ਅੰਮ੍ਰਿਤਸਰ ਪੰਜਾਬ ਮੁੱਖ ਖਬਰਾਂਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨਾਂ ਨੇ ਰੋਸ ਮਾਰਚ ਕੱਢਿਆ by Bulandh-Awaaz Aug 10, 2020 0 Comment ਅੰਮ੍ਰਿਤਸਰ, 10 ਅਗਸਤ (ਰਛਪਾਲ ਸਿੰਘ) – ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਏਰੀਆ ਪ੍ਰਧਾਨ ਦਵਿੰਦਰ ਸਿੰਘ ਢੰਡਾਲ, ਰਣਜੀਤ ਸਿੰਘ ਮੁਹਾਰ, ਹਰਦੇਵ ਸਿੰਘ ਅਵਾਣ ਵਸਾਊ ਆਦਿ ਦੀ ਅਗਵਾਈ ‘ਚ ਕਸਬਾ ਲੋਪੋਕੇ, ਭਿੰਡੀਸੈਦਾਂ, ਚੂਚਕਵਾਲ, ਮੋਹਲੇਕੇ, ਨਵਾਂ ਜੀਵਨ ਆਦਿ ਪਿੰਡਾ ਵਿਚ ਆਪਣੀਆਂ ਹੱਕੀ ਆਰਡੀਨੈਂਸਾਂ ਮੰਗਾ ਲਾਗੂ ਕਰਵਾਉਣ ਲਈ ਮੋਟਰਸਾਈਕਲਾਂ ਤੇ ਰੋਸ ਮਾਰਚ ਕੱਢਿਆ ਤੇ ਸਰਕਾਰ ਖਿਲਾਫ ਸਖ਼ਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ । ਅਤੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਆਰਡੀਨੈਂਸ ਵਾਪਸ ਲੈਣ ਦੀ ਮੰਗ ਵੀ ਕੀਤੀ।