਰਹੂਮ ਮੈਂਬਰ ਪਾਰਲੀਮੈਂਟ ਜੋਰਾ ਸਿੰਘ ਮਾਨ (ਧਾਕੜ ਜੱਟ) ਦੇ ਸਪੁੱਤਰ ਵਰਦੇਵ ਸਿੰਘ ਮਾਨ ਨੋਨੀ ਮਾਨ ਦੀ ਇਸ ਟਾਈਮ ਪੂਰੇ ਹਲਕੇ ਵਿੱਚ ਚੜਤ ਆ ਤੇ ਕਾਂਗਰਸੀ ਵਰਕਰਾਂ ਵਿੱਚ ਇਸ ਗੱਲ ਦੀ ਭਾਰੀ ਨਮੋਸ਼ੀ ਆ ਕਿ ਸਾਡੇ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਛੱਡ ਕਿ ਭਾਜਪਾ ਵਿੱਚ ਸ਼ਾਮਿਲ ਹੋਣ ਲੱਗਿਆ ਸਾਨੂੰ ਭਿਣਕ ਤੱਕ ਨੀ ਲੱਗਣ ਦਿੱਤੀ ਇਸ ਗੱਲ ਤੋ ਖਫਾਂ ਹੋਏ ਕਾਂਗਰਸੀ ਵਰਕਰ ਧੜਾਧੜ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿੱਚ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ ਹਰ ਰੋਜ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆ ਨੂੰ ਹੁਣ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਸਤੇ ਟਾਈਮ ਲੈਣਾ ਪੈ ਰਿਹਾ ਹੈ ਜਿਸ ਤਰਾਂ ਲੋਕ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਤਾ ਗੁਰੂਹਰਸਹਾਏ ਦੀ ਸਥਿੱਤੀ ਵੋਟਾ ਤੋ ਪਹਿਲਾ ਹੀ ਸਾਫ ਹੋ ਜਾਵੇਗੀ। ਜਿਕਰਯੋਗ ਹੈ ਮਾਨ ਪਰਿਵਾਰ ਵੀ ਪਿੱਛਲੇ ਕਾਫ਼ੀ ਲੰਮੇ ਸਮੇ ਤੋ ਲੋਕਾ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋ ਕਿ ਉਸ ਨੂੰ ਆਪਣਾ ਫਰਜ ਸਮਝ ਰਹੇ ਹਨ ਜਿਸ ਦਾ ਆਉਣ ਵਾਲੀਆ ਚੋਣਾ ਵਿੱਚ ਮਾਨ ਪਰਿਵਾਰ ਨੂੰ ਫਾਇਦਾ ਹੋਵੇਗਾ ਤੇ ਮਾਨ ਪਰਿਵਾਰ ਵੀ ਆਪਣੇ ਵੋਟਰਾ ਨੂੰ ਆਪਣਾ ਪਰਿਵਾਰ ਸਮਝਦਾ ਹੈ ਤੇ ਇਸ ਟਾਈਮ ਵਰਦੇਵ ਸਿੰਘ ਨੋਨੀ ਮਾਨ ਦੇ ਕੱਦ ਦਾ ਕਿਸੇ ਪਾਰਟੀ ਕੋਲ ਗੁਰੂਹਰਸਹਾਏ ਤੋ ਉਮੀਦਵਾਰ ਨਹੀਂ ਹੈ ਬਾਕੀ ਸਭ ਕੁੱਝ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ ਜੋ ਭਵਿੱਖ ਦੇ ਗਰਭ ਵਿੱਚ ਹੈ।

Bulandh-Awaaz

Website: