More

  ਕੌਮੀ ਪ੍ਰਭੂਸੱਤਾ ਦੀ ਪ੍ਰਫੁੱਲਤਾ ਦੀ ਥਾਂ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਦਲਾਂ ਦੀ ਢਾਲ ਬਣਾ ਦਿੱਤਾ ਹੈ – ਜਥੇਦਾਰ ਹਵਾਰਾ ਕਮੇਟੀ

  ਅੰਮ੍ਰਿਤਸਰ, 25 ਜੁਲਾਈ (ਗਗਨ) – ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਧਰਮ ਦੇ ਕੁੰਡੇ ਹੇਠ ਰਾਜਨੀਤੀ ਦੇ ਵਰਤਾਰੇ ਨੂੰ ਰੱਖਣ, ਮਨੁੱਖ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਤੇ ਉਨ੍ਹਾਂ ਨੂੰ ਆਜ਼ਾਦ ਰੱਖਦੇ ਹੋਏ ਪਾਤਸ਼ਾਹੀ ਦਾਅਵੇ ਦੀ ਪ੍ਰਾਪਤੀ ਵੱਲ ਸੰਘਰਸਸ਼ੀਲ ਰਹਿਣ ਦਾ ਹੁਕਮ ਦਿੱਤਾ ਸੀ ਅਤੇ ਨਗਾਰੇ ਦੀ ਗੂੰਜ ਤੋਂ ਸੇਧ ਲੈਂਦਿਆਂ ਸਿੱਖ ਨੂੰ ਪਰਅਧੀਨਗੀ ਬਰਦਾਸ਼ਤ ਨਾਂ ਕਰਣ ਦੀ ਹਿਦਾਇਤ ਦਿੱਤੀ ਸੀ। ਪਰ ਸੱਤਾ ਦੇ ਲੋਭੀਆ ਨੇ ਗੰਦਲੀ ਸਿਆਸਤ ਨੂੰ ਧਰਮ ਤੇ ਇਨਾਂ ਭਾਰੂ ਬਣਾ ਦਿੱਤਾ ਹੈ ਕਿ ਚਿਟ ਕਪੜੀਏ ਬਹੁ ਗਿਣਤੀ ਜਥੇਦਾਰ ਵੀ ਹੁਣ ਤਖ਼ਤ ਸਾਹਿਬ ਨੂੰ ਆਪਣੇ ਸਿਆਸੀ ਆਕਾ ਦੀ ਢਾਲ ਬਣਾ ਕੇ ਆਪਣੀ ਵਫ਼ਾਦਾਰੀ ਦਾ ਸਬੂਤ ਦੇ ਰਹੇ ਹਨ। ਇਹ ਵਿਚਾਰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੁਲਾਈ 26 ਜੁਲਾਈ ਦੀ ਮੀਟਿੰਗ ਦੇ ਸੰਦਰਭ ਵਿੱਚ ਦਿੱਤੇ।

  ਕਮੇਟੀ ਆਗੂ ਵਕੀਲ ਅਮਰ ਸਿੰਘ ਚਾਹਲ, ਪ੍ਰੋ.ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਵਕੀਲ ਦਿਲਸ਼ੇਰ ਸਿੰਘ ਅਤੇ ਮਹਾਬੀਰ ਸਿੰਘ ਸੁਲਤਾਨਵਿਡ ਨੇ ਕਿਹਾ ਕਿ ਬਾਦਲਾਂ ਦੀ ਸਰਕਾਰ ਵੇਲੇ 2015 ਵਿਚ ਹੋਈ ਬੇਅਦਬੀ ਦੇ ਮਸਲੇ ਅਤੇ ਬਹਿਬਲ ਕਲਾ ਗੋਲੀ ਕਾਂਡ ਬਾਰੇ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਖ਼ਿਲਾਫ਼ ਬੋਲਣ ਤੋਂ ਗੁਰੇਜ਼ ਕਰਦੇ ਹਨ ਪਰ 2017 ਤੋਂ ਬਾਅਦ ਹੋਈਆ ਬੇਅਦਬੀਆਂ ਨੂੰ ਲੈ ਕੇ ਗੱਲ ਕਰਦੇ ਹਨ। ਕਮੇਟੀ ਦਾ ਮੰਨਣਾ ਹੈ ਬਾਦਲ ਅਤੇ ਕੈਪਟਨ ਦੋਨੋ ਇਕ ਸਿੱਕੇ ਦੇ ਦੋ ਪਹਿਲੂ ਹਨ ਅਤੇ ਦੋਨੋ ਹੀ ਬੇਅਦਬੀਆਂ ਦੇ ਮਸਲੇ ਵਿੱਚ ਰਲੇ ਹੋਏ ਹਨ ਤੇ ਪੰਥ ਦੀ ਕਚਹਿਰੀ ਵਿੱਚ ਦੋਸ਼ੀ ਹਨ।

  ਪਰ ਅਫ਼ਸੋਸ 2018 ਤੋਂ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਾਣ ਦੇ ਬਾਵਜੂਦ ਗਿਆਨੀ ਹਰਪ੍ਰੀਤ ਸਿੰਘ ਨੇ 2015 ਦੀਆਂ ਘਟਨਾਵਾਂ ਬਾਰੇ ਕੋਈ ਪਹਿਲ ਕਦਮੀ ਨਹੀਂ ਕੀਤੀ। ਕਮੇਟੀ ਆਗੂਆ ਨੇ ਕਿਹਾ ਕੀ ਗਿਆਨੀ ਹਰਪ੍ਰੀਤ ਸਿੰਘ ਕੌਮ ਨੂੰ ਤਸੱਲੀ ਬਖ਼ਸ਼ ਜਵਾਬ ਦੇਣਗੇ ਕਿ ਗੁਰਮੀਤ ਰਾਮ ਰਹੀਮ ਨੂੰ ਬਿਨਾ ਮੰਗੇ ਮੁਆਫ਼ੀ ਕਿਊ ਦਿੱਤੀ ਗਈ ਸੀ ਤੇ ਗੁਰੂ ਦੀ ਗੋਲਕ ਵਿੱਚੋਂ 90 ਲੱਖ ਰੁਪਏ ਇਸ਼ਤਿਹਾਰਾਂ ਤੇ ਕਿਉਂ ਖਰਚ ਕੀਤੇ ਗਏ ਸਨ। ਕਮੇਟੀ ਆਗੂਆਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੀ ਗਲਤੀਆਂ ਤੇ ਕਮਜ਼ੋਰੀਆ ਕਾਰਣ ਪੰਥਕ ਸ਼ਕਤੀਕਰਨ ਕਰਨ ਵਿੱਚ ਅਸਫਲ ਰਹੇ ਹਨ। ਬਾਦਲਾਂ ਦੇ ਥੜੇ ਵਿੱਚ ਬੈਠਕੇ ਜ਼ੰਜੀਰਾਂ ਵਿੱਚ ਜਕੜੀ ਕੌਮ ਨੂੰ ਬੰਧਨਾਂ ਤੋਂ ਮੁਕਤ ਨਹੀਂ ਕਰਵਾਇਆਂ ਜਾ ਸਕਦਾ। ਉਨ੍ਹਾਂ ਕਿਹਾ ਜਥੇਦਾਰ ਦਾ ਸਿਦਕੀ, ਸਿਰੜੀ, ਦਿੜ੍ਹਤਾਵਾਨ ਤੇ ਲੋਭ ਮੁਕਤ ਹੋਣਾ ਜ਼ਰੂਰੀ ਹੈ ਪਰ ਅਜੋਕੇ ਸਮੇਂ ਦੇ ਜਥੇਦਾਰ ਮਾਇਆ ਦੇ ਦਲਦਲ ਵਿਚ ਫਸੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ 26 ਜੁਲਾਈ ਦੀ ਮੀਟਿੰਗ ਬਾਦਲਾਂ ਦੇ ਸਿਆਸੀ ਮੁਫਾਦ ਦੀ ਰਾਖੀ ਕਰਨ ਲਈ ਸੱਦੀ ਗਈ ਹੈ। ਬਿਆਨ ਜਾਰੀ ਕਰਨ ਵਾਲਿਆਂ ਵਿਚ ਸੁਖਰਾਜ ਸਿੰਘ ਵੇਰਕਾ, ਰਘੁਬੀਰ ਸਿੰਘ ਭੁੱਚਰ, ਬਲਬੀਰ ਸਿੰਘ ਹਿਸਾਰ, ਬਲਦੇਵ ਸਿੰਘ ਔਲਖ, ਗੁਰਮੀਤ ਸਿੰਘ ਬੱਬਰ, ਬਲਜੀਤ ਸਿੰਘ ਭਾਊ, ਜਸਪਾਲ ਸਿੰਘ ਪੁਤਲੀਘਰ, ਜੁਗਰਾਜ ਸਿੰਘ ਪੱਟੀ ਆਦਿ ਸ਼ਾਮਲ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img