ਅੰਮ੍ਰਿਤਸਰ,13 ਅਪ੍ਰੈਲ (ਹਰਪਾਲ ਸਿੰਘ):-ਖ਼ਾਲਸੇ ਦੇ ਸਾਜਨਾ ਦਿਵਸ ਮੌਕੇ ਨੈਸ਼ਨਲ ਹਾਈਵੇ ਜੀ ਟੀ ਰੋਡ ਅੱਡਾ ਮਾਨਾ ਵਾਲਾ ਕਲਾ ਨਜਦੀਕ ਪੈਟਰੋਲ ਪੰਪ ਵਿਖੇ ਖਾਲਸਾ ਪਾਈਪ ਸਟੋਰ ਵੱਲੋਂ ਪੂਰਾ ਦਿਨ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਖਾਲਸਾ ਪਾਈਪ ਸਟੋਰ ਦੇ ਮਾਲਕ ਸਕੱਤਰ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ ਸਾਡੇ ਸਿੱਖ ਕੌਮ ਦੇ ਸਰਤਾਜ ਅਜ਼ੀਜ਼ ਸ਼੍ਰੀ ਕਲਗੀਧਰ ਪਾਤਸ਼ਾਹ ਜੀ ਵਲੋ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਕੇ ਅਤੇ ਖੁਦ ਉਹਨਾਂ ਕੋਲੋਂ ਖੰਡੇ ਬਾਟੇ ਦੀ ਪਾਹੁਲ ਛਕਕੇ ਖ਼ਾਲਸੇ ਦੀ ਸਿਰਜਣਾ ਕੀਤੀ ਗਈ ਸੀ ਜ਼ੋ ਅੱਜ ਬਹੁਤ ਹੀ ਵਡਭਾਗਾ ਦਿਨ ਹੈ ਜਿਸ ਦੇ ਸਬੰਧ ਵਿੱਚ ਸਾਡੇ ਵਰਕਰ ਸੇਵਾਦਾਰਾਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾ ਕੇ ਸਾਜਣਾ ਦਿਵਸ ਨੂੰ ਯਾਦ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਹਰੇਕ ਸਿੱਖ ਨੂੰ ਆਪਣੀ ਕੌਮ ਪ੍ਰਤੀ ਪਹਿਚਾਣ ਬਣਾਉਣ ਲਈ ਖੰਡੇ ਬਾਟੇ ਦੀ ਪਾਹੁਲ ਸ਼ੱਕ ਕੇ ਗੁਰੂ ਸਾਹਿਬ ਵਾਲੇ ਬਣਨਾ ਚਾਹੀਦਾ ਹੈ ਕਿਉਂਕਿ ਸਿੱਖੀ ਖਾਤਰ ਬੜੇ ਹੀ ਕੌਮ ਦੇ ਸੂਰਬੀਰ ਯੋਧਿਆ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉਤੇ ਆਪਣੇ ਖੂਨ ਦਾ ਕਤਰਾ ਕਤਰਾ ਵਹਾਇਆ ਗਿਆ ਕਈ ਜੰਗਾ ਫਤਿਹ ਕੀਤੀਆ ਗਈਆ ਤਾਂ ਕਿਤੇ ਜਾ ਕੇ ਪੰਜ ਤੱਤਾ ਵਾਲ਼ੀ ਸਾਬਤ ਸੂਰਤ ਪਹਿਚਾਣ ਦੇਖਣ ਨੂੰ ਮਿਲੀ ਸੀ। ਇਸ ਮੌਕੇ ਸੇਵਾਦਾਰ ਸੁਲੱਖਣ ਸਿੰਘ, ਸਿਮਰਨਜੀਤ ਸਿੰਘ,ਯਾਦਵਿੰਦਰ ਸਿੰਘ, ਧਰਮਪਾਲ ਸਿੰਘ ,ਜੁਗਰਾਜ ਸਿੰਘ, ਅੱਡਾ ਮਾਰਕੀਟ ਦੇ ਦਫਤਰੀ ਸਕੱਤਰ ਸਤਪਾਲ ਸਿੰਘ ਵਸੀਕਾ ਆਦਿ ਸੇਵਾਦਾਰਾਂ ਵਲੋਂ ਸੇਵਾ ਨਿਭਾਈ ਗਈ।
ਖਾਲਸੇ ਦੇ ਸਾਜਨਾ ਦਿਵਸ ਮੌਕੇ ਖਾਲਸਾ ਪਾਈਪ ਸਟੋਰ ਵੱਲੋਂ ਲਗਾਇਆ ਚਾਹ ਪਕੌੜਿਆਂ ਦਾ ਲੰਗਰ
