ਖਾਕੀ ਪਹਿਨਣ ਦੇ ਚਾਹਵਾਨਾਂ ਨੂੰ ਭਰਤੀ ਹੋਣ ਦੇ ਗੁਰ ਸਿਖਾਉਣਗੇ ਪੁਲਿਸ ਦੇ ਪੁਲੀਸ ਦੇ ਇੰਸਟਰੱਕਟਰ

ਖਾਕੀ ਪਹਿਨਣ ਦੇ ਚਾਹਵਾਨਾਂ ਨੂੰ ਭਰਤੀ ਹੋਣ ਦੇ ਗੁਰ ਸਿਖਾਉਣਗੇ ਪੁਲਿਸ ਦੇ ਪੁਲੀਸ ਦੇ ਇੰਸਟਰੱਕਟਰ

ਅੰਮ੍ਰਿਤਸਰ, 29 ਜੂਨ (ਗਗਨ) – ਡਾਇਰੈਕਟਰ ਜਨਰਲ ਪੁਲੀਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਦੀ ਪੁਲਿਸ ਲਾਈਨ ਵਾਲੀ ਗਰਾਊਂਡ ਵਿੱਚ ਪੰਜਾਬ ਪੁਲੀਸ ਵਿੱਚ ਭਰਤੀ ਹੋਣ ਵਾਲੇ ਚਾਹਵਾਨ ਨੌਜਵਾਨ ਲੜਕੇ ਲੜਕੀਆਂ ਨੂੰ ਪੁਲੀਸ ਦੇ ਸਪੈਸ਼ਲ ਇੰਸਟਰੱਕਟਰਾਂ ਵੱਲੋਂ ਭਰਤੀ ਸਮੇਂ ਹੋਣ ਵਾਲੇ ਟਰਾਇਲਾਂ ਬਾਰੇ ਜਾਣਕਾਰੀ ਅਤੇ ਸਿਖਲਾਈ ਦਿੱਤੀ ਗਈ ਜਿਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਚ ਲੌਂਗ ਜੰਪ ਹਾਈ ਜੰਪ ਅਤੇ ਦੌੜ ਬਾਰੇ ਦੱਸਿਆ ਗਿਆ।

ਅੱਜ ਦੀ ਮੋਰਨਿੰਗ ਸਿਖਲਾਈ ਵਿਚ ਕੁੱਲ ਪੰਜ ਸੌ ਲੜਕੇ ਲੜਕੀਆਂ ਨੇ ਭਾਗ ਲਿਆ , ਜੋ ਇਨ੍ਹਾਂ ਲੜਕੇ ਲੜਕੀਆਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਗਿਆ ਇਹ ਟ੍ਰੇਨਿੰਗ ਸੈਸ਼ਨ ਸਵੇਰੇ 6 to 8 ਅਤੇ ਸ਼ਾਮ 6 to 7.30 ਵਜੇ ਨੂੰ ਹੋਵੇਗਾ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਵਿੱਚ ਰਿਹਾਇਸ਼ ਰੱਖਦੇ ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕੇ ਪੰਜਾਬ ਪੁਲੀਸ ਵਿੱਚ ਭਰਤੀ ਹੋਣ ਵਾਲੇ ਚਾਹਵਾਨ ਨੌਜਵਾਨ ਪੁਲਸ ਲਾਈਨ ਵਿਖੇ RI ਅਤੇ CDI ਆਈ ਨੂੰ ਰਿਪੋਰਟ ਕਰ ਸਕਦੇ ਹਨ. ਇਹ ਸਿਖਲਾਈ ਕਮਿਸ਼ਨਰੇਟ ਪੁਲੀਸ ਵੱਲੋਂ ਫ੍ਰੀ ਦਿੱਤੀ ਜਾਵੇਗੀ ।

Bulandh-Awaaz

Website: