ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

114

ਅੰਮ੍ਰਿਤਸਰ 12 ਜੁਲਾਈ (ਗਗਨ) – ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਐਲਾਨੇ ਬੀ. ਏ. ਸਮੈਸਟਰ ਪੰਜਵਾਂ ਦੇ ਨਤੀਜਿਆਂ ’ਚ ਪ੍ਰਾਪਤੀ ਪ੍ਰਸ਼ੰਸਾ ਭਰਪੂਰ ਰਹੀ। ਇਸ ਨਤੀਜੇ ’ਚ ਲੜਕੀਆਂ ਨੇ ਫਿਰ ਤੋਂ ਮੁਹਰਲੇ ਸਥਾਨਾਂ ’ਤੇ ਆਪਣੀ ਚੜ੍ਹਤ ਨੂੰ ਕਾਇਮ ਰੱਖਿਆ। ਇਸ ਅਕਾਦਮਿਕ ਸ਼ੈਸ਼ਨ ’ਚ ਰਣਜੀਤ ਕੌਰ ਨੇ 73, ਅਮਨਦੀਪ ਕੌਰ ਨੇ 68, ਪ੍ਰਭਜੀਤ ਕੌਰ ਨੇ 67 ਪ੍ਰਤੀਸ਼ਤ ਅੰਕ ਪ੍ਰਾਪਤ ਕਰਦਿਆਂ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਜ਼ਾ ਸਥਾਨ ਹਾਸਲ ਕੀਤਾ।

Italian Trulli

ਇਸ ਮੌਕੇ ਕਾਲਜ ਦੀਆਂ ਇਨ੍ਹਾਂ ਵਿਦਿਆਰਥਣਾਂ ਦੇ ਨਤੀਜੇ ਮੌਕੇ ਖੁਸ਼ੀ ਜਾਹਿਰ ਕਰਦੇ ਹੋਏ ਕਾਲਜ ਪਿ੍ਰੰਸੀਪਲ ਡਾ: ਐਚ. ਬੀ. ਸਿੰਘ ਨੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਸੰਸਥਾ ਰਾਤ ਦਿਨ ਇਹ ਯਤਨਸ਼ੀਲ ਹੈ ਕਿ ਹਰ ਵਿਦਿਆਰਥੀ ਨੂੰ ਅਜਿਹੀ ਵਿੱਦਿਆ ਮਿਲੇ, ਜਿਸ ਨਾਲ ਉਹ ਵਰਤਮਾਨ ਸਮਾਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸਮਾਜ ’ਚ ਆਪਣੀ ਨਿਵੇਕਲੀ ਜਗ੍ਹਾ ਸਥਾਪਿਤ ਕਰ ਸਕਣ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਵੀ ਕੀਤਾ ਕਿ ਪੜ੍ਹ ਲਿਖ ਕੇ ਉਹ ਵਰਤਮਾਨ ਸਮਾਜ ਪ੍ਰਤੀ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ। ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪਿ੍ਰੰਸੀਪਲ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਗਾਂਹ ਭਵਿੱਖ ’ਚ ਉਚ ਸਥਾਨ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।