ਬਟਾਲਾ, 4 ਜੁਲਾਈ (ਬੁਲੰਦ ਆਵਾਜ ਬਿਊਰੋ) – ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਬਲੱੜਵਾਲ ਵਿਚ ਦੋ ਧਿਰਾਂ ਦੀ ਲੜਾਈ ਵਿਚ ਜੰਮ ਕੇ ਗੋਲੀਆਂ ਚੱਲੀਆਂ ਜਿਸ ਵਿਚ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ।ਮੁੱਢਲੀ ਜਾਣਕਾਰੀ ਅਨੁਸਾਰ ਇਹ ਕਿ ਉਪਰੋਕਤ ਘਟਨਾ ਜ਼ਮੀਨੀ ਵਿਵਾਦ ਨੂੰ ਲੈ ਕੇ ਦੱਸੀ ਜਾਂਦੀ ਹੈ, ਪਰ ਦੂਜੇ ਪਾਸੇ ਇਸ ਦੇ ਪਿੱਛੇ ਪ੍ਰੇਮ ਸਬੰਧਾਂ ਦਾ ਕਾਰਨ ਵੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਸਬੰਧੀ ਅਜੇ ਕੋਈ ਪੁਸ਼ਟੀ ਨਹੀਂ ਹੋਈ ਕਿਉਂਕਿ ਥਾਣਾ ਘੁਮਾਣ ਦੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।
ਜਾਣਕਾਰੀ ਅਨੁਸਾਰ ਪੁਰਾਣਾ ਬੱਲੜਵਾਲ ਦਾ ਇੱਕ ਪਰਿਵਾਰ ਜੋ ਸਵੇਰੇ ਖੇਤਾਂ ਚ ਕੰਮ ਕਰ ਰਿਹਾ ਸੀ, ਉਨ੍ਹਾਂ ਉਤੇ ਸੋਨੀ ਪੁੱਤਰ ਦੀਦਾਰ ਸਿੰਘ ਅਤੇ ਜੋਤੀ ਪੁੱਤਰ ਦੀਦਾਰ ਸਿੰਘ ਵੱਲੋ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂਂ ਹਨ, ਜਿਸ ਨਾਲ ਮੌਕੇ ਤੇ ਹੀ ਮੰਗਲ ਸਿੰਘ(70) ਪੁੱਤਰ ਉਜਾਗਰ ਸਿੰਘ , ਸੁਖਵਿੰਦਰ ਸਿੰਘ (40)ਪੁੱਤਰ ਮੰਗਲ ਸਿੰਘ , ਜਸਬੀਰ ਸਿੰਘ (35) ਪੁੱਤਰ ਮੰਗਲ ਸਿੰਘ.ਬੱਬਨਦੀਪ ਸਿੰਘ( 21)ਪੁੱਤਰ ਜਸਬੀਰ ਸਿੰਘ ਵਾਸੀਅਨ ਬਲੜਵਾਲ ਦੀ ਮੌਤ ਹੋ ਗਈ।
ਲੋਹੀਆਂ ਇਲਾਕੇ ਵਿਚ ਵਧ ਰਹੀਆਂ ਲੁੱਟਾਂ ਖੋਹਾਂ ਦਾ ਵੱਡਾ ਗਿਰੋਹ ਪਿੰਡ ਵਾਲਿਆਂ ਵੱਲੋਂ ਕਾਬੂ ਜਦਕਿ ਜ਼ਖਮੀਆਂ ਚ ਜਰਮਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੈ ,ਜਿਨ੍ਹਾਂ ਨੂੰ ਪਹਿਲਾਂ ਬਟਾਲਾ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਸੀ ਪਰ ਉਥੋਂ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ।ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਇਕੋ ਪਰਿਵਾਰ ਦੇ ਹੀ ਮੈਂਬਰ ਹਨ ।ਉਧਰ ਮੌਕੇ ਤੇ ਪਹੁੰਚ ਕੇ ਥਾਣਾ ਘੁਮਾਣ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ।