ਗੁਰਦੁਆਰਾ ਬੀੜ ਬਾਢਾ ਬੁੱਢਾ ਸਾਹਿਬ ਵਿਖੇ ਨਵਾਂ ਸਾਂਊਡ ਭੇਟ ਕਰਨ ਵਾਲਾ ਜੋੜਾ ਸਨਮਾਨਿਤ

ਗੁਰਦੁਆਰਾ ਬੀੜ ਬਾਢਾ ਬੁੱਢਾ ਸਾਹਿਬ ਵਿਖੇ ਨਵਾਂ ਸਾਂਊਡ ਭੇਟ ਕਰਨ ਵਾਲਾ ਜੋੜਾ ਸਨਮਾਨਿਤ

ਅੰਮ੍ਰਿਤਸਰ, 24 ਜੂਨ (ਗਗਨ) – ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਤਪ/ਵਰ ਅਸਥਾਨ ਗੁ: ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਪਿੰਡ ਪਲਾਸੌਰ ਦੇ ਸਰਧਾਲੂ ਸ: ਸਤਪਾਲ ਸਿੰਘ ਵੱਲੋਂ ਨਵਾਂ ਸਾਊਂਡ ਸਿਸਟਮ ਭੇਂਟ ਕੀਤਾ । ਇਸ ਬਾਰੇ ਜਾਣਕਾਰੀ ਦਿੰਦਿਆਂ ਗੁ: ਸਾਹਿਬ ਦੇ ਮੈਨੇਜਰ ਸਤਿਨਾਮ ਸਿੰਘ ਝਬਾਲ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪਲਾਸੌਰ ਦੇ ਸਰਧਾਲੂ ਸ: ਸਤਪਾਲ ਸਿੰਘ ਵੱਲੋਂ ਗੁ: ਸਾਹਿਬ ਵਿਖੇ ਇਕ ਲੱਖ ਰੁ: ਦੀ ਲਾਗਤ ਨਾਲ ਅਹੂਜਾ ਕੰਪਨੀ ਦਾ ਸਾਊਂਡ ਸਿਸਟਮ ਦੇ ਨਾਲ ਕੰਪਲੈਕਸ ਵਿਚ ਲੱਗਾ ਸਾਊਂਡ ਬਦਲ ਅਤੇ ਜੋੜਾ ਘਰ, ਲੰਗਰ ਹਾਲ ਤੇ ਯਾਤਰੂ ਨਿਵਾਸਾਂ ਵਿਚ ਵੀ ਸਾਊਂਡ ਬਦਲ ਦਿੱਤਾ ਜਾਵੇਗਾ ।

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਇਕ ਏ ਸੀ ਲਗਾਇਆ ਗਿਆ ਹੈ। ਜਿਸ ਨਾਲ ਸਾਰਾ ਦਿਨ ਦਰਬਾਰ ਸਾਹਿਬ ਵਿਚ ਠੰਡਕ ਰਹਿੰਦੀ ਹੈ । ਇਸ ਮੌਕੇ ਉਨ੍ਹਾਂ ਸ: ਸਤਪਾਲ ਸਿੰਘ ਪਲਾਸੌਰ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਗੁਰੂ ਘਰ ਦੀ ਬਖਸ਼ਿਸ਼ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਅਤੇ ਕਾਰੋਬਾਰ ਵਿਚ ਵਾਧੇ ਤੇ ਕਮਾਈਆਂ ਵਿਚ ਬਰਕਤਾਂ ਦੀ ਅਰਦਾਸ ਕੀਤੀ । ਇਸ ਮੌਕੇ ਐਡੀਸ਼ਨਲ ਮੈਨੇਜਰ ਅੰਗਰੇਜ਼ ਸਿੰਘ ਝਬਾਲ ਸੁਖਪਾਲ ਸਿੰਘ ਠੱਠਾ, ਜਸਪਾਲ ਸਿੰਘ ਨੌਸ਼ਹਿਰਾ, ਜਤਿੰਦਰ ਸਿੰਘ ਦੋਦੇ, ਗੁਰਬਿੰਦਰ ਸਿੰਘ ਸਵਰਗਾਪੁਰੀ, ਗੁਰਜੀਤ ਸਿੰਘ ਪੰਜਵੜ੍ਹ, ਦਿਲਬਾਗ ਸਿੰਘ ਪੰਡੋਰੀ, ਵੀ ਹਾਜ਼ਰ ਸਨ ।

Bulandh-Awaaz

Website:

Exit mobile version