ਗਰਮ ਦੁੱਧ ਨਾਲ ਗੁੜ ਖਾਣਾ ਸਿਹਤ ਲਈ ਲਾਹੇਵੰਦ

145

ਚੰਡੀਗੜ੍ਹ, 20 ਜੁਲਾਈ (ਬੁਲੰਦ ਆਵਾਜ ਬਿਊਰੋ) – ਗਰਮ ਦੁੱਧ ਨਾਲ ਗੁੜ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਪੀਣ ਨਾਲ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਇਹ ਗੰਭੀਰ ਤੋਂ ਗੰਭੀਰ ਬਿਮਾਰੀਆਂ ਨੂੰ ਸਹੀ ਕਰ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਦੁੱਧ ਪੀਣ ਨਾਲ ਸਿਹਤ ਵਿੱਚ ਕਿੰਨਾ ਨਿਖਾਰ ਆਉਂਦਾ ਹੈ ਪਰ ਗਰਮ ਦੁੱਧ ਪੀਣ ਨਾਲ ਕੀ-ਕੀ ਲਾਭ ਪਹੁੰਚਦਾ ਹੈ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਗਰਮ ਦੁੱਧ ਦੇ ਨਾਲ ਜੇਕਰ ਗੁੜ ਖ਼ਾਧਾ ਜਾਵੇ ਤਾਂ ਇਸ ਨਾਲ ਵਜ਼ਨ ਕੰਟਰੋਲ ਦੇ ਨਾਲ-ਨਾਲ ਤੁਹਾਡੀ ਚਮੜੀ ਵਿੱਚ ਵੀ ਨਿਖਾਰ ਆਵੇਗਾ। ਇਹ ਕਿਸੇ ਔਸ਼ਧੀ ਤੋਂ ਘੱਟ ਨਹੀਂ।

Italian Trulli

ਅੱਜ ਤੁਹਾਨੂੰ ਦੱਸਦੇ ਹਾਂ ਕਿ ਗਰਮ-ਗਰਮ ਦੁੱਧ ਦੇ ਨਾਲ ਗੁੜ ਨੂੰ ਆਪਣੇ ਆਹਾਰ ਵਿੱਚ ਰੋਜ਼ਾਨਾ ਸ਼ਾਮਲ ਕਰਨ ਨਾਲ ਸਿਹਤ ਨੂੰ ਕਿਹੜਾ ਫ਼ਾਇਦਾ ਮਿਲਦਾ ਹੈ।

ਸਰੀਰ ਵਿੱਚ ਗੰਦੇ ਖ਼ੂਨ ਨੂੰ ਕਰੇ ਸਾਫ਼ – ਗੁੜ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜਿਹੜੇ ਸਰੀਰ ਵਿੱਚ ਮੌਜੂਦ ਅਸ਼ੁੱਧੀਆਂ ਨੂੰ ਸਾਫ਼ ਕਰ ਦਿੰਦਾ ਹੈ। ਇਸ ਲਈ ਰੋਜ਼ਾਨਾ ਗਰਮ ਦੁੱਧ ਤੇ ਗੁੜ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਅਜਿਹੀ ਅਸ਼ੁੱਧੀਆਂ ਨਿਕਲ ਜਾਂਦੀਆਂ ਹਨ ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਜਾਂਦੇ ਹੋ।