ਨਵੀਂ ਦਿੱਲੀ, 3 ਸਤੰਬਰ – ਵਿਵਾਦਾਂ ‘ਚ ਰਹਿਣ ਵਾਲੀ ਫਿਲਮ ਅਭਿਨੇਤਰੀ ਕੰਗਨਾ ਰਣੌਤ ਦਾ ਹੁਣ ਸ਼ਿਵ ਸੈਨਾ ਦੇ ਸੀਨੀਅਰ ਲੀਡਰ ਸੰਜੈ ਰਾਓਤ ਨਾਲ ਪੈ ਗਿਆ ਪੰਗਾ। ਕੰਗਨਾ ਨੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਓਤ ‘ਤੇ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਅਭਿਨੇਤਰੀ ਨੇ ਟਵੀਟ ਕਰਕੇ ਕਿਹਾ ਹੈ ਕਿ ਸ਼ਿਵ ਸੈਨਾ ਨੇਤਾ ਨੇ ਉਸ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਹੈ। ਜਿਸ ਕਾਰਨ ਹੁਣ ਉਸ ਨੂੰ ਮੁੰਬਈ POK ਵਰਗੀ ਲੱਗ ਰਹੀ ਹੈ।
ਕੰਗਨਾ ਦਾ ਸ਼ਿਵ ਸੈਨਾ ਨੇਤਾ ਨਾਲ ਪਿਆ ਪੰਗਾ
