ਅੰਮ੍ਰਿਤਸਰ 26 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਜ਼ਿਲ੍ਹਾ ਅੰਮ੍ਰਿਤਸਰ ਵਿਖੇ 26 ਜਨਵਰੀ ਗੁਣਤੰਤਰ ਦਿਵਸ਼ ਮੌਕੇ ਕੈਬਨਿਟ ਮੰਤਰੀ ਸ ਹਰਪਾਲ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸ ਹਰਪ੍ਰੀਤ ਸਿੰਘ ਸੂਦਨ,ਵਿਧਾਇਕ ਸ ਜਸਵਿੰਦਰ ਸਿੰਘ ਅਟਾਰੀ, ਵਿਧਾਇਕ ਜੀਵਨਜੋਤ ਕੌਰ ਪੂਰਬੀ ਵੱਲੋਂ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਨੂੰ ਆਪਣੀਆਂ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਅਫਸਰ ਡਾ ਜਤਿੰਦਰ ਸਿੰਘ ਗਿੱਲ ਵੀ ਨਾਲ ਸਨ।ਇਸ ਮੌਕੇ ਡੀ ਡੀ ਓ ਡਾ ਤੇਜਿੰਦਰ ਸਿੰਘ ਅਤੇ ਖੇਤੀ ਵਿਕਾਸ ਅਫ਼ਸਰ ਡਾ ਪਰਜੀਤ ਸਿੰਘ ਔਲਖ ਨੂੰ ਵੀ ਸਨਮਾਨਿਤ ਕੀਤਾ ਗਿਆ। ਵਰਣਨਯੋਗ ਹੈ ਕਿ ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਅਜਾਦੀ ਸੰਗਰਾਮਈਏ ਸ ਬਖ਼ਤਾਵਰ ਸਿੰਘ ਚੇਤਨਪੁਰਾ ਦੇ ਪੌਤਰੇ ਅਤੇ ਨੰਬਰਦਾਰ ਡਾ ਸੁਰਜੀਤ ਸਿੰਘ ਗਿੱਲ ਚੇਤਨਪੁਰਾ ਦੇ ਸਪੁੱਤਰ ਹਨ। ਪ੍ਰਭਦੀਪ ਗਿੱਲ ਇਲੈਕਸ਼ਨ ਸੈਕਟਰ ਅਫਸਰ ਵਜੋਂ ਵੀ ਵਧੀਆ ਸੇਵਾਵਾਂ ਨਿਭਾਉਂਦੇ ਹਨ।