ਜਲਦ ਹੋਣ ਜਾ ਰਿਹਾ ਲੋਕ ਅਰਪਣ
ਪਾਇਲ, 9 ਦਸੰਬਰ (ਲਖਵਿੰਦਰ ਸਿੰਘ ਲਾਲੀ) – ਜਿੰਮ ਦਾ ਸ਼ੌਕੀਨ, ਮੀਂਹ ਨੋਟਾਂ ਦਾ, ਬੇਬੇ ਦੀ ਨੂੰਹ, ਬਲੈਕ ਹਮਰ, ਕੁੜਤਾ ਪਜ਼ਾਮਾ ਤੇ ਹੋਰ ਅਨੇਕਾਂ ਹੀ ਹਿੱਟ ਗੀਤ ਦੇਣ ਵਾਲਾ ਗਾਇਹ ਗੁਰੀ ਸੇਖੋਂ ਇੰਨੀ ਦਿਨੀ ਅਪਣੇ ਨਵੇਂ ਆ ਰਹੇ ਟਰੈਕ ਹੈਡਕੈਫ ਨਾਲ ਕਾਫੀ ਚਰਚਾ ਵਿੱਚ ਹੈ। ਇਸ ਗੀਤ ਦਾ ਫਿਲਮਾਂਕਣ ਮਿਲਿੰਦ ਸਿੰਘ ਫਿਲਮਜ ਵੱਲੋਂ ਸਿਡਨੀ ਅਤੇ ਮੈਲਬੋਰਨ ਦੀਆਂ ਸੁੰਦਰ ਵਾਦੀਆ ਵਿੱਚ ਕੀਤਾ ਗਿਆ। ਇਸ ਗੀਤ ਨੂੰ ਸੰਗੀਤਕ ਧੁਨਾਂ ਦਿੱਤੀਆਂ ਹਨ ਦਾ-ਬੋਸ ਨੇ ਜਦੋਂ ਕਿ ਕਲਮਬੱਧ ਕੀਤਾ ਹੈ ਲੇਖਕ ਗੈਰੀ ਜੈਲਦਾਰ ਨੇ। ਇਸ ਗੀਤ ਦੇ ਨਾਲ ਹੀ ਇੱਕ ਹੋਰ ਗੀਤ ਕਾਰਵਾਈ ਵੀ ਹੈਡਕੈਫ ਦੇ ਨੇੜੇ ਤੇੜੇ ਹੀ ਕ੍ਰਮਵਾਰ ਬਰਾਉਨੀ ਰਿਕਾਰਡਜ ਚੈਨਲ ਤੇ ਯਾਰੀਆਂ ਰਿਕਾਰਡਜ ਚੈਨਲ ਤੇ ਰਿਲੀਜ ਕੀਤੇ ਜਾਣਗੇ। ਇਸ ਪ੍ਰਕਾਰ ਦੀਪ ਕਟਾਰੀ ਤੇ ਜੱਸ ਸੇਖੋਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਲਦ ਹੀ ਇਹ ਗੀਤ ਤੁਹਾਡੀਆਂ ਬਰੂਹਾ ਤੇ ਦਸਤਕ ਦੇਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਸਾਡੇ ਹੋਰਨਾ ਗੀਤਾਂ ਵਾਂਗ ਤੁਸੀਂ ਇਹਨਾਂ ਨੂੰ ਵੀ ਭਰਭੂਰ ਪਿਆਰ ਦੇਵੋਂਗੇ। ਇਸ ਤੋਂ ਇਲਾਵਾ ਸਿਰਾ ਰਿਕਾਰਡ ਕੰਪਨੀ ਦੁਆਰਾ ਹੋਰ ਵੀ ਬਹੁਤ ਸਾਰੇ ਨਵੇਂ ਟਰੈਕ ਆਉਣ ਵਾਲੇ ਨਵੇਂ ਸਾਲ ਵਿੱਚ ਤੁਹਾਡੇ ਲਈ ਟਾਇਮ ਟੂ ਟਾਇਮ ਲੈ ਕੇ ਆਉਂਦੇ ਰਹਾਂਗੇ। ਇਸ ਮੌਕੇ ਜਤਿੰਦਰ ਸਿੰਘ, ਮਾਨਵਜੀਤ, ਸਿੰਮੀ, ਰਣਜੀਤ ਸੇਖੋਂ, ਪਰਮ, ਹਰਮਨ, ਦੀਪੀ, ਵਿੱਕੀ ਬਰਮਾਲੀਪੁਰ, ਗੁਰਪ੍ਰੀਤ ਮੰਜਾਲੀਆ ਤੇ ਹੋਰ ਟੀਮ ਮੈਂਬਰ ਹਾਜਰ ਸਨ।