22 C
Amritsar
Thursday, March 23, 2023

ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਗ੍ਰਿਫ਼ਤਾਰੀਆਂ ਲਈ 11 ਤੋਂ ਜੇਲ੍ਹਾਂ ਅੱਗੇ ਪੁੱਜਣਗੇ ਕਿਸਾਨ ਅਤੇ ਮਜ਼ਦੂਰ

Must read

ਅੰਮ੍ਰਿਤਸਰ, 10 ਸਤੰਬਰ : ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ-2020 ਖ਼ਿਲਾਫ਼ ਜੇਲ੍ਹ ਭਰੋ ਮੋਰਚੇ ਤਹਿਤ ਚਾਰ ਦਿਨਾਂ ਤੋਂ ਦਿਨ ਰਾਤ ਦਾ ਧਰਨਾ ਦੇ ਰਹੀ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਇਹ ਬਿੱਲ ਰੱਦ ਕਰਾਉਣ ਲਈ ਗ੍ਰਿਫ਼ਤਾਰੀਆਂ ਨਾ ਕੀਤੇ ਜਾਣ ਦੀ ਸੂਰਤ ਵਿਚ ਕੱਲ੍ਹ ਤੋਂ ਜੇਲ੍ਹ ਅੱਗੇ ਗ੍ਰਿਫ਼ਤਾਰੀ ਲਈ ਪੇਸ਼ ਹੋਣਗੇ। ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਜਰਮਨਜੀਤ ਸਿੰਘ ਨੇ ਆਖਿਆ ਕਿ ਚਾਰ ਦਿਨਾਂ ਤੋਂ ਖੇਤੀ ਬਿੱਲਾਂ ਖਿਲਾਫ ਗ੍ਰਿਫ਼ਤਾਰੀ ਲਈ ਜਥੇ ਪੇਸ਼ ਕੀਤੇ ਹਨ ਪਰ ਹੁਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਇਸ ਰੁਖ ਤੋਂ ਖ਼ਫਾ ਹਨ ਅਤੇ ਕੱਲ੍ਹ ਤੋਂ ਸਿੱਧਾ ਜੇਲ੍ਹਾਂ ਅੱਗੇ ਗ੍ਰਿਫ਼ਤਾਰੀ ਲਈ ਜਾਣਗੇ। ਅੱਜ ਜੇਲ੍ਹ ਭਰੋ ਮੋਰਚੇ ਤਹਿਤ ਗ੍ਰਿਫ਼ਤਾਰੀ ਕਰਨ ਵਾਲੇ ਜਥੇ ਦੀ ਅਗਵਾਈ ਗੁਰਦੇਵ ਸਿੰਘ ਗੱਗੋਮਾਹਲ, ਹਰਪਿੰਦਰ ਸਿੰਘ ਨੇ ਕੀਤੀ। ਇਸ ਮੌਕੇ ਅਮਰਦੀਪ ਸਿੰਘ ਗੋਪੀ, ਸਕੱਤਰ ਸਿੰਘ, ਬਲਦੇਵ ਸਿੰਘ ਕਲੇਰ, ਹਰਜਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਦਿਆਲ ਸਿੰਘ ਤੇ ਹੋਰ ਹਾਜ਼ਰ ਸਨ।

ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨੇ ਖੇਤੀ ਆਰਡੀਨੈਸਾਂ ਅਤੇ ਬਿਜਲੀ ਸੋਧ ਬਿੱਲ-2020 ਨੂੰ ਰੱਦ ਕਰਵਾਉਣ ਲਈ ਅੱਜ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਜੇਲ੍ਹ ਭਰੋ ਮੋਰਚੇ ਦੇ ਚੌਥੇ ਦਿਨ ਗ੍ਰਿਫ਼ਤਾਰੀ ਲਈ ਬੀਬੀਆਂ ਅਤੇ ਬੱਚਿਆਂ ਸਮੇਤ 31 ਮੈਂਬਰੀ ਜੱਥਾ ਪੇਸ਼ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸੁਰਿੰਦਰ ਸਿੰਘ ਜਲਾਲਾਬਾਦ, ਜਗਦੀਸ਼ ਸਿੰਘ, ਸੁਖਚੈਨ ਸਿੰਘ ਮਾਨਸਾ, ਗਰਬਖ਼ਸ਼ ਸਿੰਘ ਪੰਜਗੁਰਾਈ, ਮੇਜਰ ਸਿੰਘ ਗਜਨੀਵਾਲਾ ਨੇ ਐਲਾਨ ਕੀਤਾ ਕਿ ਜੇ ਅੱਜ ਵੀ ਗ੍ਰਿਫ਼ਤਾਰੀ ਲਈ ਗਏ ਜੱਥਿਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਤਾਂ 11 ਸਤੰਬਰ ਨੂੰ ਸੈਂਕੜੇ ਕਿਸਾਨ-ਮਜ਼ਦੂਰ ਜੇਲ੍ਹ ਫਾਜ਼ਿਲਕਾ ਅੱਗੇ ਮੋਰਚਾ ਲਗਾਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰਨਗੇ। ਇਸ ਮੌਕੇ ਗੁਰਮੇਜ ਸਿੰਘ, ਸੁਰਜੀਤ ਕੌਰ, ਮਹਿੰਦਰੋ ਬਾਈ, ਧਰੋਜ ਰਾਣੀ, ਕਰਨੈਲ ਸਿੰਘ ਨੇ ਸੰਬੋਧਨ ਕੀਤਾ।

 

 

- Advertisement -spot_img

More articles

- Advertisement -spot_img

Latest article