ਅੰਮ੍ਰਿਤਸਰ 6 ਫਰਵਰੀ (ਬੁਲੰਦ ਅਵਾਜ਼ ਬਿਊਰੋ) – ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਤੇ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਨੰਬਰਦਾਰ ਡਾ ਸੁਰਜੀਤ ਸਿੰਘ ਚੇਤਨਪੁਰਾ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਦੇਵ ਸਿੰਘ ਬੱਬੂ ਦੇ ਪਿੰਡ ਪਹੁੰਚ ਕੇ ਸ ਬਲਦੇਵ ਸਿੰਘ ਬੱਬੂ ਨੂੰ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਵਲੋਂ ਨੰਬਰਦਾਰ ਦਾ ਨਿਯੁਕਤੀ ਪੱਤਰ ਸੌਂਪੇ ਜਾਣ ਤੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਅਤੇ ਸ ਬਲਦੇਵ ਸਿੰਘ ਬੱਬੂ ਨੂੰ ਦਿਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਨੰਬਰਦਾਰ ਡਾ ਸੁਰਜੀਤ ਸਿੰਘ ਚੇਤਨਪੁਰਾ, ਡਾ ਨਿਰਵੈਲ ਸਿੰਘ ਗਿੱਲ ਆਦਿ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਿਸਾਨ ਸਿਖਲਾਈ ਖੇਤੀਬਾੜੀ ਵਿਭਾਗ ਨੂੰ ਪਿੰਡਾਂ ਦੇ ਮੋਹਿਤਬਰਾਂ ਨੰਬਰਦਾਰਾਂ ਸਰਪੰਚਾਂ, ਪੰਚਾਇਤਾਂ, ਕਲੱਬਾਂ ਦਾ ਸਹਿਯੋਗ ਜ਼ਰੂਰੀ ਹੈ। ਡਾ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਟਰਾਅ ਬਰਨਿੰਗ ਜਾਂ ਹੋਰ ਕਿਸਾਨ ਜਾਗਰੂਕਤਾ ਕੈਂਪ ਪਿੰਡਾਂ ਵਿਚ ਲਗਾਓਣ ਲਈ ਜਾਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨੰਬਰਦਾਰਾਂ, ਸਰਪੰਚਾਂ ਪੰਚਾਇਤਾਂ, ਕਲੱਬਾਂ ਆਦਿ ਸੰਸਥਾਵਾਂ ਤੋਂ ਸਹਿਯੋਗ ਲਈ ਆਸ ਰੱਖਦੇ ਹਾਂ ਜੀ।