More

    ਕੌਮੀ ਅਰਦਾਸ ਵਿੱਚ 20ਵੀਂ ਸਦੀ ਦੇ ਸ਼ਹੀਦਾਂ ਨੂੰ ਵੀ ਕੀਤਾ ਜਾਵੇ ਸ਼ਾਮਿਲ – ਪੰਚ ਪ੍ਰਧਾਨੀ ਯੂਕੇ

    ਲੰਡਨ, 7 ਅਕਤੂਬਰ (ਬੁਲੰਦ ਆਵਾਜ ਬਿਊਰੋ) – ਲੰਘੇ ਸਨਿੱਚਰਵਾਰ ਮਿਤੀ 2 ਅਕਤੂਬਰ 2021 ਨੂੰ ਪੰਚ ਪ੍ਰਧਾਨੀ ਯੂਕੇ ਦੇ ਸਦੇ ਤੇ ਖਾਲਸਾ ਪੰਥ ਦੀਆਂ ਜੁੰਮੇਵਾਰ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਸ੍ਰੀ ਗੂਰੂ ਸਿੰਘ ਸਭਾ ਸਾਊਥਾਲ ਵਿਖੇ ਹੋਈ। ਮੀਟਿੰਗ ਵਿੱਚ ਫੈਸਲਾ ਕਰਕੇ ਪੰਥ ਨੂੰ ਬੇਨਤੀ ਕੀਤੀ ਗਈ ਕਿ ਸਿੱਖ ਕੌਮੀ ਅਰਦਾਸ ਵਿਚ ਵੀਹਵੀਂ ਸਦੀ ਦੇ ਸ਼ਹੀਦਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਭਾਈ ਭਿੰਡਰ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਹੋਏ ਜੱਥੇਬੰਦੀ ਵੱਲੋਂ ਕੀਤੇ ਫ਼ੈਸਲੇ ਨੂੰ ਪੜ੍ਹਕੇ ਸੁਣਾਇਆ। ਪੰਚ ਪ੍ਰਧਾਨੀ ਯੂਕੇ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਹੇਠਾਂ ਲਿਖੀ ਸ਼ਬਦਾਵਲੀ (ਜਾਂ ਪੰਥ ਨੂੰ ਜੋ ਵੀ ਸ਼ਬਦਾਵਲੀ ਪ੍ਰਵਾਨ ਹੋਵੇ) ਅਰਦਾਸ ਵਿੱਚ ਸ਼ਾਮਿਲ ਕਰਨੀ ਚਾਹੀਦੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img