Bulandh Awaaz

Headlines
26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ, ਦਿੱਲੀ ਦੇ ਅੰਦਰ ਜਾਣਗੇ ਕਿਸਾਨ  ਬਾਬਾ ਤਰਸੇਮ ਸਿੰਘ ਦੀ ਅਗਵਾਈ ਵਿੱਚ ਬਾਬਾ ਬਕਾਲਾ ਸਾਹਿਬ ਤੋਂ ਗਊਆਂ ਵਾਲੇ ਸੇਵਾਦਾਰ ਹੋਏ ਦਿੱਲੀ ਰਵਾਨਾ ਆਮ ਆਦਮੀ ਪਾਰਟੀ ਵੱਲੋਂ ਐਮ ਸੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਨੂੰ 1 ਕਰੋੜ ਰੁਪਏ ‘ਵਿਕਾਸ ਫੰਡ’ ਦੇਣ ਦਾ ਐਲਾਨ ਵੱਡੀ ਖ਼ਬਰ: ਫਿਰ ਹੋਣ ਜਾ ਰਹੀ ਐ ਨੋਟਬੰਦੀ, ਇਸ ਮਹੀਨੇ ਤੋਂ ਬੰਦ ਹੋ ਜਾਣਗੇ 100, 10 ਤੇ 5 ਰੁਪਏ ਦੇ ਨੋਟ ਭਾਰਤ-ਚੀਨ ਸਰਹੱਦ ਵਿਵਾਦ : ਦੋਹਾਂ ਦੇਸ਼ਾਂ ਵਿਚਾਲੇ ਭਲਕੇ ਇਕ ਵਾਰ ਫਿਰ ਹੋਵੇਗੀ ਗੱਲਬਾਤ ਟਰੈਕਟਰ ਪਰੇਡ ਰੋਕਣ ਲਈ ਦਿੱਲੀ ਪੁਲਿਸ ਦੀ ਇੱਕ ਹੋਰ ਕੋਸ਼ਿਸ਼, ਸਿੰਘੂ ਬਾਰਡਰ ਨਾਲ ਲੱਗਦੇ ਸਾਰੇ ਲਿੰਕ ਰੋਡ ਕੀਤੇ ਸੀਲ ਅਸਮ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਚਲਿਆ ਦਾਅ, ਸਿਵਾਸਾਗਰ ਨੂੰ ਪੁਰਾਤਨ ਪੁਰਾਤੱਤਵ ਥਾਂਵਾਂ ਵਿੱਚ ਸ਼ਾਮਲ ਕਰਨ ਦਾ ਐਲਾਨ ਮੁਸ਼ਕਲ ’ਚ ਟਰੰਪ : ਸੈਨੇਟ ’ਚ 8 ਫਰਵਰੀ ਤੋਂ ਸ਼ੁਰੂ ਹੋਵੇਗਾ ਮਹਾਂਦੋਸ਼ ਦਾ ਟ੍ਰਾਇਲ ਅਮਰੀਕੀ ਪ੍ਰਧਾਨ ਨੇ ਆਰ ਐਸ ਐਸ ਤੇ ਬੀ ਜੇ ਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਪਣੀ ਟੀਮ ਵਿੱਚੋਂ ਕੱਢੇ

ਖੱਟਰ ਦੀ ਮਹਾਂ ਪੰਚਾਇਤ ਦਾ ਪੰਡਾਲ ਖਿੰਡਾਏ ਜਾਣ ਦੀ ਪੂਰੀ ਘਟਨਾ

ਹਰਿਆਣਾ ਦੇ ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਦੇ ਫ਼ਾਇਦੇ ਦੱਸਣ ਲਈ ਆਪਣੇ ਇਲਾਕੇ ਕਰਨਾਲ ਦੇ ਪਿੰਡ ਕੈਮਲਾ ਵਿੱਚ ਰੈਲੀ ਰੱਖੀ ਸੀ। ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਹ ਰੈਲੀ ਹੋਣ ਨਹੀਂ ਦਿੱਤੀ ਜਾਵੇਗੀ। ਪਰ ਖੱਟਰ ਨੇ ਬਿਆਨ ਜਾਰੀ ਕਰ ਕਿਹਾ ਸੀ ਕਿ ਰੈਲੀ ਹਰ ਹਾਲ ਵਿੱਚ ਕੀਤੀ ਜਾਵੇਗੀ। ਇਸ ਲਈ ਕੈਮਲਾ ਪਿੰਡ ਦੀ ਚਾਰੇ ਪਾਸੇ ਕਿਲੇਬੰਦੀ ਕੀਤੀ ਗਈ ਸੀ ਅਤੇ 5,000 ਤੋਂ ਵੱਧ ਪੁਲਸੀਏ ਲਾਏ ਗਏ ਸਨ।
ਜਦ ਕਿਸਾਨ ਕੈਮਲਾ ਪਿੰਡ ਨੇੜੇ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਣ ਲਈ ਪੂਰੀ ਵਾਹ ਲਾਈ – ਅੱਥਰੂ ਗੈਸ ਦੇ ਗੋਲੇ ਛੱਡੇ, ਪਾਣੀ ਦੀਆਂ ਵਾਛੜਾਂ ਵਰ੍ਹਾਈਆਂ ਗਈਆਂ ਤੇ ਲਾਠੀਚਾਰਜ ਵੀ ਕੀਤਾ। ਕਾਫ਼ੀ ਚਿਰ ਦੀ ਖਿੱਚ-ਧੂਹ ਤੋਂ ਬਾਅਦ ਪੁਲਿਸ ਨੂੰ ਨੁੱਕਰੇ ਲਾਉਂਦੇ ਉਹ ਕੈਮਲਾ ਪਿੰਡ ਵਿੱਚ ਵੜ ਗਏ। ਪਿੰਡ ਵਾਸੀ ਉਹਨਾਂ ਨੂੰ ਖੇਤਾਂ ਵਿਚਦੀ ਰੈਲੀ ਵਾਲੀ ਥਾਂ ‘ਤੇ ਲੈ ਗਏ ਜਿੱਥੇ ਮੁੱਖ ਮੰਤਰੀ ਦਾ ਹੈਲੀਕਾਪਟਰ ਹਵਾ ਵਿੱਚ ਉੱਡਦਾ ਹੀ ਰਹਿ ਗਿਆ।
ਇਸ ਤੋਂ ਬਾਅਦ ਭਾਜਪਾ ਦੇ ਗੁੰਡਿਆ ਨੇ ਡਾਂਗਾਂ ਹਵਾ ਵਿੱਚ ਲਹਿਰਾ ਕੇ ਗੁੰਡਾਗਰਦੀ ਵਿਖਾਉਣ ਦੀ ਕੋਸ਼ਿਸ਼ ਕੀਤੀ। ਜਿਸ ‘ਤੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਸਾਰੀਆਂ ਰੋਕਾਂ ਤੋੜਕੇ ਲੋਕ ਰੈਲੀ ਵਾਲੀ ਥਾਂ ਵਿੱਚ ਵੜ ਗਏ ਅਤੇ ਲੋਕਾਂ ਦੇ ਰੋਹ ਨੂੰ ਵੇਖਦੇ ਭਾਜਪਾ ਦਾ ਸੂਬਾ ਪ੍ਰਧਾਨ, ਮੰਤਰੀ, ਐੱਮ.ਐਲ.ਏ. ਸਾਰੇ ਭੱਜ ਗਏ। ਡਾਂਗਾਂ ਲਹਿਰਾਉਣ ਵਾਲ਼ੇ ਭਾਜਪਾ ਦੇ ਗੁੰਡੇ ਵੀ ਅਜਿਹੇ ਦਵੱਲੇ ਕਿ ਭਾਲਿਆਂ ਨਹੀਂ ਥਿਆਏ। ਇਸ ਮਹਾਂ ਪੰਚਾਇਤ ਦੀ ਅਸਫ਼ਲਤਾ ਕਾਰਨ ਸ਼ਰਮ ਦੇ ਮਾਰੇ ਭਾਜਪਾ ਆਗੂ ਮੀਡੀਆ ਚ ਖ਼ਬਰ ਦੇ ਰਹੇ ਹਨ ਕਿ ਮੌਸਮ ਖਰਾਬ ਹੋਣ ਕਰਕੇ ਖੱਟਰ ਦਾ ਦੌਰਾ ਰੱਦ ਕੀਤਾ ਗਿਆ ਹੈ!
ਹਰਿਆਣੇ ਵਿੱਚ ਭਾਜਪਾ, ਜਜਪਾ ਦੇ ਆਗੂ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਚਾਰ ਮਹੀਨਿਆਂ ਤੋਂ ਵੜ ਨਹੀਂ ਸਕੇ ਹਨ ਅਤੇ ਜਿਹੜੇ ਜ਼ਿਲ੍ਹਿਆਂ ਵਿੱਚ ਲੋਕ ਰੋਹ ਹਾਲੇ ਐਨਾ ਨਹੀਂ ਸੀ, ਉਹਨਾਂ ਜ਼ਿਲ੍ਹਿਆਂ ਵਿੱਚ ਵੀ ਲੰਘੇ ਇੱਕ ਮਹੀਨੇ ਤੋਂ ਇਹਨਾਂ ਆਗੂਆਂ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਲੋਕਾਂ ਨੇ ਖੱਟਰ ਸਰਕਾਰ ਨੂੰ ਆਪਣੀ ਤਾਕਤ ਦਾ ਜਿਹੜਾ ਜਲਵਾ ਦਿਖਾਇਆ ਹੈ ਉਸਤੋਂ ਬਾਅਦ ਹਰਿਆਣਾ ਵਿੱਚ ਖੇਤੀ ਕਨੂੰਨਾਂ ਦੇ ਪੱਖ ਵਿੱਚ ਮਹਾਂ ਪੰਚਾਇਤ ਕਰਨ ਤੋਂ ਪਹਿਲਾਂ ਭਾਜਪਾ ਵਾਲ਼ੇ 100 ਵਾਰ ਸੋਚਣਗੇ।

bulandhadmin

Read Previous

ਇੰਟਰਨੈਟ ਉੱਤੇ ਪਾਬੰਦੀਆਂ ਥੋਪਣ ਵਿੱਚ ‘ਵਿਸ਼ਵ-ਗੁਰੂ’ ਹੈ ਭਾਰਤ

Read Next

ਸਰਕਾਰੀ ਮਿਡਲ ਸਕੂਲ ਗੁਮਟਾਲਾ ਦੇ ਕੰਪਿਊਟਰ ਰੂਮ ਦਾ ਕੌਂਸਲਰ ਜਤਿੰਦਰ ਕੌਰ ਨੇ ਕੀਤਾ ਉਦਘਾਟਨ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!