ਦੇਸ਼ ਮੁੱਖ ਖਬਰਾਂਗੁਜਰਾਤ ਮੁਸਲਮਾਨ ਕਤਲੇਆਮ ਚ ਨਰਿੰਦਰ ਮੋਦੀ ਨੂੰ ਕਲੀਨ ਚਿੱਟ by Bulandh-Awaaz Dec 12, 2019 0 Comment 1984 ਦੀ ਦਿੱਲੀ ਸਿੱਖ ਨਸਲਕੁਸ਼ੀ ਵਾਂਗੂੰ 2002 ਦੇ ਗੁਜਰਾਤ ਵਿੱਚ ਹੋਏ ਮੁਸਲਮਾਨਾਂ ਦੇ ਕਤਲੇਆਮ ਲਈ ਨਾਨਾਵਤੀ ਕਮਿਸ਼ਨ ਨੇ ਉਸ ਵੇਲ਼ੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ ।ਨਾ ਤਾਂ 1984 ਵਿੱਚ ਦਿੱਲੀ ਵਿੱਚ ਕੁਝ ਹੋਇਆ, ਨਾ ਕੋਈ ਝੂਠੇ ਮੁਕਾਬਲੇ ਬਣੇ, ਨਾ ਬਾਬਰੀ ਮਸਜਿਦ ਢਾਹੀ ਗਈ, ਨਾ ਗੁਜਰਾਤ ਵਿੱਚ ਕੋਈ ਕਤਲੇਆਮ ਹੋਇਆ, ਨਾ ਨਿਰਦੋਸ਼ੇ ਮੁਸਲਮਾਨ ਨੌਜਵਾਨਾਂ ਨੂੰ ਦਹਾਕਿਆਂ ਬੱਧੀ ਜੇਲ੍ਹਾਂ ਵਿੱਚ ਸਾੜਿਆ ਗਿਆ – ਇਹ ਸਭ ਤਾਂ ਕੁਝ ਕੁ ਬੁੱਧੀਜੀਵੀਆਂ ਤੇ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਖ਼ਿਲਾਫ਼ ਫੈਲਾਇਆ ਜਾਂਦਾ ਪ੍ਰਾਪੇਗੰਡਾ ਹੈ ਜਿਹੜੇ ਕਦੇ ਵੀ ਸਰਕਾਰ ਦੇ ਕੰਮ ਤੋਂ ਖੁਸ਼ ਨਹੀਂ ਹੁੰਦੇ…ਤੇ ਹਾਂ ਕਸ਼ਮੀਰ ਵਿੱਚ ਲੋਕਾਂ ਨੂੰ ਸੁੱਖੀ-ਸਾਂਦੀ ਵਸਦਿਆਂ ਨੂੰ ਅੱਜ 130 ਦਿਨ ਹੋ ਗਏ ਨੇ…ਲਲਕਾਰ ਤੋਂ ਧੰਨਵਾਦ ਸਹਿਤ