27.9 C
Amritsar
Monday, June 5, 2023

ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਰਜਿ ਵਲੋਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਸੰਬਧੀ ਸਮਰ ਕੈਂਪ ਲਗਾਇਆ ਜਾਵੇਗਾ – ਡੀ.ਪੀ ਸਿੰਘ

Must read

ਅੰਮ੍ਰਿਤਸਰ, 25 ਮਈ( ਰਛਪਾਲ , ਇੰਦ੍ਰਜੀਤ )ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਰਜਿ ਚੰਡੀਗੜ੍ਹ ਵਲੋਂ ਤਿੰਨ ਸਾਲ ਤੋਂ ਲੈ ਕੇ ਬਾਰਾਂ ਸਾਲ ਦੇ ਬੱਚਿਆਂ ਲਈ ਆਨਲਾਈਨ ਗੁਰਮਤਿ ਕਲਾਸਾਂ ਲਈ ਸਮਰ ਕੈਂਪ ਦਾ ਆਯੋਜਨ 24 ਮਈ ਤੋਂ 18 ਜੂਨ ਤੱਕ ਬਾਲ ਫੁਲਵਾੜੀ ਮੋਹਾਲੀ ਵਲੋਂ ਕਰਵਾਇਆ ਜਾ ਰਿਹਾ ਹੈ ਇਸ ਦੀ ਜਾਣਕਾਰੀ ਦਿੰਦਿਆਂ ਡੀ ਪੀ ਸਿੰਘ ਸਲਾਹਕਾਰ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ 630 ਬੱਚਿਆਂ ਦਾ ਰਜਿਸਟਰੇਸ਼ਨ ਹੋਇਆ ਹੈ ਇਸ ਸਮਰ ਕੈਂਪ ਵਿੱਚ ਬੀਬੀ ਰੋਹਿਤ ਕੌਰ,ਬੀਬੀ ਜਗਮੋਹਨ ਕੌਰ,ਬੀਬੀ ਅਮਰਜੋਤ ਕੌਰ,ਬੀਬੀ ਰਾਜਵਿੰਦਰ ਕੌਰ,ਬੀਬੀ ਗੁਰਦੀਪ ਕੌਰ ਵਲੋਂ ਕਲਾਸਾਂ ਲਗਾਈਆਂ ਜਾਂ ਰਹੀਆਂ ਹਨ ਇਸ ਕੈਂਪ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰੀ ਗੁਰਬਾਣੀ ਸਾਖੀਆਂ ਬੱਚਿਆਂ ਨੂੰ ਸਿਖਾਈਆਂ ਜਾਣਗੀਆਂ ਅਤੇ ਕੈਂਪ ਨੂੰ ਬੱਚਿਆਂ ਲਈ ਹੋਰ ਉਤਸ਼ਾਹਿਤ ਕਰਨ ਲਈ ਗੁਰਮਤਿ ਖੇਡਾਂ ਵੀ ਕਰਵਾਈਆਂ ਜਾਣਗੀਆਂ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਸੰਬਧੀ ਪ੍ਰਸ਼ਨੋਤਰੀ ਕਿਤਾਬਾਂ ਵੀ ਤਿਆਰ ਕਰਕੇ ਸੰਗਤਾਂ ਵਿੱਚ ਵੰਡੀਆਂ ਗਈਆਂ ਹਨ ਅਤੇ ਇਸ ਗੁਰਮਤਿ ਸਮਰ ਕੈਂਪ ਦੀ ਸੰਪੂਰਨਤਾ ਉਪਰੰਤ ਸਹਿਭਾਗੀ ਬੱਚਿਆਂ ਦਾ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਜੇਤੂ ਆਉਣ ਵਾਲੇ ਬੱਚਿਆਂ ਨੂੰ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਵਲੋਂ ਨਗਦ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ ।

- Advertisement -spot_img

More articles

- Advertisement -spot_img

Latest article