Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

#ਖਾੜਕੂ ਵਾਦ ਸਮੇਂ ਕਿਸਨੇ ਮਰਵਾਏ ਸਨ ਹਿੰਦੂ ?

ਖਾੜਕੂਵਾਦ ਸਮੇਂ ਪੰਜਾਬ ਵਿਚ ਹਿੰਦੂਆਂ ਦੇ ਕਤਲ ਕਿਸਨੇ ਕੀਤੇ ਅਤੇ ਕਿਸਨੇ ਕਰਵਾਏ ਇਸ ਬਾਰੇ ਭਾਵੇਂ ਭਾਰਤੀ ਮੀਡੀਆ ਸਾਰਾ ਦੋਸ਼ ਸਿੱਖ ਖਾੜਕੂ ਸਿੰਘਾਂ ਤੇ ਲਾਉਂਦਾ ਹੈ ਪਰ ਅਜਿਹਾ ਬਿਲਕੁੱਲ ਵੀ ਨਹੀਂ ਸੀ , ਖਾੜਕੂ ਸਿੰਘਾਂ ਨੇ ਕਦੇ ਵੀ ਕਿਸੇ ਹਿੰਦੂ ਨੂੰ ਇਸ ਕਰਕੇ ਨਹੀਂ ਮਾਰਿਆ ਕਿ ਉਹ ਹਿੰਦੂ ਹੈ , ਭਾਈ ਸੁਖਦੇਵ ਸਿੰਘ ਬੱਬਰ ਨੇ ਹਮੇਸ਼ਾਂ ਹੀ ਜਥੇਬੰਦੀ ਦੀਆਂ ਮੀਟਿੰਗਾਂ ਵਿਚ ਆਖਿਆਂ ਕਿ ਆਮ ਹਿੰਦੂਆਂ ਦੇ ਕਤਲੇਆਮ ਤੇ ਪੁਲਸੀਆ ਦੇ ਪਰਿਵਾਰ ਮਾਰਨੇ ਗਲਤ ਹਨ , ਖਾਸ ਕਰਕੇ ਔਰਤਾਂ ਤੇ ਬੱਚਿਆਂ ਨੂੰ ਤਾਂ ਬਿਲਕੁੱਲ ਨਾਂ ਮਾਰਿਆ ਜਾਵੇ , ਉਹ ਕਹਿੰਦੇ ਸਨ ਕਿ ਸਾਡੇ ਵੱਲੋਂ ਇਕ ਵੀ ਬੇਦੋਸਾ ਬੰਦਾ ਨਹੀਂ ਮਰਨਾ ਚਾਹੀਦਾ ,,

ਇੱਕ ਵੀਰ ਨਵੀਨ ਮਹਾਜਨ ਨੇ ਇੱਕ ਫੇਸਬੁੱਕ ਤੇ ਪੋਸਟ ਲਿਖੀ ਸੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ , ਵੀਰ ਨਵੀਨ ਮਹਾਜਨ ਅਨੁਸਾਰ ਮੇਰਾ ਚਾਚਾ ਹਰੀਸ਼ ਤੇ ਹੇਮਰਾਜ ਬਠਿੰਡੇ ਤੋਂ ਪਿੰਡ ਵਾਪਸ ਨਹੀਂ ਮੁੜੇ , ਮੈਂ ਜਦੋਂ ਵੀ ਕਦੇ ਗੱਲ ਕਰਦਾ ਉਹ ਹਮੇਸ਼ਾ ਇਹੀਉ ਕਹਿੰਦੇ ਕਿ ਸਾਨੂੰ ਕਿਸੇ ਦਾ ਭਰੋਸਾ ਨਹੀਂ ਪਿੰਡ ਵਿਚ , ਮੇਰੇ ਪਿਤਾ ਜੀ ਦੇ ਕਤਲ ਤੋਂ ਪਿਛੋਂ ਮੈਨੂੰ ਮੇਰੇ ਨਾਨਾਕੇ ਰਾਮਪੁਰੇ ਭੇਜ ਦਿੱਤਾ ਸੀ , ਮੈਂ ਉਥੇ ਹੀ ਪੜਿਆ ਤੇ ਪਿੰਡ ਕੌਲ ਸਰਕਾਰੀ ਡਿਸਪੈਂਸਰੀ ‘ਚ ਨੌਕਰੀ ਲੱਗਣ ਕਾਰਨ ਵਾਪਸ ਪਿੰਡ ਆ ਗਿਆਂ ,,

ਪਿੰਡ ‘ਚ ਮਹਾਜਨਾਂ ਦਾ ਹੁਣ ਸਾਡਾ ਇੱਕੋ ਘਰ ਹੈ , ਮੈਨੂੰ ਕਦੇ ਕੁਝ ਉਪਰਾ ਨਹੀਂ ਲੱਗਿਆ ਪਰ ਪਤਾਂ ਨਹੀਂ ਮੇਰੇ ਚਾਚਿਆਂ ਨੂੰ ਇਹ ਕਿਉਂ ਲੱਗਦਾ ? ਬਹੁਤ ਲੋਕ ਭੁਲ ਭੁਲਾ ਚੁੱਕੇ ਹੋਣਗੇ ਪਰ ਮੇਰੇ ਪਰਿਵਾਰ ਲਈ ਪੰਜਾਬ ਦਾ ਕਾਲਾ ਦੌਰ ਭੁੱਲਣਯੋਗ ਨਹੀਂ ,,

ਮੇਰੇ ਪਿਤਾ ਜੀ 1960 ਤੋਂ ਪਿੰਡ ਵਿੱਚ ਹੱਟੀ ਕਰਦੇ ਸਨ , ਪਿੰਡ ਦੇ ਬਹੁਤੇ ਜੱਟਾਂ ਦੀ ਆਰਥਿਕ ਹਾਲਤ ਬਹੁਤ ਪਤਲੀ ਸੀ , ਉਧਾਰ ਲੈ ਕੇ ਪੈਸੇ ਤਾ ਕੋਈ ਮੋੜਦਾ ਹੀ ਨਹੀਂ ਸੀ , ਪਿਤਾਂ ਜੀ ਮਾਮੂਲੀ ਵਿਆਜ ਤੇ ਪੈਸੇ ਦੇ ਕੇ ਕਈਆਂ ਦੇ ਵਿਗੜੇ ਹੋਏ ਕੰਮ ਬਣਾਏ ਸਨ , ਪਿੰਡ ‘ਚ ਕਈ ਕੁੜੀਆਂ ਦੇ ਵਿਆਹ ਪਿਤਾ ਜੀ ਕਰਕੇ ਹੀ ਸੰਭਵ ਹੋਏ ਮੈਨੂੰ ਬਚਪਨ ‘ਚ ਯਾਦ ਹੈ ਜੱਟਾਂ ਦੀਆਂ ਕਈ ਵਿਆਹੀਆਂ ਕੁੜੀਆਂ ਪਿਤਾ ਜੀ ਦੇ ਪੈਰੀ ਹੱਥ ਲੱਕੇ ਅਸ਼ੀਰਵਾਦ ਲੈਂਦੀਆਂ ,,

ਫਿਰ ਸਾਡੇ ਪਿੰਡ ਦੇ ਕੁਝ ਮੁੰਡੇ ਕਾਮਰੇਡਾਂ ਦੇ ਡਰਾਮੇ ਕਰਵਾਉਂਣ ਲੱਗ ਗਏ , ਪਿੰਡ ਵਿੱਚ ਡਰਾਮਾ ਕਰਵਾਇਆ ਗਿਆਂ ਤੇ ਸਟੇਜ ਤੋਂ ਮੇਰੇ ਪਿਤਾਂ ਜੀ ਦਾ ਨਾਂ ਲੈ ਕੇ ਉਨ੍ਹਾਂ ਨੂੰ ਲੋਟੂ ਸਰਮਾਏਦਾਰ ਤੇ ਸਮਾਜ ਦਾ ਦੁਸ਼ਮਣ ਐਲਾਨ ਦਿੱਤਾ ਗਿਆ , ਬਾਣੀਆਂ ਦੇ ਹੋਰ ਪਰਵਾਰਾਂ ਵਾਂਗ ਅਸੀਂ ਵੀ ਡਰ ਸਹਿਮ ਗਏ ,,

ਮੋਗੇ ਮਾਨਸੇ ਤੇ ਬਠਿੰਡੇ ਦੇ ਕਈ ਪਿੰਡਾਂ ਵਿੱਚ ਜੱਟਾਂ ਵੱਲੋਂ ਬਾਣੀਆਂ ਨੂੰ ਮਾਰਨ ਦੀਆਂ ਖਬਰਾਂ ਆਉਂਣ ਲੱਗੀਆਂ , ਇੱਕ ਦਿਨ ਕਾਮਰੇਡ ਬੂਝਾ ਸਿੰਘ ਦੇ ਭੇਜੇ ਬੰਦੇ ਸਾਡੀ ਦੁਕਾਨ ਤੇ ਆਏ , ਉਨ੍ਹਾਂ ਪਿਤਾਂ ਜੀ ਤੋਂ 10,000 ਰੁਪਈਏ ਦੀ ਮੰਗ ਕੀਤੀ , ਸਾਡੇ ਕੋਲ ਤਾਂ 1000 ਦੀ ਵੀ ਪਹੁੰਚ ਨਹੀਂ ਸੀ ਪਿਤਾਂ ਜੀ ਕੋਲੋ ਨਾਹ ਸੁਣ ਕੇ ਉਹ ਮੁੜ ਗਏ , ਅਗਲੇ ਦਿਨ ਸੋਮਵਾਰੀ ਮੱਸਿਆ ਸੀ ਪਿਤਾਂ ਜੀ ਮੇਰੇ ਮੰਮੀ ਨਾਲ ਮੱਥਾ ਟੇਕਣ ਰਾਮਪੁਰੇ ਗਏ ਹੋਏ ਸਨ , ਸ਼ਾਮ ਨੂੰ ਹਨੇਰੇ ਹੋਏ ਵਾਪਸ ਪਰਤ ਰਹੇ ਸਨ ,,

ਘਾਤ ਲਾ ਕੇ ਬੈਠੇ ਕਾਮਰੇਡ ਜੁਝਾਰੂਆਂ ਨੇ ਮੇਰੇ ਪਿਤਾਂ ਜੀ ਦੇ ਗੋਲੀ ਮਾਰੀ , ਮੇਰੀ ਮਾਂ ਬੇਹੋਸ਼ ਹੋ ਗਈ ਪਿਤਾਂ ਜੀ ਦੀ ਲਾਸ਼ ‘ਤੇ ਨਕਸਲਵਾਦ ਜ਼ਿੰਦਾਬਾਦ ਸਾਮਰਾਂਜਵਾਦ ਮੁਰਦਾਬਾਦ ਦੇ ਨਾਹਰਿਆਂ ਵਾਲੇ ਪਰਚੇ ਸੁੱਟੇ ਗਏ , ਮਸ਼ਹੂਰ ਕਵੀ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦੀ ਮੇਰੇ ਪਿਤਾ ਦੇ ਲਹੂ ਵਿੱਚ ਲਿਬਵੀ ਕਵਿਤਾ ਮੈਂ ਪਹਿਲੀ ਵਾਰ ਉੱਥੇ ਪੜ੍ਹੀ ,,

ਹੁਣ ਪਿੰਡ ਆਇਆ ਨੂੰ 5 ਸਾਲ ਹੋ ਚੁੱਕੇ ਹਨ , ਪਿੰਡ ਦੇ ਜੱਟ ਭਰਾਂ ਕਦੇ ਵੀ ਉਨ੍ਹੇ ਖਤਰਨਾਕ ਨਹੀਂ ਲੱਗੇ ਜਿੰਨੇ ਉਹ ਕਾਮਰੇਡ ਬਣਨ ਪਿਛੋਂ ਹੋ ਗਏ ਸਨ , ਅੱਜ ਮੈਂ ਸੋਚਦਾ ਹਾ ਨਫਰਤ ਦੀਆਂ ਜੜ੍ਹਾਂ ਜੱਟਾਂ ‘ਚ ਨਹੀਂ ੳਨ੍ਹਾਂ ਮੁਡਿਆਂ ਦੇ ਸਿਰ ਚੜ੍ਹੀ ਕਾਮਰੇਡੀ ‘ਚ ਪਈਆਂ ਸਨ ,,,,

ਜੋਬਨ ਗਿੱਲ

Read Previous

ਕੈਪਟਨ ਸਰਕਾਰ ਨੂੰ ਸ਼ਰਾਬੀਆਂ ਦੀ ਵੀ ਪਰਵਾਹ! ਠੇਕਿਆਂ ਸਣੇ ਇਨ੍ਹਾਂ ਦੁਕਾਨਾਂ ਨੂੰ ਖੋਲਣ ਦੀ ਦਿੱਤੀ ਛੋਟ

Read Next

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰੂ ਸਮਰਪਿਤ ਸਕੂਲ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ

Leave a Reply

Your email address will not be published. Required fields are marked *