ਗੁਰਦੁਆਰਾ ਸੱਚਖੰਡ ਬੋਰਡ ਵਲੋਂ ਆਨ ਲਾਈਨ ਮੀਟਿੰਗ ਕੀਤੀ ਗਈ

ਗੁਰਦੁਆਰਾ ਸੱਚਖੰਡ ਬੋਰਡ ਵਲੋਂ ਆਨ ਲਾਈਨ ਮੀਟਿੰਗ ਕੀਤੀ ਗਈ

ਗੁਰਦੁਆਰਾ ਬੋਰਡ ਵਲੋਂ ਨਵੇਂ ਹਸਪਤਾਲ ਅਤੇ ਮੈਡੀਕਲ ਕਾਲਜ ਉਸਾਰੇ ਜਾਣਗੇ -ਪ੍ਰਧਾਨ ਮਨਹਾਸ

ਅੰਮ੍ਰਿਤਸਰ, 15 ਜੂਨ (ਇੰਦ੍ਰਜੀਤ ਉਦਾਸੀਨ)ਗੁਰਦੁਆਰਾ ਸੱਚਖੰਡ ਬੋਰਡ ਦੀ ਆਨਲਾਈਨ ਮੀਟਿੰਗ ਪ੍ਰਧਾਨ ਭੁਪਿੰਦਰ ਸਿੰਘ ਮਨਹਾਸ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਮੀਟਿੰਗ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ ਮਾਨਯੋਗ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਗੁਰਦੁਆਰਾ ਸੱਚਖੰਡ ਬੋਰਡ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਜੀ,ਗੁਰਦੀਪ ਸਿੰਘ ਭਾਟੀਆ ਮੈਂਬਰ, ਭਾਈ ਵਿਜੇੰਦਰ ਸਿੰਘ ਕਪੂਰ ਕਥਾਵਾਚਕ ਤਖਤ ਸਾਹਿਬ ਅਤੇ ਹੋਰ ਗੁਰਸਿੱਖ ਮਾਈ ਭਾਈ ਜੋ ਕਰੋਨਾ ਕਾਲ ਵਿੱਚ ਵਿਸ਼ੜ ਗਏ ਉਹਨਾਂ ਸਾਰਿਆਂ ਲਈ 2 ਮਿੰਟ ਦਾ ਮੌਨ ਰੱਖ ਵਾਹਿਗੁਰੂ ਮੰਤਰ ਦੇ ਜਾਪ ਕਰ ਗੁਰੂ ਚਰਨਾਂ ਵਿੱਚ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਮੀਟਿੰਗ ਦੀ ਸ਼ੁਰੂਆਤ ਏਜੰਡਾ ਪੜਕੇ ਸ੍ਰ. ਪਰਮਜੋਤ ਸਿੰਘ ਚਾਹੇਲ ਮੈਂਬਰ ਅਤੇ ਕੋਆਡੀਨੇਟਰ ਵਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਭੁਪਿੰਦਰ ਸਿੰਘ ਮਨਹਾਸ ਜੀ ਨੇ ਸਾਰੇ ਸਮੂਹ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਬੋਰਡ ਵਿੱਚ ਨਵੇਂ ਨਾਮਜ਼ਦ ਮੈਂਬਰ ਹਰਪਾਲ ਸਿੰਘ ਭਾਟੀਆ ਦਾ ਸਵਾਗਤ ਕੀਤਾ ਇਸਦੇ ਨਾਲ ਹੀ ਸਰਬ ਸੰਮਤੀ ਨਾਲ ਸਾਲ 2021-22 ਦਾ ਸਲਾਨਾ ਬਜਟ 65ਕਰੋੜ 93ਲੱਖ 20 ਹਜ਼ਾਰ ਰੁਪਏ ਦਾ ਪੇਸ਼ ਕੀਤਾ ਗਿਆ ਇਸ ਮੌਕੇ ਪ੍ਰਧਾਨ ਸਾਹਿਬ ਵਲੋਂ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਦਿਨੀਂ ਗੁਰਤਾਗੱਦੀ ਸਮਾਗਮ ਸਮੇ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਵਲੋ ਸਮੂਹ ਸੰਗਤਾਂ ਦੇ ਸਨਮੁੱਖ ਸੰਦੇਸ਼ ਰਾਹੀਂ ਮੰਗ ਕੀਤੀ ਗਈ ਸੀ ਕਿ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਸੰਗਤਾਂ ਨੂੰ ਬਾਹਰ ਨਾ ਜਾ ਕੇ ਇਲਾਜ਼ ਕਰਵਾਉਣ ਦੀ ਸੂਰਤ ਵਿੱਚ ਇੱਕ ਮਲਟੀ ਸਪੇਸ਼ਲਿਟੀ ਹਸਪਤਾਲ ਖੋਲ੍ਹਿਆ ਜਾਵੇ ਅਤੇ ਇਸਦੇ ਨਾਲ ਹੀ ਉੱਚ ਪੱਧਰੀ ਵਰਤਮਾਨ ਸਿੱਖਿਆ ਪ੍ਰਣਾਲੀ ਨਾਲ ਜੋੜਨ ਵਾਲਾ ਸਕੂਲ ਖੋਲ੍ਹਿਆ ਜਾਵੇ ਸਕੂਲ ਵਿੱਚ ਹਰ ਇੱਕ ਗਰੀਬ ਵਿਅਕਤੀ ਨੂੰ ਉੱਤਮ ਦਰਜੇ ਦੀ ਵਿੱਦਿਆ ਹਾਸਿਲ ਹੋਵੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਮਾਨਯੋਗ ਜਥੇਦਾਰ ਸਾਹਿਬ ਜੀ ਦਾ ਹੁਕਮ ਸਿਰਮੌਰ ਹੈ ਜਿਸਦੀ ਪਾਲਣਾ ਕੀਤੀ ਜਾਵੇ ਉਹਨਾਂ ਇਸ ਮੰਤਵ ਦੀ ਪੂਰਤੀ ਲਈ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਜਾਵੇ ਤਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਹਸਪਤਾਲ, ਮੈਡੀਕਲ ਕਾਲਜ ਅਤੇ ਸਕੂਲ ਲਈ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰੇਗੀ ਅਤੇ ਸੰਗਤਾਂ ਪਾਸੋ ਚੰਦਾ ਪ੍ਰਾਪਤ ਕਰਕੇ ਇਸਨੂੰ ਪੂਰਾ ਕਰੇਗੀ ਜਿਸਤੇ ਵਿਚਾਰ ਕਰਕੇ ਪ੍ਰਵਾਨ ਕੀਤਾ ਗਿਆ ਕਿ ਪਦਮਸ਼੍ਰੀ ਸ੍ਰ. ਵਿਕਰਮਜੀਤ ਸਿੰਘ ਸਾਹਨੀ, ਐਸ ਜੀ ਪੀ ਸੀ ਪ੍ਰਧਾਨ ਜਾਂ ਇੱਕ ਮੈਂਬਰ, ਸ੍ਰ. ਤਰਲੋਚਨ ਸਿੰਘ ਸਾਬਕਾ ਐਮ ਪੀ,ਸ੍ਰ. ਸੁਰਿੰਦਰ ਸਿੰਘ ਕੰਧਾਰੀ ਦੁਬਈ, ਹਰਭਜਨ ਸਿੰਘ ਕ੍ਰਿਕੇਟਰ, ਅਮਰੀਕ ਸਿੰਘ ਮੀਕਾ ਗਾਇਕ, ਨਿਰਮਲ ਸਿੰਘ ਜੀ ਪ੍ਰਧਾਨ ਚੀਫ਼ ਖਾਲਸਾ ਦੀਵਾਨ,ਹਰਪਾਲ ਸਿੰਘ ਭਾਟੀਆ ਮੈਂਬਰ ਸੱਚਖੰਡ ਬੋਰਡ ਅਤੇ ਪੰਜ ਹੋਰ ਮੈਂਬਰਾ ਦੀ ਨਿਯੁਕਤੀ ਕੋਆਡੀਨੇਟਰ ਵਲੋਂ ਕੀਤੀ ਜਾਵੇਗੀ ਗੁਰਦੁਆਰਾ ਸਚਖੰਡ ਬੋਰਡ ਦੀ ਮੀਟਿੰਗ ਵਿੱਚ ਪ੍ਰਧਾਨ ਸਾਹਿਬ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸ਼ਮੇਸ਼ ਹਸਪਤਾਲ ਵਿੱਚ ਕੋਵਿਡ ਸੈਂਟਰ, ਡਾਇਲਸਿਸ ਸੈਂਟਰ ਅਤੇ ਆਈ ਸੀ ਯੂ ਦੀ ਸੁਵਿਧਾ ਦੀ ਉਸਾਰੀ ਕੀਤੀ ਗਈ ਜੋ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਇਸ ਵਿੱਚ 35 ਬੈਡ ਉੱਤਮ ਦਰਜੇ ਦੀ ਮਸ਼ੀਨਰੀ,ਤਜਰਬੇਕਾਰ ਡਾਕਟਰ,ਨਰਸਿੰਗ ਸਟਾਫ ਅਤੇ ਟੇਕਨੀਸ਼ੀਅਨ ਦੀ ਨਿਯੁਕਤੀ ਕੀਤੀ ਗਈ ਹੈ ਹਸਪਤਾਲ ਵਿੱਚ ਸਸਤੇ ਰੇਟਾਂ ਉੱਪਰ ਮਰੀਜਾਂ ਨੂੰ ਦਵਾਈਆਂ ਵੀ ਉਪਲਬਧ ਹੋਣਗੀਆਂ ਗੁਰਦੁਆਰਾ ਸੱਚਖੰਡ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਈ ਨੇ ਕਿਹਾ ਕਿ ਗੁਰਦੁਆਰਾ ਬੋਰਡ ਦੇ ਪ੍ਰਧਾਨ ਸਾਹਿਬ ਵਲੋਂ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਪ੍ਰਧਾਨ ਸਾਹਿਬ ਇਸ ਵਧਾਈ ਦੇ ਪਾਤਰ ਹਨ ਜੋ ਕਿ ਇਸ ਹਸਪਤਾਲ ਵਿੱਚ ਲੱਗਣ ਵਾਲੀ ਸਾਰੀ ਸਮੱਗਰੀ ਅਤੇ ਮਸ਼ੀਨਰੀ ਦਾ ਖਰਚਾ ਓਹਨਾ ਨੇ ਆਪਣੇ ਵਲੋਂ ਕੀਤਾ ਗਿਆ ਇਸ ਮੀਟਿੰਗ ਵਿੱਚ ਗੁਰਦੁਆਰਾ ਬੋਰਡ ਦੇ ਮੀਤ ਪ੍ਰਧਾਨ ਸ੍ਰ. ਗੁਰਿੰਦਰ ਸਿੰਘ ਜੀ ਬਾਵਾ,ਸ੍ਰ. ਰਵਿੰਦਰ ਸਿੰਘ ਬੁੰਗਈ ਸਕੱਤਰ, ਸ੍ਰ. ਪਰਮਜੋਤ ਸਿੰਘ ਚਾਹੇਲ ਮੈਂਬਰ ਅਤੇ ਕੋਆਡੀਨੇਟਰ, ਸ੍ਰ. ਗੋਬਿੰਦ ਸਿੰਘ ਲੌਂਗੋਵਾਲ ਮੈਂਬਰ, ਸ੍ਰ. ਰਘੂਜੀਤ ਸਿੰਘ ਵਿਰਕ ਮੈਂਬਰ, ਸ੍ਰ. ਹਰਪਾਲ ਸਿੰਘ ਭਾਟੀਆ ਮੈਂਬਰ, ਸ੍ਰ. ਮਨਪ੍ਰੀਤ ਸਿੰਘ ਕੁੰਜੀਵਾਲੇ ਮੈਂਬਰ ਹਾਜ਼ਰ ਸਨ।

Bulandh-Awaaz

Website: