More

  ਖੇਡ ਪ੍ਰੇਮੀਆਂ ਵੱਲੋਂ ਜੂਨੀ: ਭਾਰਤੀ ਹਾਕੀ ਟੀਮ ਨੂੰ ਸ਼ੁੱਭ ਕਾਮਨਾਵਾਂ 

  24 ਨੂੰ ਸ਼ੁਰੂ ਹੋਵੇਗਾ ਜੂਨੀ:ਵਿਸ਼ਵ ਹਾਕੀ ਕੱਪ ਮੁਕਾਬਲਾ : ਮੱਟੂ
  ਅੰਮ੍ਰਿਤਸਰ, 22 ਨਵੰਬਰ (ਗਗਨ) – ਸਰਹੱਦ-ਏ- ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਮੁੱਖ ਸਰਪ੍ਰਸਤ ਐਸਐਸਪੀ ਹਰਮਨਬੀਰ ਸਿੰਘ ਗਿੱਲ, ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ) ਤੋਂ ਇਲਾਵਾ ਡਾ,ਸੁਖਦੇਵ ਸਿੰਘ (ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ), ਏਡੀਸੀਪੀ ਪੁਲਿਸ ਜੁਗਰਾਜ ਸਿੰਘ, ਸੀਆਈਟੀ ਰੇਲਵੇ ਬਿਕਰਮਜੀਤ ਸਿੰਘ ਕਾਕਾ (ਦੋਵੇਂ ਜੂਨੀਅਰ ਵਿਸ਼ਵ ਹਾਕੀ ਕੱਪ ਜੇਤੂ) ਕੌਮਾਂਤਰੀ ਹਾਕੀ ਖਿਡਾਰੀ ਸੀਆਈਟੀ ਰੇਲਵੇ ਕੁਲਜੀਤ ਸਿੰਘ ਹੁੰਦਲ, ਅਤੇ ਕਾਬਲ ਸਿੰਘ ਔਲਖ (ਪ੍ਰਧਾਨ ਮਾਸਟਰ ਐਥਲੈਟਿਕਸ ਐਸੋਂਸੀਏਸਨ ਪੰਜਾਬ)ਸਮੇਤ ਕ਼ਈ ਖੇਡ ਪ੍ਰੇਮੀਆਂ ਨੇ ਕਲਿੰਗਾ ਸਟੇਡੀਅਮ ਭੁਵਨੇਸ਼ਵਰ ਵਿਖੇ ਹੋ ਰਹੇ 24 ਨਵੰਬਰ ਸ਼ਾਮ 7 ਵਜੇ ਨੂੰ ਭਾਰਤ ਅਤੇ ਫਰਾਂਸ ਵਿਚਕਾਰ ਹੋਣ ਵਾਲੇ ਉਦਘਾਟਨੀ ਸੰਬੰਧੀ ਸ਼ੁੱਭ ਕਾਮਨਾਵਾਂ ਭੇਜੀਆਂl ਇਸ ਮੌਂਕੇ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ 12ਵਾਂ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਜੋ 24 ਨਵੰਬਰ ਤੋਂ 5 ਦਸੰਬਰ ਤੱਕ ਵਿਖੇ ਹੋ ਰਿਹਾ ਹੈ ਉਸ ਦੀਆਂ ਅੰਤਿਮ ਤਿਆਰੀਆਂ ਉੜੀਸਾ ਸਰਕਾਰ ਨੇ ਹਾਕੀ ਇੰਡੀਆ ਦੇ ਸਹਿਯੋਗ ਦੇ ਨਾਲ ਪੂਰੀਆਂ ਕਰ ਲਈਆਂ ਗਈਆਂ ਹਨ। ਜੂਨੀਅਰ ਵਿਸ਼ਵ ਕੱਪ ਹਾਕੀ ਦੀ ਸ਼ੁਰੂਆਤ 1979 ਫਰਾਂਸ ਤੋਂ ਹੋਈ ਸੀ ਹੁਣ ਤਕ 11 ਜੂਨੀਅਰ ਵਿਸ਼ਵ ਕੱਪ ਖੇਡੇ ਗਏ ਹਨ। ਜਰਮਨੀ ਦੀ ਟੀਮ ਨੇ ਸਭ ਤੋਂ ਵੱਧ ਵਾਰ 6 ਵਾਰ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ ।ਉਸ ਤੋਂ ਬਾਅਦ ਭਾਰਤ 2 ਵਾਰ ਵਿਸ਼ਵ ਚੈਂਪੀਅਨ ਬਣਿਆ, ਭਾਰਤ ਮੌਜੂਦਾ ਵਿਸ਼ਵ ਚੈਂਪੀਅਨ ਵੀ ਹੈ। ਭਾਰਤ ਨੇ ਪਿਛਲੀ ਵਾਰ 2016 ਵਿੱਚ ਲਖਨਊ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲੇ ਦੇ ਫਾਈਨਲ ਵਿੱਚ ਬੈਲਜੀਅਮ ਨੂੰ 2-1 ਗੋਲਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ ਸੀ । ਇਸ ਤੋਂ ਇਲਾਵਾ ਆਸਟ੍ਰੇਲੀਆ ਅਰਜਨਟੀਨਾ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਇੱਕ ਵਾਰ ਵਿਸ਼ਵ ਚੈਂਪੀਅਨ ਦਾ ਤਾਜ ਆਪਣੀ ਝੋਲੀ ਵਿੱਚ ਪਾ ਚੁੱਕੀਆਂ ਹਨ। ਭਾਰਤ ਦੇ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲੇ ਦੀ ਲਗਾਤਾਰ ਦੂਸਰੀ ਵਾਰ ਮੇਜ਼ਬਾਨੀ ਕਰ ਰਿਹਾ ਹੈ ਇਸ ਵਾਰ ਕਲਿੰਗਾ ਹਾਕੀ ਸਟੇਡੀਅਮ ਵਿੱਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲੇ ਵਿੱਚ ਦੁਨੀਆਂ ਦੇ 4 ਮਹਾਂਦੀਪਾਂ ਦੀਆਂ 16 ਟੀਮਾਂ ਹਿੱਸਾ ਲੈਣਗੀਆਂ ਜਦਕਿ ਆਸਟਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਨੇ ਕੋਰੋਨਾ ਮਹਾਂਮਾਰੀ ਕਾਰਨ ਵਿਸ਼ਵ ਕੱਪ ਹਾਕੀ ਮੁਕਾਬਲੇ ਵਿਚੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਜੂਨੀਅਰ ਵਿਸ਼ਵ ਹਾਕੀ ਕੱਪn ਵਿਚ 16 ਟੀਮਾਂ ਹਿੱਸਾ ਲੈ ਰਹੀਆਂ ਹਨ ਉਨ੍ਹਾਂ ਨੂੰ ਵੱਖ-ਵੱਖ 4 ਪੂਲਾਂ ਵਿੱਚ ਵੰਡਿਆ ਗਿਆ ਹੈ l ਆਖ਼ਿਰ ਵਿੱਚ ਪ੍ਰਧਾਨ ਮੱਟੂ ਨੇ ਕਿਹਾ ਕਿ ਜੂਨੀਅਰ ਵਿਸ਼ਵ ਕੱਪ ਹਾਕੀ ਵਿੱਚ ਕੁੱਲ 40 ਮੁਕਾਬਲੇ ਖੇਡੇ ਜਾਣਗੇ |

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img