ਕੌਮੀ ਪ੍ਰਾਪਤੀ ਸਰਵੇਖਣ ਸੰਬੰਧੀ ਜ਼ਿਲ਼੍ਹਾ ਤੇ ਬਲਾਕ ਪੱਧਰੀ ਅਧਿਕਾਰੀਆਂ ਦੀ ਇਕ ਰੋਜਾ ਟਰੇਨਿੰਗ ਆਯੋਜਿਤ

54

ਵਿਭਾਗੀ ਨੀਤੀਆਂ ਨੂੰ ਹਰੇਕ ਵਿਦਿਆਰਥੀ ਤੱਕ ਪਹੁੰਚਾਉਣ ਅਧਿਆਪਕ – ਸਤਿੰਦਰਬੀਰ ਸਿੰਘ

Italian Trulli

ਅੰਮ੍ਰਿਤਸਰ, 20 ਜੁਲਾਈ (ਗਗਨ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕੌਮੀ ਪ੍ਰਾਪਤੀ ਸਰਵੇਖਣ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਅਗਾਊਂ ਯੋਜਨਾਬੰਦੀ ਤਹਿਤ ਸਿੱਖਿਆ ਅਧਿਕਾਰੀਆਂ ਤੋਂ ਲੈ ਕੇ ਸਿੱਖਿਆ ਵਿਭਾਗ ਦੀਆਂ ਗੁਣਾਤਮਿਕ ਸਿੱਖਿਆ ਨਾਲ ਸੰਬੰਧਿਤ ਟੀਮਾਂ ਨੂੰ ਸਿਖਲਾਈ ਦਿਤੀ ਜਾ ਰਹੀ ਹੈ। ਇਸ ਲੜੀ ਤਹਿਤ ਜ਼ਿਲ਼੍ਹਾ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਸਿੱਖਿਆ ਸੁਧਾਰ ਟੀਮਾਂ, ਵੱਖ ਵੱਖ ਵਿਸ਼ਿਆਂ ਦੇ ਜ਼ਿਲ਼੍ਹਾ ਤੇ ਬਲਾਕ ਮੈਂਟਰਾਂ, ਬਲਾਕ ਨੋਡਲ ਅਫਸਰਾਂ ਨੂੰ ਸਿਖਲਾਈ ਦੇਣ ਹਿੱਤ ਇਕ ਰੋਜਾ ਟਰੇਨਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਜਿਸ ਵਿੱਚ ਵਿਸੇਸ਼ ਤੌਰ ਤੇ ਕ੍ਰਿਸ਼ਨ ਕੁਮਾਰ (ਆਈ.ਏ.ਐਸ) ਵਲੋਂ ਹਾਜਰੀ ਭਰਦਿਆਂ ਆਪਣੇ ਸੰਬੋਧਨ ਵਿੱਚ ਨਵੰਬਰ 2021 ਵਿੱਚ ਹੋਣ ਜਾ ਰਹੇ ਕੌਮੀ ਪ੍ਰਾਪਤੀ ਸਰਵੇਖਣ ( ਐਨ.ਏ.ਐਸ.) ਸੰਬੰਧੀ ਆਮ ਜਾਣਕਾਰੀ ਦੇਣ ਦੇ ਨਾਲ ਨਾਲ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਲਰਨਿੰਗ ਆਊਟਕਮ ਆਧਾਰਿਤ ਪ੍ਰਸ਼ਾਨਵਲੀ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੌਮੀ ਪ੍ਰਾਪਤੀ ਸਰਵੇਖਣ ਲਈ ਵਿਸੇਸ਼ ਤਿਆਰੀ ਕਰਵਾਉਣ ਸੰਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ।

ਇਸ ਸਮੇਂ ਸਿੱਖਿਆ ਸਕੱਤਰ ਪੰਜਾਬ ਵਲੋਂ ਬਲਾਕ ਤੇ ਜ਼ਿਲ਼੍ਹਾ ਮੈਂਟਰਜ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਸਿੱਖਿਆ ਵਿਭਾਗ ਵਲੋਂ ਗੁਣਾਤਮਿਕ ਸਿੱਖਿਆ ਨਾਲ ਸੰਬੰਧਿਤ ਤਿਆਰ ਕੀਤੇ ਜਾਣ ਵਾਲੇ ਵੱਖ ਵੱਖ ਪ੍ਰੋਜੈਕਟਾਂ ਨੂੰ ਸਕੂਲ ਪੱਧਰ ਤੱਕ ਅਮਲੀ ਜਾਮਾ ਪਹਿਨਾਉਣ ਵਿੱਚ ਇਕ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਕੌਮੀ ਪ੍ਰਾਪਤੀ ਸਰਵੇਖਣ ਪ੍ਰਤੀ ਅਧਿਆਪਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਇਸਦੀ ਵਿਸੇਥ ਤਿਆਰੀ ਕਰਵਾਉਣ ਲਈ ਵਿਉਂਤਬੰਦੀ ਕਰਨ ਤਾਂ ਜੋ ਪੰਜਾਬ ਵਲੋਂ ਕੇਂਦਰ ਸਰਕਾਰ ਵਲੋਂ ਪੀ.ਜੀ.ਆਈ. (ਪਰਫਾਰਮੈਂਸ ਗਰੇਡਿੰਗ ਇੰਡੈਕਸ) ਵਿੱਚੋਂ ਦਿਤੇ ਪਹਿਲੇ ਸਥਾਨ ਦੀ ਤਰਾਂ ਕੌਮੀ ਪ੍ਰਾਪਤੀ ਸਰਵੇਖਣ ਵਿੱਚੋਂ ਵੀ ਪਹਿਲਾ ਸਥਾਨ ਹਾਸਲ ਕੀਤਾ ਜਾ ਸਕੇ।ਇਸ ਸਮੇਂ ਸੰਬੋਧਨ ਵਿੱਚ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਨੇ ਕਿਹਾ ਕਿ ਸਿੱਖਿਆ ਅਧਿਕਾਰੀ, ਸਕੂਲ ਮੁਖੀ ਤੇ ਅਧਿਆਪਕ ਸਿੱਖਿਆ ਨੀਤੀਆਂ ਨੂੰ ਹਰੇਕ ਵਿਦਿਆਰਥੀ ਤੱਕ ਪਹੁੰਚਾਉਣ ਲਈ ਧਰਾਤਲ ਪੱਧਰ ਤੇ ਕੰਮ ਕਰਨ। ਇਸ ਮੌਕੇ ਨਿਰਮਲਜੀਤ ਕੌਰ ਸਹਾਇਕ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਪੰਜਾਬ, ਹਰਭਗਵੰਤ ਸਿੰਘ ਉੱਪ ਜ਼ਿਲ਼੍ਹਾ ਸਿੱਖਿਆ ਅਫਸਰ, ਨਰਿੰਦਰ ਸਿੰਘ ਜ਼ਿਲ੍ਹਾ ਬਲਾਕ ਮੈਂਟਰ ਕੋਆਰਡੀਨੇਟਰ, ਸਰਬਦੀਪ ਸਿੰਘ ਜ਼ਿਲ਼੍ਹਾ ਮੈਂਟਰ ਗਣਿਤ, ਜਸਵਿੰਦਰ ਕੌਰ ਜ਼ਿਲ਼੍ਹਾ ਮੈਂਟਰ ਅੰਗਰੇਜੀ, ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ, ਦਵਿੰਦਰ ਕੁਮਾਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਵਿਨੋਦ ਕਾਲੀਆ ਬਲਾਕ ਨੋਡਲ ਅਫਸਰ ਤੇ ਹੋਰ ਹਾਜਰ ਸਨ।