ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਵਲੋਂ ਗੁਰ ਕੀ ਸਾਂਝ ਸਮਰ ਕੈਂਪ ਦੌਰਾਨ ਮੁਕਾਬਲੇ ਕਰਵਾਏ ਗਏ – ਡੀ. ਪੀ ਸਿੰਘ ਚਾਵਲਾ

53

ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਰਜਿ ਚੰਡੀਗੜ੍ਹ ਵਲੋਂ ਗੁਰ ਕੀ ਸਾਂਝ ਸਮਰ ਕੈਂਪ 24 ਮਈ ਤੋਂ 20 ਜੂਨ ਤੱਕ ਬਾਲ ਫੁਲਵਾੜੀ ਟਰਾਈਸਿਟੀ ਰਾਹੀਂ ਆਨਲਾਈਨ ਕਲਾਸਾਂ ਰਾਹੀਂ 3 ਸਾਲ ਤੋਂ 12 ਸਾਲ ਦੇ ਬੱਚਿਆਂ ਲਈ ਦੋ ਗਰੁਪਾਂ ਰਾਹੀਂ ਕਰਾਏ ਗਏ ਉਪਰੰਤ ਮੁਕਾਬਲੇ ਕਰਵਾ ਕੇ 28 ਮਈ ਨੂੰ ਧੰਨ-ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਨਤੀਜੇ ਘੋਸ਼ਿਤ ਕੀਤੇ ਗਏ ਪਹਿਲੇ, ਦੂਜੇ ਅਤੇ ਤੀਜੇ ਨੰ: ਤੇ ਆਉਣ ਵਾਲੇ ਬੱਚਿਆਂ ਦੇ ਨਾਲ-ਨਾਲ ਕਨਸੋਲੇਸ਼ਨ ਇਨਾਮ ਵੀ ਗੁਰਮਤਿ ਸੇਵਾ ਸੋਸਾਇਟੀ ਵਲੋਂ ਵੀਹ ਹਜਾਰ ਰੁਪਏ ਦੇ ਦਿੱਤੇ ਗਏ। ਇਸ ਮੌਕੇ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਦੇ ਐਡਵਾਈਜ਼ਰ ਅਤੇ ਸਾਬਕਾ ਸੁਪਰਡੈਂਟ ਸ੍ਰੀ ਹਜ਼ੂਰ ਸਾਹਿਬ ਡੀ ਪੀ ਸਿੰਘ ਚਾਵਲਾ ਨੇ ਦੱਸਿਆ ਕਿ ਨਤੀਜੇ ਘੋਸ਼ਿਤ ਕੀਤੇ ਜਾਣ ਉਪਰੰਤ ਜੋ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਵਲੋਂ ਬਹੁਤ ਹੀ ਵੱਧੀਆ ਫੀਡ ਮਿਲਣ ਤੇ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਵਲੋਂ ਬਾਲ ਫੁਲਵਾੜੀ ਟਰਾਈਸਿਟੀ ਦੇ ਸਟਾਫ ਜਿਨ੍ਹਾਂ ਨੇ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਨਾਲ ਜੋੜਿਆ ਅਤੇ ਗੁਰਮਤਿ ਖੇਡਾਂ ਸਿਖਾ ਕੇ ਬੱਚਿਆਂ ਵਿੱਚ ਉਤਸਾਹ ਪੈਦਾ ਕੀਤਾ ਉਹਨਾਂ ਨੂੰ ਵਿਸ਼ੇਸ਼ ਸਮਾਗਮ ਅੰਦਰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਜੋ ਗੁਰਦੁਆਰਾ ਸੈਕਟਰ- 34, ਚੰਡੀਗੜ ਦੀ ਕਮੇਟੀ ਦੇ ਸਹਿਯੋਗ ਨਾਲ 17 ਜੁਲਾਈ ਨੂੰ ਸ਼ਾਮ 6.30 ਵਜੇ ਤੋਂ 8.30 ਵਜੇ ਤੱਕ ਕਰਵਾਇਆ ਗਿਆ ਅਤੇ ਬੀਬੀ ਰਮੀਤ ਕੌਰ ਜੀ, ਬੀਬੀ ਜਗਮੋਹਨ ਕੌਰ ਜੀ , ਬੀਬੀ ਅਮਨਜੋਤ ਕੌਰ ਜੀ, ਬੀਬੀ ਰਾਜਵਿੰਦਰ ਕੌਰ ਜੀ ਅਤੇ ਬੀਬੀ ਗੁਰਦੀਪ ਕੌਰ ਜੀ ਦਾ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਸ. ਅਰਵਿੰਦਰ ਜੀਤ ਸਿੰਘ ਜੀ ਕੀਟੂ ਵੀਰ ਜੀ ਦਾ ਵੀ ਵਿਸ਼ੇਸ਼ ਸਨਮਾਨ ਉਹਨਾਂ ਵਲੋਂ ਕੀਤੇ ਜਾ ਰਹੇ ਨਿਸ਼ਕਾਮ ਕੀਰਤਨ ਦੀ ਸੇਵਾਵਾਂ ਲਈ ਕੀਤਾ ਗਿਆ।

Italian Trulli

ਸ. ਡੀ. ਪੀ. ਸਿੰਘ ਸਾਬਕਾ ਸੁਪਰਡੇਂਟ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਤੇ ਸੇਵਾ ਸੋਸਾਇਟੀ ਦੇ ਸਲਾਹਕਾਰ ਨੇ ਸੇਵਾ ਸੋਸਾਇਟੀ ਦੀਆਂ ਗਤਿਵਿਧੀਆਂ ਦਾ ਅਤੇ 16 ਜੁਲਾਈ ਦੀ ਮੀਟਿੰਗ ਜੋ ਤਖ਼ਤ ਦਮਦਮਾਂ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਹੋਈ ਉਸ ਵਿੱਚ ਲਏ ਭਾਗ ਅਤੇ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਵਲੋਂ ਦਿੱਤੇ ਸੁਝਾਵਾਂ ਦਾ ਵੇਰਵਾ ਵੀ ਦੱਸਿਆ ਗਿਆ ਅਤੇ ਬਾਲ ਫੁਲਵਾੜੀ ਟਰਾਈਸਿਟੀ ਦੇ ਕੋਆਰੀਡੀਨੇਟਰ ਬੀਬੀ ਜਗਮੋਹਨ ਕੌਰ ਜੀ ਨੂੰ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਦੇ ਆ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਕੀ ਸਾਂਝ ਵਿੰਟਰ ਕੈਂਪ ਆਨ ਲਾਈਨ ਕਲਾਸਾਂ ਦੁਆਰਾ ਕਰਨ ਬਾਰੇ ਬੇਨਤੀ ਕੀਤੀ ਜੋ ਕਿ ਉਹਨਾਂ ਵਲੋਂ ਪ੍ਰਵਾਨ ਹੋਈ ਇਸ ਮੌਕੇ ਪ੍ਰਿੰ. ਨਰਿੰਦਰ ਬੀਰ ਸਿੰਘ ਜੀ ਜਨਰਲ ਸਕੱਤਰ ਨੇ ਸ. ਮਨਜੀਤ ਸਿੰਘ ਪ੍ਰਧਾਨ ਅਤੇ ਹੋਰ ਸਾਰੇ ਗਵਰਨਿੰਗ ਬਾਡੀ ਦੇ ਮੈਂਬਰ ਸਾਹਿਬਾਨ ਵਲੋਂ ਆਈਆਂ ਸੰਗਤਾਂ ਦਾ ਗੁਰਦੁਆਰਾ ਸੈਕਟਰ- 34, ਚੰਡੀਗੜ੍ਹ ਕਮੇਟੀ ਦਾ ਅਤੇ ਬਾਲ ਫੁਲਵਾੜੀ ਟਰਾਈਸਿਟੀ ਦਾ ਧੰਨਵਾਦ ਕੀਤਾ ਉਪਰੰਤ ਗੁਰੂ ਕਾ ਲੰਗਰ ਅੱਤੁਟ ਵਰਤਾਇਆ ਗਿਆ।