-1.2 C
Munich
Tuesday, February 7, 2023

ਖੂਨੀ ਚਾਈਨਾ ਡੋਰ ਦੀ ਵਿਕਰੀ ‘ਤੇ ਸਪਲਾਈ ਨੂੰ ਪਿਛਲੇ 10 ਸਾਲ ਤੋਂ ਨਾ ਰੋਕ ਪਾਉਣਾ ਸਰਕਾਰ ਦੀ ਨਾਕਾਮੀ

Must read

ਮਮਦੋਟ 25 ਜਨਵਰੀ (ਲਛਮਣ ਸਿੰਘ ਸੰਧੂ) ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ੍. ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਹਰ ਸਾਲ ਕਹਿੰਦੀ ਹੈ ਕਿ ਚਾਈਨਾ ਡੋਰ ਮਨੁੱਖੀ ਜ਼ਿੰਦਗੀਆਂ ਅਤੇ ਜੀਵ ਜੰਤੂਆਂ ਲਈ ਬਹੁਤ ਖ਼ਤਰਨਾਕ ਹੈ! ਇਸ ਲਈ ਸਰਕਾਰ ਨੇ ਇਹ ਸਖਤੀ ਨਾਲ ਬੈਨ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਸੱਚਮੁੱਚ ਬੈਨ ਕੀਤੀ ਹੋਈ ਹੈ ਅਤੇ ਜੇਕਰ ਇਹ ਅਸਲ ਵਿੱਚ ਬੈਨ ਹੈ ਤਾਂ ਫੇਰ ਇਹ ਚਾਈਨਾ ਤੋਂ ਆ ਕਿਸ ਤਰ੍ਹਾਂ ਰਹੀ ਹੈ ? ਇਹ ਵੀ ਆਪਣੇ ਆਪ ਵਿੱਚ ਇੱਕ ਸਵਾਲ ਹੈ ਅਤੇ ਜੇਕਰ ਚਾਈਨਾ ਤੋਂ ਇਹ ਨਹੀਂ ਆ ਰਹੀ ਅਤੇ ਏਥੇ ਹੀ ਬਣ ਰਹੀ ਐ ਫੇਰ ਸਰਕਾਰ ਇਸ ਨੂੰ ਬਣਾਉਣ ਵਾਲਿਆਂ ਉੱਪਰ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ ? ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਖੂਨੀ ਡੋਰ ਨਾਲ ਰੋਜਾਨਾ ਬੱਚੇ ਅਤੇ ਜੀਵ ਜੰਤੂ ਸ਼ਿਕਾਰ ਹੋ ਰਹੇ ਹਨ ਤੇ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸ ਲਈ ਜਿੱਥੇ ਵੀ ਇਸ ਖੂਨੀ ਡੋਰ ਨਾਲ ਕੋਈ ਘਟਨਾ ਹੁੰਦੀ ਹੈ ਉਸ ਦੇ ਲਈ ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਸੰਬੰਧਿਤ ਥਾਣਾ ਮੁਖੀ ਵੀ ਉਸ ਘਟਨਾ ਦੇ ਲਈ ਦੋਸ਼ੀ ਹਨ ਕਿਉਂਕਿ ਪ੍ਰਸਾਸ਼ਨ ਦੀ ਨਾਕਾਮੀ ਕਾਰਨ ਹੀ ਇਹ ਹਵਾ ਵਿੱਚ ਮੌਤ ਵੰਡਣ ਵਾਲੀ ਡੋਰ ਉੱਡ ਰਹੀ ਹੈ! ਜਿਸ ਕਾਰਨ ਸੜਕ ਉੱਪਰ ਜਾਂਦੇ ਹੋਏ ਰਾਹਗੀਰਾਂ ਲਈ ਹਰ ਸਮੇਂ ਮੌਤ ਦਾ ਖੌਅ ਬਣਿਆ ਰਹਿੰਦਾ ਹੈ।

ਜਿਸ ਦੇ ਕਾਰਨ ਹੀ ਅਣਗਿਣਤ ਘਟਨਾਵਾਂ ਤੇ ਸਰਕਾਰੀ ਕਤਲ ਹੋ ਰਹੇ ਹਨ। ਜਿਸ ਦੇ ਲਈ ਚਾਈਨਾ ਡੋਰ ਵੇਚਣ ਵਾਲੇ ਅਤੇ ਉਸ ਤੋਂ ਇਲਾਵਾ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਵਿਅਕਤੀ ਵੀ ਜਿੰਮੇਵਾਰ ਹਨ! ਇਸ ਲਈ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਾ ਚਾਹੇ ਕੋਈ ਵੱਡਾ ਹੈ ਜਾਂ ਛੋਟਾ ਹੈ, ਉਸ ਉੱਪਰ ਵੀ FIR ਹੋਣੀ ਚਾਹੀਦੀ ਹੈ। ਸ੍ ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਕੁੱਝ ਥਾਵਾਂ ‘ਤੇ ਕੁਝ ਪੁਲਸ ਅਫਸਰਾਂ ਨੇ ਸ਼ਾਲਾਘਾਯੋਗ ਕਦਮ ਵੀ ਚੁੱਕੇ ਹਨ! ਜਿਸ ਦੀ ਅਸੀਂ ਸਰਾਹਨਾ ਕਰਦੇ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਕੀਮਤੀ ਜਾਨਾਂ ਬਚਾਉਣ ਲਈ ਉਹਨਾਂ ਨੇ ਵਧੀਆ ਉਪਰਾਲੇ ਕੀਤੇ ਐ ਤੇ ਸਖਤ ਕਦਮ ਚੁੱਕ ਰਹੇ ਹਨ। ਪੰਜਾਬ ਪੁਲਸ ਦੇ ਸਾਰੇ ਅਫਸਰ ਸਾਹਿਬਾਨ ਨੂੰ ਅਪੀਲ ਕਰਦੇ ਹਾਂ ਕਿ ਇਸ ਖੂਨੀ ਡੋਰ ਨੂੰ ਕੰਟਰੋਲ ਕਰਨ ਲਈ ਸਖਤੀ ਨਾਲ ਪੇਸ਼ ਆਉਣ ਅਤੇ ਉਹਨਾਂ ਮਾਪਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਜੋ ਖੁਦ ਬੱਚਿਆਂ ਨਾਲ ਜਾ ਕੇ ਇਹ ਖੂਨੀ ਚਾਈਨਾ ਡੋਰ ਖਰੀਦ ਕੇ ਦੇ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹਨਾਂ ਮਾਪਿਆਂ ਨੂੰ ਅਕਲ ਉਸ ਸਮੇਂ ਆਵੇਗੀ ਜਦੋਂ ਇਹ ਘਟਨਾ ਉਹਨਾਂ ਦੇ ਆਪਣੇ ਧੀ ਪੁੱਤ ਨਾਲ ਹੋਵੇਗੀ ਕਿ ਉਹਨਾਂ ਨੂੰ ਅਕਲ ਉਸ ਸਮੇਂ ਆਵੇਗੀ ਜਦੋ ਉਹਨਾਂ ਵੱਲੋਂ ਲੈ ਕੇ ਦਿੱਤੀ ਗਈ ਖੂਨੀ ਡੋਰ ਨਾਲ ਉਹਨਾਂ ਦੇ ਆਪਣੇ ਧੀ ਪੁੱਤ ਦੀ ਜਾਨ ਜਾਵੇਗੀ।

- Advertisement -spot_img

More articles

- Advertisement -spot_img

Latest article