ਖ਼ਾਲਸਾ ਅਕੈਡਮੀ ਮਹਿਤਾ ਚੌਕ ਵਿਖੇ ਸੀ. ਬੀ. ਐਸ. ਈ. ਨੌਰਥ ਜ਼ੋਨ-ਹਾਕੀ ਚੈਂਪੀਅਨਸ਼ਿਪ 21 ਤੋਂ ਸ਼ੁਰੂ

ਖ਼ਾਲਸਾ ਅਕੈਡਮੀ ਮਹਿਤਾ ਚੌਕ ਵਿਖੇ ਸੀ. ਬੀ. ਐਸ. ਈ. ਨੌਰਥ ਜ਼ੋਨ-ਹਾਕੀ ਚੈਂਪੀਅਨਸ਼ਿਪ 21 ਤੋਂ ਸ਼ੁਰੂ

ਅੰਮ੍ਰਿਤਸਰ, 14 ਸਤੰਬਰ (ਬੁਲੰਦ ਆਵਾਜ਼):-ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੀ “ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ” ਮਹਿਤਾ ਚੌਂਕ ਵਿਖੇ ਸੀ.ਬੀ.ਐੱਸ.ਈ ਨੋਰਥ ਜੋਨ- ਹਾਕੀ ਚੈਂਪੀਅਨਸ਼ਿਪ 2024 ਦਾ ਆਗਾਜ਼ 21 ਸਤੰਬਰ ਨੂੰ ਹੋਣ ਜਾ ਰਿਹਾ ਹੈ। ਜਿਸ ਵਿੱਚ ਵੱਖਰੀ ਵੱਖਰੀ ਸਟੇਟ ਦੇ ਕੁੱਲ 85 ਸਕੂਲਾਂ ਦੀਆਂ ਹਾਕੀ ਟੀਮਾਂ ਖਾਲਸਾ ਅਕੈਡਮੀ ਵਿਖੇ ਖੇਡਣ ਲਈ ਆ ਰਹੀਆਂ ਹਨ। ਇਹ ਖੇਡਾਂ 21 ਸਤੰਬਰ 2024 ਤੋਂ ਲੈ ਕੇ 24 ਸਤੰਬਰ 2024 ਤੱਕ ਖਾਲਸਾ ਅਕੈਡਮੀ ਦੀਆਂ ਗਰਾਉਂਡਾਂ ਵਿੱਚ ਖੇਡੀਆਂ ਜਾਣਗੀਆਂ। ਜਾਣਕਾਰੀ ਦਿੰਦਿਆਂ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਜਤਿੰਦਰ ਕੁਮਾਰ ਸ਼ਰਮਾ ਅਤੇ ਕਾਲਜ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ ਨੇ ਕਿਹਾ ਕਿ ਸਾਡੇ ਵਿੱਦਿਅਕ ਅਦਾਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੋ ਕਿ ਵੱਖਰੇ ਵੱਖਰੇ ਸਕੂਲਾਂ ਅਧਿਆਪਕ ਵਿਦਿਆਰਥੀ ਤੋਂ ਅਤੇ ਖਾਲਸਾ ਅਕੈਡਮੀ ਦੀ ਗਰਾਉਂਡ ਵਿੱਚ ਖੇਡਣ ਲਈ ਆ ਰਹੇ ਹਨ। ਪ੍ਰਿੰਸੀਪਲ ਸਾਹਿਬਾਨ ਨੇ ਕਿਹਾ ਕਿ 21 ਸਤੰਬਰ 2024 ਨੂੰ ਖੇਡਾਂ ਦੇ ਆਗਾਜ਼ ਤੋਂ ਲੈ ਕੇ 24 ਸਤੰਬਰ ਨੂੰ ਸੰਪੂਰਨਤਾ ਤੱਕ ਇਹਨਾਂ ਬੱਚਿਆਂ ਅਤੇ ਅਧਿਆਪਕਾਂ ਦੀ ਜਿੰਮੇਵਾਰੀ ਖਾਲਸਾ ਅਕੈਡਮੀ ਦੀ ਹੀ ਹੋਵੇਗੀ। ਉਹਨਾਂ ਨੇ ਇਹ ਵੀ ਕਿਹਾ ਖਾਲਸਾ ਅਕੈਡਮੀ ਮਹਿਤਾ ਚੌਂਕ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਖਾਲਸਾ ਅਕੈਡਮੀ ਵਿਖੇ ਆ ਕੇ ਇਹਨਾਂ ਖੇਡਾਂ ਦਾ ਆਨੰਦ ਮਾਣ ਸਕਦੈ ਹਨ।

Bulandh-Awaaz

Website: