20 C
Amritsar
Friday, March 24, 2023

ਕੌਮਾਂਤਰੀ ਕ੍ਰਿਕਟ ‘ਚ ਹੋਵੇਗੀ ਮੁਹੰਮਦ ਆਮਿਰ ਦੀ ਵਾਪਸੀ, ਪਾਕਿਸਤਾਨ ਦੇ ਕਪਤਾਨ ਨੇ ਦਿੱਤੇ ਸੰਕੇਤ

Must read

ਇਸਲਾਮਾਬਾਦ: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਇਨ੍ਹੀਂ ਦਿਨੀਂ ਇੰਗਲੈਂਡ ‘ਚ ਸ਼ਿਫ਼ਟ ਹੋਣ ਨੂੰ ਲੈ ਕੇ ਚਰਚਾ ‘ਚ ਬਣੇ ਹੋਏ ਹਨ। ਆਮਿਰ ਨੇ ਪਿਛਲੇ ਸਾਲ ਪੀਸੀਬੀ ਨਾਲ ਮਤਭੇਦਾਂ ਕਾਰਨ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਮੁਹੰਮਦ ਆਮਿਰ ਦੀ ਕੌਮਾਂਤਰੀ ਕ੍ਰਿਕਟ ‘ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਆਜ਼ਮ ਨੇ ਕਿਹਾ ਕਿ ਉਹ ਆਮਿਰ ਦੀਆਂ ਮੁਸ਼ਕਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨਗੇ।

ਬਾਬਰ ਆਜ਼ਮ ਨੇ ਆਮਿਰ ਦੀ ਰਿਟਾਇਰਮੈਂਟ ਨਾਲ ਜੁੜੇ ਸਵਾਲ ‘ਤੇ ਉਨ੍ਹਾਂ ਨਾਲ ਗੱਲਬਾਤ ਕਰਨ ਬਾਰੇ ਕਿਹਾ ਹੈ। ਬਾਬਰ ਆਜ਼ਮ ਨੇ ਕਿਹਾ, “ਮੈਂ ਮੁਹੰਮਦ ਆਮਿਰ ਨਾਲ ਗੱਲ ਨਹੀਂ ਕੀਤੀ ਹੈ। ਪਰ ਜਿਵੇਂ ਹੀ ਮੈਨੂੰ ਸਮਾਂ ਮਿਲੇਗਾ, ਮੈਂ ਆਮਿਰ ਨਾਲ ਗੱਲ ਕਰਾਂਗਾ। ਮੁਹੰਮਦ ਆਮਿਰ ਦੀ ਸਮੱਸਿਆ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗਾ। ਆਮਿਰ ਦੁਨੀਆਂ ਦੇ ਸਰਬੋਤਮ ਗੇਂਦਬਾਜ਼ਾਂ ਵਿੱਚੋਂ ਇਕ ਹਨ ਅਤੇ ਮੇਰੇ ਫੇਵਰੇਟ ਵੀ ਹਨ। ਆਮਿਰ ਪੀਐਸਐਲ ‘ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ।”

ਦਰਅਸਲ, 2019 ਵਿਸ਼ਵ ਕੱਪ ਤੋਂ ਬਾਅਦ ਮੁਹੰਮਦ ਆਮਿਰ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਆਮਿਰ ਨੇ ਕਿਹਾ ਕਿ ਉਹ ਤਿੰਨਾਂ ਫਾਰਮੈਟਾਂ ਵਿੱਚ ਖੇਡਣ ਲਈ ਫਿਟ ਨਹੀਂ ਹਨ। ਆਮਿਰ ਦੇ ਇਸ ਫ਼ੈਸਲੇ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ ਅਤੇ ਉਨ੍ਹਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਸੀ। ਪੀਸੀਬੀ ਚਾਹੁੰਦਾ ਸੀ ਕਿ ਆਮਿਰ ਟੈਸਟ ਕ੍ਰਿਕਟ ਖੇਡਣਾ ਜਾਰੀ ਰੱਖਣ।

ਪੀਸੀਬੀ ਨੇ ਦਿੱਤੇ ਸੰਕੇਤ
ਇਸ ਫ਼ੈਸਲੇ ਤੋਂ ਬਾਅਦ ਸੀਮਤ ਓਵਰਾਂ ਦੀ ਕ੍ਰਿਕਟ ‘ਚ ਵੀ ਆਮਿਰ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ। ਆਮਿਰ ਨੇ ਪਿਛਲੇ ਸਾਲ ਕ੍ਰਿਕਟ ਨੂੰ ਅਲਵਿਦਾ ਆਖ ਕੇ ਪੀਸੀਬੀ ‘ਤੇ ਗੰਭੀਰ ਦੋਸ਼ ਲਗਾਏ ਸਨ। ਆਮਿਰ ਨੇ ਕਿਹਾ ਸੀ ਕਿ ਪੀਸੀਬੀ ਦੇ ਮੌਜੂਦਾ ਪ੍ਰਬੰਧਨ ਨਾਲ ਕੰਮ ਕਰਨਾ ਉਸ ਲਈ ਸੰਭਵ ਨਹੀਂ ਹੈ। ਆਮਿਰ ਨੇ ਹਾਲਾਂਕਿ ਇਹ ਵੀ ਕਿਹਾ ਕਿ ਪ੍ਰਬੰਧਨ ਵਿੱਚ ਤਬਦੀਲੀ ਦੀ ਸੂਰਤ ‘ਚ ਉਹ ਮੁੜ ਪਾਕਿਸਤਾਨ ਲਈ ਕ੍ਰਿਕਟ ਖੇਡ ਸਕਦੇ ਹਨ।

ਪਰ ਹਾਲ ਹੀ ਵਿੱਚ ਮੁਹੰਮਦ ਆਮਿਰ ਦੇ ਇੰਗਲੈਂਡ ਜਾਣ ਦੀ ਖਬਰਾਂ ਆਈਆਂ ਹਨ। ਆਮਿਰ ਦੀ ਪਤਨੀ ਇੰਗਲੈਂਡ ਤੋਂ ਹੈ, ਇਸ ਲਈ ਸਟਾਰ ਤੇਜ਼ ਗੇਂਦਬਾਜ਼ ਇੰਗਲੈਂਡ ਦੀ ਨਾਗਰਿਕਤਾ ਵੀ ਲੈ ਸਕਦਾ ਹੈ। ਇਸ ਤੋਂ ਇਲਾਵਾ ਆਮਿਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਉਸ ਦਾ ਸਾਰਾ ਧਿਆਨ ਵੱਖ-ਵੱਖ ਦੇਸ਼ਾਂ ਵਿੱਚ ਟੀ-20 ਲੀਗ ਖੇਡਣ ‘ਤੇ ਹੈ।

- Advertisement -spot_img

More articles

- Advertisement -spot_img

Latest article