ਅੰਮ੍ਰਿਤਸਰ 24 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਨੇ ਕੈਬਨਿਟ ਖੇਤੀਬਾੜੀ ਪੰਚਾਇਤਾਂ ਐਨ ਆਰ ਆਈ ਮੰਤਰੀ ਸ ਕੁਲਦੀਪ ਸਿੰਘ ਜੀ ਧਾਲੀਵਾਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਅਤੇ ਏ ਓ ਵੇਰਕਾ ਡਾ ਸੁਖਰਾਜਬੀਰ ਸਿੰਘ ਦੀ ਅਗਵਾਈ ਵਿਚ ਵੇਰਕਾ ਬਲਾਕ ਦੇ ਆਪਣੇ ਸਰਕਲ ਵਿਚ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਮਿਲ ਕੇ ਉਹਨਾਂ ਦੇ ਖ਼ੇਤਾਂ ਵਿੱਚ ਕਣਕ ਦੀ ਫ਼ਸਲ ਸਬੰਧੀ ਜਾਇਜ਼ਾ ਲਿਆ ਅਤੇ ਫ਼ਸਲਾਂ ਸੰਬੰਧੀ ਮੁਸ਼ਕਲਾਂ ਸੁਣ ਕੇ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਹੁਣ ਤੋ ਹੀ ਅਪੀਲ ਵੀ ਕੀਤੀ ਕਿ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਈ ਜਾਵੇ।ਇਸ ਮੌਕੇ ਖੇਤੀਬਾੜੀ .ਵਿਸਥਾਰ.ਅਫਸਰ ਸ ਪ੍ਰਭਦੀਪ ਸਿੰਘ ਗਿੱਲ ਨਾਲ ਸੰਦੀਪ ਕੁਮਾਰ ਸਬ ਇੰਸਪੈਕਟਰ ਹਾਜ਼ਰ ਸਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਜਦੋਂ ਕਿਸੇ ਕਿਸਮ ਦੀ ਲੋੜ ਪਵੇ ਤਾਂ ਸਾਡੇ ਨਾਲ ਸੰਪਰਕ ਕਰੋ। ਉਹਨਾਂ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਖੇਤੀਬਾੜੀ ਮਸੀਨਰੀ ਸਬਸਿਡੀ ਤੇ ਦਿੱਤੀ ਉਹ ਭਰਾਤਰੀ ਸਾਂਝ ਨਾਲ਼ ਸਾਰੇ ਰਲ ਮਿਲ ਕੇ ਵਰਤ ਲਿਆ ਕਰੀਏ ਅਤੇ ਆਪਣਾ ਖੇਤੀਬਾੜੀ ਫਸਲਾਂ ਦੀ ਬਿਜਾਈ ਲਈ ਹੁੰਦਾ ਖ਼ਰਚਾ ਘਟਾਈਏ ਅਤੇ ਪਿੰਡਾਂ ਵਿਚਲੀ ਸਾਂਝ ਕਾਇਮ ਕਰੀਏ।