28 C
Amritsar
Monday, May 29, 2023

ਗਵਰਨਰ ਨੇ ਐਮਰਜੈਂਸੀ ਐਲਾਨੀ; ਕੈਲੀਫੋਰਨੀਆ ਵਿਚ ਜੰਗਲ ਦੀ ਅੱਗ ਤਿੰਨ ਲੱਖ ਏਕੜ ਰਕਬੇ ‘ਚ ਫੈਲ਼ੀ

Must read

ਅਮਰੀਕਨ ਸਟੇਟ ਕੈਲੀਫੋਰਨੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗ ਗਈ ਹੈ ਜਿਸ ਨਾਲ 300,000 ਏਕੜ ਦੇ ਕਰੀਬ ਜੰਗਲਾਤ ਰਕਬਾ ਅੱਗ ਦੀ ਮਾਰ ਹੇਠ ਆਇਆ ਹੈ। ਇਸ ਅੱਗ ਨਾਲ ਜੰਗਲਾਂ ਦੇ ਨੇੜੇ ਵਸਦੇ ਰਿਹਾਇਸ਼ੀ ਖੇਤਰਾਂ ਵਿਚ ਵੀ ਖਤਰਾ ਪੈਦਾ ਹੋ ਗਿਆ ਹੈ। ਇਹ ਅੱਗ ਉੱਤਰ ਵਿਚ ਸੈਨ ਫਰਾਂਸਿਸਕੋ ਦੇ ਬੇਅ ਏਰੀਏ ਤੋਂ ਸ਼ੁਰੂ ਹੋਈ ਦੱਸੀ ਜਾ ਰਹੀ ਹੈ। ਗਵਰਨਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਅੱਗ ਦੇ ਪ੍ਰਭਾਵ ਵਾਲੇ ਖੇਤਰ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਪ੍ਰਾਪਤ ਵੇਰਵਿਆਂ ਮੁਤਾਬਕ ਅੱਗ ਦਾ ਫੈਲਾਅ ਹੁਣ ਵਾਸ਼ਿੰਗਟਨ ਡੀਸੀ ਦੇ ਕੁੱਲ ਖੇਤਰ ਤੋਂ ਵੱਧ ਇਲਾਕੇ ਵਿਚ ਹੋ ਚੁੱਕਿਆ ਹੈ ਅਤੇ ਡਰ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਈ ਲੋਕ ਇਸ ਅੱਗ ਦੀ ਲਪੇਟ ਤੋਂ ਨਹੀਂ ਬਚ ਸਕਣਗੇ। ਫਾਇਰ ਵਿਭਾਗ ਦੇ ਅਫਸਰਾਂ ਮੁਤਾਬਕ ਉੱਤਰੀ ਕੈਲੀਫੋਰਨੀਆ ਵਿਚ ਬੁੱਧਵਾਰ ਨੂੰ 11,000 ਥਾਵਾਂ ‘ਤੇ ਆਸਮਾਨੀ ਬਿਜਲੀ ਪਈ ਜਿਸ ਨਾਲ 60 ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ।

- Advertisement -spot_img

More articles

- Advertisement -spot_img

Latest article