ਅੰਮ੍ਰਿਤਸਰ, 24 ਫਰਵਰੀ (ਬੁਲੰਦ ਅਵਾਜ਼ ਬਿਊਰੋ) – ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਨਵੀਂ ਦਿੱਲੀ ਵੱਲੋਂ ਖੇਲੋ ਇੰਡੀਆ ਵੂਮੈਨ ਰੋਡ ਸਾਈਕਲਿੰਗ ਲੀਗ ਅਟਾਰੀ ਟੋਲ ਟੈਕਸ ਤੋਂ 25 ਅਤੇ 26 ਫਰਵਰੀ, 2023 ਨੂੰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਈਕਲਿੰਗ ਵੇਲੋਡਰੋਮ ਵਿਖੇ 27-28 ਫਰਵਰੀ, 2023 ਨੂੰ ਮਹਿਲਾ ਟ੍ਰੈਕ ਸਾਈਕਲਿੰਗ ਲੀਗ ਦਾ ਆਯੋਜਨ ਕਰ ਰਹੀ ਹੈ। ਇਹ ਦੌੜ ਵੱਖ-ਵੱਖ ਉਮਰ ਵਰਗਾਂ ਜਿਵੇਂ ਸੀਨੀਅਰ ਮਹਿਲਾ, ਜੂਨੀਅਰ ਮਹਿਲਾ ਅੰਡਰ-18 ਅਤੇ ਸਬ-ਜੂਨੀਅਰ ਅੰਡਰ-16 ਵਿੱਚ ਕਰਵਾਈਆਂ ਜਾਣਗੀਆਂ। ਵੱਖ-ਵੱਖ ਰਾਜਾਂ ਜਿਵੇਂ ਕਿ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ, ਚੰਡੀਗੜ੍ਹ, ਲੱਦਾਖ ਅਤੇ ਦਿੱਲੀ ਦੇ ਸਾਈਕਲਿਸਟ ਇਸ ਮੈਗਾ ਮੁਕਾਬਲੇ ਵਿੱਚ ਹਿੱਸਾ ਲੈਣ ਜਾ ਰਹੇ ਹਨ। ਸਾਰੇ ਈਵੈਂਟਸ ਦੇ ਪੁਜ਼ੀਸ਼ਨ ਧਾਰਕਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਜੇਤੂ, ਉਪ ਜੇਤੂ ਅਤੇ ਤੀਜੇ ਸਥਾਨ ਲਈ ਕ੍ਰਮਵਾਰ 10000/-, 6000/- ਅਤੇ 4000/- ਰੁਪਏ ਇਨਾਮ ਦਿੱਤੇ ਜਾਣਗੇ। ਫੈਡਰੇਸ਼ਨ ਵੱਲੋਂ ਪੰਜਾਬ ਭਰ ਦੀਆਂ ਸਾਰੀਆਂ ਮਹਿਲਾ ਸਾਈਕਲਿਸਟਾਂ ਨੂੰ ਇਸ ਮੈਗਾ ਈਵੈਂਟ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਹੈ। ਪੁਜ਼ੀਸ਼ਨ ਧਾਰਕਾਂ ਨੂੰ ਨੈਸ਼ਨਲ ਖੇਲੋ ਇੰਡੀਆ ਲੀਗ ਅਤੇ ਹੋਰ ਉੱਚ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਤਰਜੀਹ ਦਿੱਤੀ ਜਾਵੇਗੀ। ਇਸ ਲੀਗ ਸਬੰਧੀ ਵਧੇਰੇ ਜਾਣਕਾਰੀ ਸ਼੍ਰੀ ਰਾਜੇਸ਼ ਕੌਸ਼ਿਕ, ਸਾਈਕਲਿੰਗ ਕੋਚ ਨਾਲ 87087-23305 ਜਾਂ 96469-40416 `ਤੇ ਸੰਪਰਕ ਕੀਤਾ ਜਾ ਸਕਦਾ ਹੈ।