16.7 C
Punjab
Tuesday, December 6, 2022

ਖੇਤੀ ਆਰਡੀਨੈਂਸ ਬਾਰੇ ਕੈਪਟਨ ਕਿਸਾਨ ਭਾਈਚਾਰੇ ਨੂੰ ਗੁਮਰਾਹ ਕਰ ਰਹੇ ਹਨ- ਹਰਸਿਮਰਤ ਬਾਦਲ

Must read

ਮੰਡੀ ਕਿੱਲਿਆਂਵਾਲੀ, 7 ਸਤੰਬਰ (ਰਛਪਾਲ ਸਿੰਘ) – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀ ਆਰਡੀਨੈਂਸਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸੂਬੇ ਦੇ ਕਿਸਾਨ ਭਾਈਚਾਰੇ ਨੂੰ ਭਰਮ-ਭੁਲੇਖਿਆਂ ‘ਚ ਪਾ ਕੇ ਗੁਮਰਾਹ ਕਰਨ ਦੇ ਦੋਸ਼ ਲਗਾਏ ਹਨ। ਬੀਬਾ ਬਾਦਲ ਨੇ ਸੂਬੇ ਦੇ ਮੁੱਖ ਮੰਤਰੀ ‘ਤੇ ਖੇਤੀ ਆਰਡੀਨੈਂਸ ਨਾ ਹੇਠਲੇ ਦਰਜੇ ਦੀ ਰਾਜਨੀਤੀ ਕਰਨ ਦੇ ਦੋਸ਼ ਲਾਉਂਦੇ ਹੋਏ ਆਖਿਆ ਕਿ ਕੈਪਟਨ ਆਪਣੇ ਚੋਣ ਮੈਨੀਫੈਸਟੋ ਵਾਲਾ ਉਹੀ ਆਰਡੀਨੈਂਸ ਉਹ ਅਗਸਤ 2017 ‘ਚ ਬਾਕਾਇਦਾ ਲਾਗੂ ਕਰ ਚੁੱਕੇ ਹਨ। ਉਹੀ ਗੱਲਾਂ ਜਦੋਂ ਕੇਂਦਰ ਸਰਕਾਰ ਨੇ ਲਾਗੂ ਕੀਤੀਆਂ ਤਾਂ ਤਿੰਨ ਘੰਟੇ ਦਾ ਵਿਧਾਨਸਭਾ ਸੈਸ਼ਨ ਬੁਲਾ ਕੇ ਕੇਂਦਰੀ ਫ਼ੈਸਲੇ ਖ਼ਿਲਾਫ਼ ਲੋਕਾਂ ‘ਚ ਭਰਮ ਫੈਲਾਉਂਦੇ ਹਨ, ਜਿਸ ‘ਚ ਕੋਰੋਨਾ ਦੀ ਓਟ ‘ਚ ਅਕਾਲੀ ਦਲ ਦੇ ਵਿਧਾਇਕਾਂ ਨੂੰ ਸੈਸ਼ਨ ‘ਚੋਂ ਜਾਣੋ ਰੋਕਿਆ ਗਿਆ।

 

- Advertisement -spot_img

More articles

- Advertisement -spot_img

Latest article