ਫਿਰੋਜ਼ਪੁਰ , ਮਮਦੋਟ 31 ਮਾਰਚ (ਲਛਮਣ ਸਿੰਘ ਸੰਧੂ) – ਗੁਰਮਤਿ ਪ੍ਰਚਾਰ ਲਹਿਰ ਵੈਲਫੇਅਰ ਸੁਸਾਇਟੀ (ਰਜਿ:) ਬਜੀਦਪੁਰ ਜਿਲ੍ਹਾ ਫਿਰੋਜਪੁਰ ਵੱਲੋਂ 19-ਮਾਰਚ ਤੋਂ ਲੈਕੇ ਮਿਤੀ 29 ਮਾਰਚ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਅਜ਼ਾਦ ਨਗਰ ਫਿਰੋਜਪੁਰ ਵਿਖੇ ਵਾਈਸ ਪ੍ਰੈਜ਼ੀਡੈਂਟ ਭਾਈ ਇੰਦਰਜੀਤ ਸਿੰਘ ਮੋਂਗਾ ਜੀ ਦੀ ਦੇਖ ਰੇਖ ਹੇਠ ਦਸਤਾਰ ਸਿਖਲਾਈ ਕੈਂਪ ਲਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮਤਿ ਪ੍ਰਚਾਰ ਲਹਿਰ ਵੈਲਫੇਅਰ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ, ਕੈਂਪ ਦੌਰਾਨ ਕੋਚ ਗੁਰਭੇਜ ਸਿੰਘ ਜੀ ਅਤੇ ਕੋਚ ਚਮਕੌਰ ਸਿੰਘ ਜੀ ਵਲੋਂ ਰੋਜਾਨਾ ਬੱਚਿਆਂ ਨੂੰ ਦਸਤਾਰ ਸਜਾਉਣੀ ਸਿਖਾਈ ਜਾਂਦੀ ਸੀ ,ਅਤੇ ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦਾ ਦਸਤਾਰ ਮੁਕਾਬਲਾ ਸਮਾਗਮ ਕਰਵਾਇਆ ਗਿਆ । ਜਿਸ ਵਿੱਚ 42 ਬੱਚਿਆਂ ਨੂੰ ਸੀਨੀਅਰ ਤੇ ਜੂਨੀਅਰ ਦੋ ਗਰੁੱਪਾਂ ਵਿੱਚ ਵੰਡ ਕੇ ਮੁਕਾਬਲਾ ਕਰਵਾਇਆ ਗਿਆ ਅਤੇ ਪਹਿਲੇ, ਦੂਜੇ, ਅਤੇ ਤੀਜੇ ,ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਸਰਟੀਫ਼ਿਕੇਟ ਮੈਡਲ ਅਤੇ ਕੈਸ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਗੁਰਮਤਿ ਪ੍ਰਚਾਰ ਲਹਿਰ ਵੈਲਫੇਅਰ ਸੁਸਾਇਟੀ ਬਜੀਦਪੁਰ ਵਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬਾਨ, ਕੋਚ ਸਾਹਿਬਾਨ , ਪਲਕ ਪਰੀਤ ਕੌਰ ਅਤੇ ਮਨਵੀਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਸਮਾਗਮ ਦੌਰਾਨ ਭਾਈ ਵਰਿੰਦਰ ਸਿੰਘ ਜੀ ਵਲੋਂ ਸੰਗਤ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ ਗਿਆ ਅਤੇ ਦਸਤਾਰ ਦੀ ਮਹਾਨਤਾ ਬਾਰੇ ਦੱਸਿਆ ਗਿਆ।ਇਸ ਸਾਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਭਾਈ ਇੰਦਰਜੀਤ ਸਿੰਘ ਮੋਂਗਾ ਤੋਂ ਇਲਾਵਾ ਭਾਈ ਬਾਜ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ, ਭਾਈ ਸੁਖ ਥਿੰਦ ਜੀ, ਭਾਈ ਗੁਰਨਾਮ ਸਿੰਘ ਜੀ ਬਸਤੀ ਨਿਜਾਮੁਦੀਨ, ਭਾਈ ਮਹਿਲ ਸਿੰਘ ਜੀ, ਗੁਰਦੁਆਰਾ ਕਲਗੀਧਰ ਸਾਹਿਬ ਦੇ ਹੈਡ ਗ੍ਰੰਥੀ ਅਤੇ ਬੀਬੀ ਹਰਪ੍ਰੀਤ ਕੌਰ ਜੀ ਅਤੇ ਹੋਰ ਬੀਬੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ , ਸਮਾਗਮ ਦੀ ਸਮਾਪਤੀ ਤੋਂ ਬਾਅਦ ਚਾਹ ਪਾਣੀ ਅਤੇ ਮਠਿਆਈਆਂ ਦੇ ਅਤੁੱਟ ਲੰਗਰ ਵਰਤਾਏ ਗਏ।
ਗੁਰਮਤਿ ਪ੍ਰਚਾਰ ਲਹਿਰ ਵੈਲਫੇਅਰ ਸੁਸਾਇਟੀ (ਰਜਿ) ਬਜੀਦਪੁਰ ਵੱਲੋਂ ਗੁ: ਕਲਗੀਧਰ ਸਾਹਿਬ ਅਜ਼ਾਦ ਨਗਰ ਫਿਰੋਜਪੁਰ ਚ” ਲਾਇਆ ਦਸਤਾਰ ਸਿਖਲਾਈ ਕੈਂਪ
