ਬਠਿੰਡਾ, 11 ਦਸੰਬਰ (ਗੁਰਪ੍ਰੀਤ ਮੋਹਲ) – ਅੱਜ ਬਠਿੰਡਾ ਵਿਚ ਇਕ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇ ਖਜਾਨਾ ਮੰਤਰੀ ਨੇ ਕਿਹਾ ਕਿ ਸੋਲਰ ਪੈਨਲ ਸਕੀਮ ਤੇ ਅਸੀਂ ਪਿੱਛਲੇ ਦੋ ਸਾਲ ਤੋਂ ਕੰਮ ਕਰ ਰਹੇ ਸੀ। ਇਸ ਪ੍ਰੋਜੈਕਟ ਤਹਿਤ ਬਠਿੰਡਾ ਦੀਆਂ ਸਲੱਮ ਬਸਤੀਆਂ ਵਿਚ ਲੋੜਵੰਦ ਪਰਿਵਾਰਾਂ ਦੀਆਂ ਛੱਤਾਂ ਤੇ 1/0.5 ਕਿਲੋਵਾਟ ਦੇ 5532 ਸੋਲਰ ਪੈਨਲ ਪਹਿਲੇ ਫੇਜ ਵਿਚ ਮੁਫ਼ਤ ਲਗਾਏ ਜਾਣਗੇ। ਇਸ ਨਾਲ ਜਿੱਥੇ ਅਸੀਂ ਨਵਿਆਉਣਯੋਗ ਊਰਜਾ ਵੱਲ ਇਕ ਕਦਮ ਵਧਾਵਾਂਗੇ ਬਲਕਿ ਇਸ ਨਾਲ ਇੰਨ੍ਹਾਂ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਵੀ ਘੱਟਣਗੇ। ਸਾਡਾ ਉਦੇਸ਼ ਇਸ ਯੋਜਨਾ ਨੂੰ ਬਠਿੰਡਾ ਅਤੇ ਪੂਰੇ ਪੰਜਾਬ ਦੇ ਘਰਾਂ ਤੱਕ ਵਧਾਉਣ ਦਾ ਹੈ।
ਇਸ ਸਮੇ ਵੀਨੂ ਬਾਦਲ ,ਕੇ ਕੇ ਅਗਰਵਾਲ ਚੇਅਰਮੈਨ ਨਗਰ ਟਰਸਟ ਬਠਿੰਡਾ , ਮੇਅਰ ਰਮਨ ਗੋਈਲ,ਸੀਨੀਅਰ ਡਿੰਪਟੀ ਮੇਅਰ ਅਸੋਕ ਕੁਮਾਰ ,ਡਿੰਪਟੀ ਮੇਅਰ ਮਾ ਹਰਮੰਦਰ ਸਿੱਧੂ ,ਚੇਅਰਮੈਨ ਮੋਹਨ ਲਾਲ ਝੁੰਬਾ,ਡਿੰਪੀ ਚੁੱਘੇ ਕਲਾਂ ,ਲਾਲ ਚੰਦ ਜੀ,ਰਾਜੂ ਸਰਾਂ,ਬਲਜਿੰਦਰ ਸਿੰਘ ਠੇਕੇਦਾਰ,ਐਮ ਸੀ ਬਲਰਾਜ ਸਿੰਘ ਸਰਾਂ,ਗੁਰਪਾਲ ਸਿੰਘ ਗੋਰਾ,ਐਮ ਸੀ ਇੰਦਰਜੀਤ ਇੰਦਰ ਹੋਰ ਸੀਨੀਅਰ ਆਗੂ ਮੋਜੂਦ ਸਨ