More

  ਗਰੀਬ ਅਤੇ ਆਮ ਲੋਕਾਂ ਨੂੰ ਲੁੱਟਣ ਦੀ ਸਰਮਾਏਦਾਰਾਂ ਨੂੰ ਖੁੱਲ ਦੇ ਕੇ ਸਰਕਾਰ ਅੱਖਾਂ ਮੀਟੀ ਬੈਠੀ – ਅਟਵਾਲ, ਸ਼ੇਰਗਿੱਲ

  ਅੰਮ੍ਰਿਤਸਰ, 22 ਨਵੰਬਰ (ਗਗਨ) – ਬਹੁਜਨ ਸਮਾਜ ਪਾਰਟੀ ਜਿਲ੍ਹਾ ਅੰਮ੍ਰਿਤਸਰ ਜਿਲੇ ਦੀ ਮੀਟਿੰਗ ਸਹਿਰੀ ਪ੍ਰਧਾਨ ਤਾਰਾ ਚੰਦ ਭਗਤ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹਲਕਾ ਪੱਧਰ ਦੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸੈਕਟਰ ਅਤੇ ਬੂਥ ਕਮੇਟੀਆ ਨੂੰ ਸਾਰੀਆ ਵਿਧਾਨ ਸਭਾ ਪੱਧਰ ਤੱਕ ਜਲਦੀ ਨਿਯੁਕਤੀਆਂ ਕਰਨ ਲਈ ਜੋਰ ਦਿੱਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਇੰਜ: ਗੁਰਬਖਸ਼ ਸਿੰਘ ਸੇਰ ਗਿੱਲ ਜਰਨਲ ਸਕੱਤਰ ਪੰਜਾਬ ਨੇ ਕਿਹਾ ਕਿ ਪਾਰਟੀ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਮਹੀਨਾਵਾਰ ਫੰਡ ਸਮੂੰਹ ਅਹੁਦੇਦਾਰ ਸਮੇਂ ਸਿਰ ਜਮਾਂ ਕਰਵਾਉਣ।

  ਇੰਜੀ: ਸੇਰ ਗਿੱਲ ਨੇ ਕਿਹਾ ਕਿ ਸਰਕਾਰਾਂ ਧਨਾਢਾਂ/ਸਰਮਾਏਦਾਰਾਂ ਨੂੰ ਗਰੀਬ ਅਤੇ ਆਮ ਲੋਕਾਂ ਨੂੰ ਲੁੱਟਣ ਦੀ ਖੁੱਲ ਦੇ ਕੇ ਆਪ ਅੱਖਾਂ ਮੀਟੀ ਬੈਠੀਆਂ ਹਨ।ਅਤੇ ਇਕ ਫਿਰਕੇ ਨੂੰ ਫਾਇਦਾ ਪਹੁੰਚਾਉਣ ਲਈ ਦੇਸ਼ ਨੂੰ ਕੰਗਾਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦੀ ਵੱਡੀ ਜਨਸੰਖਿਆ ਨੂੰ ਸਾਧਨਾ ਅਤੇ ਵਸੀਲਿਆਂ ਤੋਂ ਵਾਝਿਆਂ ਨਹੀ ਰੱਖਿਆ ਜਾ ਸਕਦਾ। ਲੋਕ ਹੁਣ ਜਾਗਰੂਕ ਹੋ ਚੁੱਕੇ ਹਨ।ਮੌਕਾ ਆਉਣ ਤੇ ਇਹ ਸਭ ਕੁੱਝ ਦਾ ਹਿਸਾਬ ਕਿਤਾਬ ਲੋਕ ਜਰੂਰ ਕਰਨਗੇ।ਮੀਟਿੰਗ ਵਿੱਚ ਜੋਨ ਇੰਚਾਰਜ ਸੁਰਜੀਤ ਸਿੰਘ ਭੈਲ, ਜਗਦੀਸ਼ ਦੁਗਲ ,ਇੰਜੀ: ਅਮਰੀਕ ਸਿੰਘ ਸਿੱਧੂ , ਜਿਲਾ ਜਨਰਲ ਸਕੱਤਰ ਮਕੇਸ ਕੁਮਾਰ, ਇੰਜੀ: ਰਾਮ ਸਿੰਘ,ਹਰਜੀਤ ਸਿੰਘ ਅਬਦਾਲ, ਐਡਵੋਕੇਟ ਵਿਕਰਮ ਲੰਕੇਸ, ਗਿਆਨੀ ਬਲਦੇਵ ਸਿੰਘ, ਅਸ਼ਵਨੀ ਸਰੰਜਨ, ਗਰੀਬ ਸਿੰਘ ਚਾਚੋਵਾਲੀ, ਮੁਕੇਸ਼ ਗੌਤਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img