More

  ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ 3 ਏਕੜ ਖੜ੍ਹੀ ਕਣਕ ‘ਤੇ ਚਲਾਇਆ ਟਰੈਕਟਰ

  ਸ੍ਰੀ ਮੁਕਤਸਰ ਸਾਹਿਬ : ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਜਦਕਿ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਇਸੇ ਤਰ੍ਹਾਂ ਵਿਰੋਧ ਕਰਦਿਆਂ ਇਕ ਕਿਸਾਨ ਨੇ ਆਪਣੀ ਖੜ੍ਹੀ ਕਣਕ ਦੀ ਫ਼ਸਲ ਵਹਾ ਦਿੱਤੀ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪੱਕੀ ਟਿੱਬੀ ਦੇ ਕਿਸਾਨ ਮਹਿਮਾ ਸਿੰਘ ਨੇ ਕੇਂਦਰ ਸਰਕਾਰ ਅਗੇ ਰੋਸ ਪ੍ਰਗਟ ਕਰਦਿਆਂ 6 ਏਕੜ ਕਣਕ ਦੀ ਖੜ੍ਹੀ ਫਸਲ ‘ਚੋਂ 3 ਏਕੜ ਫਸਲ ‘ਤੇ ਟਰੈਕਟਰ ਚਲਾ ਦਿੱਤਾ। ਇਹ ਫਸਲ ਜੋ ਇਕ ਮਹੀਨੇ ਵਿਚ ਪੱਕ ਕੇ ਤਿਆਰ ਹੋ ਜਾਣੀ ਸੀ।

  ਇਸ ਸਬੰਧੀ ਕਿਸਾਨ ਨੇ ਕਿਹਾ ਕਿ ਕਿਸਾਨ ਲੰਮੇ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ। ਪਰ ਸਰਕਾਰ ਨੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਉਹ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਹਨ ਅਤੇ ਜਿਸ ਤਰ੍ਹਾਂ ਦਾ ਫੈਸਲਾ ਅੱਗੇ ਜਥੇਬੰਦੀਆ ਲੈਣਗੀਆਂ ਉਹ ਡਟ ਕੇ ਪਹਿਰਾ ਦੇਣਗੇ।

  ਜ਼ਿਕਰਯੋਗ ਹੈ ਕਿ 26 ਨਵੰਬਰ ਤੋਂ ਕਿਸਾਨਾਂ ਨੇ ਦਿੱਲੀ ਸਰਹੱਦਾਂ ਵੱਲ ਚਾਲੇ ਪਾਏ। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਲਗਾਤਾਰ ਟਿਕਰੀ, ਸਿੰਘੂ ਤੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ਜਾਰੀ ਹਨ। ਸਰਕਾਰ ਨਾਲ ਹੋਈ 11ਦੌਰ ਦੀ ਗੱਲਬਾਤ ‘ਚ ਵੀ ਕੋਈ ਹੱਲ ਨਾ ਨਿਕਲ ਸਕਿਆ।

  ਇਸ ਦੌਰਾਨ 26 ਜਨਵਰੀ ਨੂੰ ਵਾਪਰੀ ਲਾਲ ਕਿਲ੍ਹੇ ਦੀ ਘਟਨਾ ਮਗਰੋਂ ਇਕ ਵਾਰ ਤਾਂ ਕਿਸਾਨ ਅੰਦੋਲਨ ਬਿਖਰਦਾ ਨਜ਼ਰ ਆਇਆ ਪਰ ਆਗੂਆਂ ਦੀ ਸੂਝਬੂਝ ਅਤੇ ਠਰਮੇ ਕਾਰਨ ਮੁੜ ਧਰਨੇ ਪ੍ਰਦਰਸ਼ਨਾਂ ‘ਚ ਦਿਨ-ਬ-ਦਿਨ ਗਿਣਤੀ ਵਧਣ ਲੱਗੀ। ਹਾਲ ਹੀ ‘ਚ ਰਾਕੇਸ਼ ਟਿਕੈਤ ਦੇ ਬਿਆਨ ਕਿ ਜੇਕਰ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਤਾਂ ਕਿਸਾਨ ਆਪਣੀਆਂ ਖੜ੍ਹੀਆਂ ਫਸਲਾਂ ਨੂੰ ਵਾਹ ਦੇਣਗੇ। ਬੀਤੇ ਦਿਨੀਂ ਹਰਿਆਣੇ ‘ਚ ਵੀ ਕਿਸਾਨਾਂ ਵਲੋਂ ਫਸਲ ਵਾਹੁਣ ਦੀ ਖ਼ਬਰ ਸਾਹਮਣੇ ਆਈ ਸੀ। ਹੁਣ ਇਸ ਸ੍ਰੀ ਮੁਕਤਸਰ ਸਾਹਿਬ ਦੇ ਇਸ ਕਿਸਾਨ ਨੇ ਆਪਣੀ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਦਿੱਤਾ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img