More

  ਖੇਤੀ ਕਾਨੂੰਨਾਂ ਵਿਰੁੱਧ ਅੰਮ੍ਰਿਤਸਰ ਦੇ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੀਤਾ ਗਿਆ ਚੱਕਾ ਜਾਮ

  ਅੰਮ੍ਰਿਤਸਰ, 28 ਸਤੰਬਰ (ਗਗਨ) – ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਦੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਅੰਮਿ੍ਤਸਰ ਦੇ ਨਿੱਜਰਪੁਰਾ ਟੋਲ ਪਲਾਜ਼ੇ ਤੇ ਵਿਸ਼ਾਲ ਇਕੱਠ ਕਰ ਕੇ ਸੜਕੀ ਆਵਾਜਾਈ ਦਾ ਕੀਤਾ ਚੱਕਾ ਜਾਮ ਅੱਜ ਦੇ ਇਕੱਠ ਦੀ ਅਗਵਾਈ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਮੰਗਲ ਸਿੰਘ ਰਾਮਪੁਰਾ ਸੰਦੀਪ ਸਿੰਘ ਮਿੱਠਾ ਮਿਲਖਾ ਸਿੰਘ ਸੁਲਤਾਨਵਿੰਡ ਕੁਲਦੀਪ ਸਿੰਘ ਨਿੱਜਰਪੁਰਾ ਬੀਬੀ ਰਵਿੰਦਰ ਕੌਰ ਅੰਮ੍ਰਿਤਸਰ ਨੇ ਕੀਤੀ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੀ ਹੈ ਅਤੇ ਛੋਟੇ ਵਪਾਰੀਆਂ ਦੇ ਵਪਾਰਾਂ ਨੂੰ ਤਬਾਹ ਕਰਕੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ ਫੜਾਉਣ ਲਈ ਸੌਦੇਬਾਜ਼ੀ ਕਰ ਕੇ ਬੈਠੀ ਹੈ ਜਿਸ ਦਾ ਭਾਰਤ ਦਾ ਹਰੇਕ ਨਾਗਰਿਕ ਲਗਾਤਾਰ ਵਿਰੋਧ ਕਰ ਰਿਹਾ ਹੈ ਕਿਸਾਨਾਂ ਦੀਆਂ ਫਸਲਾਂ ਨੂੰ ਮੰਡੀਆਂ ਚ ਰੋਲਿਆ ਜਾ ਰਿਹਾ ਹੈ ਅਤੇ ਛੋਟੇ ਵਪਾਰੀਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਭਾਰਤ ਦੇ ਹਰ ਵਰਗ ਦਾ ਖੂਨ ਨਿਚੋੜਨ ਲਈ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਜਾ ਰਹੀ ਹੈ।

  ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਾਰਤ ਦੇ ਲੋਕ ਕਦੀ ਵੀ ਲਾਗੂ ਨਹੀਂ ਹੋਣ ਦੇਣਗੇ ਅਤੇ ਲੱਖਾਂ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਕੋਲੋਂ ਮੁਕਤ ਕਰਾਏ ਹੋਏ ਭਾਰਤ ਨੂੰ ਮੁੜ ਗੁਲਾਮ ਨਹੀਂ ਹੋਣ ਦੇਣਗੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਰਕਾਰਾਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਜਿਵੇਂ ਸਿਹਤ ਅਤੇ ਵਿੱਦਿਆ ਦੇਣ ਤੋਂ ਵੀ ਭੱਜ ਰਹੀਆਂ ਹਨ ਅਤੇ ਡੰਡੇ ਦੇ ਜ਼ੋਰ ਨਾਲ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ਪਈਆਂ ਹਨ ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤਕ ਈ ਸਰਕਾਰਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰਕੇ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਨਾਲ ਖਰੀਦ ਦੀ ਗਾਰੰਟੀ ਨਹੀਂ ਕਰਦੀਆਂ ਇਹ ਅੰਦੋਲਨ ਓਨੀ ਦੇਰ ਤਕ ਜਾਰੀ ਰਹੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰੈੱਸ ਸਕੱਤਰ ਹਰਜੀਤ ਸਿੰਘ ਰਵੀ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਪਿੰਗਲਵਾੜਾ ਮੁਖੀ ਬੀਬੀ ਇੰਦਰਜੀਤ ਕੌਰ ਦੀ ਮਾਸਟਰ ਰਾਜਬੀਰ ਸਿੰਘ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਵਰਪਾਲ ਸੋਨੂ ਮਾਲ ਸੁਲਤਾਨਵਿੰਡ ਅੰਗਰੇਜ਼ ਸਿੰਘ ਚਾਟੀਵਿੰਡ ਪਰਮਜੀਤ ਸਿੰਘ ਗੁਰਸਾਹਬ ਸਿੰਘ ਚਾਟੀਵਿੰਡ ਡਾ ਹਰਜੀਤ ਸਿੰਘ ਮਹਿਮਾ ਗੁਰਪ੍ਰੀਤ ਸਿੰਘ ਨੰਦ ਵਾਲਾ ਹਰਪਾਲ ਸਿੰਘ ਝੀਤੇ ਗੁਰ ਪ੍ਰਲਾਦ ਸਿੰਘ ਵਰਪਾਲ ਗੁਰਪ੍ਰੀਤ ਸਿੰਘ ਖਾਨਕੋਟ ਸਰਜੀਤ ਸਿੰਘ ਗੁਰੂਵਾਲੀ ਸਰਬਜੀਤ ਸਿੰਘ ਸਰਪੰਚ ਦਰਸ਼ਨ ਸਿੰਘ ਭੋਲਾ ਇਬਨ ਬਲਵੰਤ ਸਿੰਘ ਪੰਡੋਰੀ ਬੀਬੀ ਰਣਜੀਤ ਕੌਰ ਡੇਰਾ ਬਾਬਾ ਝੰਡਾ ਸਿੰਘ ਡਾਕਟਰ ਦੀਪਕ ਸਿੰਘ ਆਰਐਮਪੀ ਯੂਨੀਅਨ ਪ੍ਰਧਾਨ ਪੰਜਾਬ ਗੱਜਣ ਸਿੰਘ ਸਰਪੰਚ ਬਲਜੀਤ ਸਿੰਘ ਸਰਪੰਚ ਚਾਟੀਵਿੰਡ ਆਦਿ ਆਗੂ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img