Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਕੋਰੋਨਾ ਸੰਕਟ ‘ਚ ਕੈਨੇਡਾ ਕਰੇਗਾ ਭਾਰਤ ਦੀ ਮਦਦ

ਔਟਾਵਾ ,(ਬੁਲੰਧ ਅਵਾਜ ਬਿਯੂਰੋ) -ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਕੈਨੇਡਾ ਨੇ 10 ਮਿਲੀਅਨ ਡਾਲਰ (ਲਗਭਗ 60 ਕਰੋੜ ਰੁਪਏ) ਭੇਜਣ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਭੇਜੇ ਗਏ ਪੈਸੇ ਨਾਲ ਭਾਰਤ ਨੂੰ ਐਂਬੂਲੈਂਸ ਤੇ ਪੀਪੀਈ ਕਿੱਟ ਜਿਹਾ ਹੋਰ ਜ਼ਰੂਰੀ ਸਾਮਾਨ ਖਰੀਦਣ ‘ਚ ਮਦਦ ਮਿਲੇਗੀ। ਇਹ ਰਾਸ਼ੀ ਅਜਿਹੇ ਸਮੇਂ ਭਾਰਤ ਆ ਰਹੀ ਹੈ, ਇਸ  ਇਹ ਰਾਸ਼ੀ ਕੈਨੇਡੀਅਨ ਰੈਡ ਕਰਾਸ ਨੂੰ ਮੁਹੱਈਆ ਕਰਵਾਈ ਜਾਵੇਗੀ, ਜੋ ਇੰਡੀਅਨ ਰੈਡ ਕਰਾਸ ਸੋਸਾਇਟੀ ਨੂੰ ਟਰਾਂਸਫਰ ਕਰ ਦੇਵੇਗਾ।

ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤ ਵਿੱਚ ਜਿਹੜੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ ਲੈ ਕੇ ਹਰ ਕੈਨੇਡੀਅਨ ਨਾਗਰਿਕ ਚਿੰਤਤ ਹੈ। ਅਜਿਹੇ ਸਮੇਂ ਵਿੱਚ ਕੈਨੇਡਾ ਸਰਕਾਰ ਵੀ ਆਪਣੀ ਜ਼ਿੰਮੇਦਾਰੀ ਨਿਭਾਉਣ ਤੋਂ ਪਿੱਛੇ ਨਹੀਂ ਹਟੇਗੀ। ਦੱਸ ਦੇਈਏ ਕਿ ਬੀਤੇ ਦਿਨੀਂ ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨਿਓ ਨੇ ਆਪਣੇ ਭਾਰਤੀ ਹਮਰੁਤਬਾ ਐਸ ਜੈਸ਼ੰਕਰ ਨਾਲ ਗੱਲ ਕੀਤੀ ਸੀ। ਇਸ ਦੌਰਾਨ ਮਾਰਕ ਗਾਰਨਿਓ ਨੇ ਸੰਕਟ ਨਾਲ ਨਜਿੱਠਣ ਲਈ ਔਟਾਵਾ ਵੱਲੋਂ ਸਹਾਇਤਾ ਦੀ ਪੇਸ਼ਕਸ਼ ਕੀਤੀ। ਪੀਐਮ ਜਸਟਿਨ ਟਰੂਡੋ ਨੇ ਕਿਹਾ ਕਿ ਕੈਨÎੇਡਾ ਭਾਰਤ ਦੀ ਕਿਸੇ ਵੀ ਤਰ੍ਹਾਂ ਮਦਦ ਕਰ ਸਕਦਾ ਹੈ। ਇਸ ਸਬੰਧ ‘ਚ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕੈਨੇਡਾ ਤੋਂ ਰਾਹਤ ਸਮੱਗਰੀ ਵੀ ਭੇਜੇ ਜਾਣ ਦੀ ਤਿਆਰੀ ਹੋ ਰਹੀ ਹੈ। ਇਸ ਵਿੱਚ ਆਕਸੀਜਨ ਕੰਸਟ੍ਰੇਟਰ, ਵੈਂਟੀਲੇਟਰ ਅਤੇ ਦਵਾਈਆਂ ਸ਼ਾਮਲ ਹਨ, ਜੋ ਕੈਨੇਡਾ ਦੇ ਐਮਰਜੰਸੀ ਭੰਡਾਰ ‘ਚੋਂ ਆ ਰਹੀਆਂ ਹਨ। ਔਟਵਾ ਨੇ ਭਾਰਤ ਸਰਕਾਰ ਪ੍ਰਤੀ ਇਕਜੁਟਤਾ ਪ੍ਰਗਟ ਕੀਤੀ ਹੈ ਅਤੇ ਇਸ ਨੂੰ ਹਰ ਸੰਭਵ ਮਦਦ ਪਹੁੰਚਾਉਣ ਦਾ ਵਾਅਦਾ ਕੀਤਾ ਹੈ।

Read Previous

ਜਨਰਲ ਜੇਜੇ ਸਿੰਘ ਵੱਲੋਂ ਟਵਿੱਟਰ ਤੇ ਮੁੱਖ ਮੰਤਰੀ ਨੂੰ ਠੋਕਵਾਂ ਜਵਾਬ

Read Next

ਸੂਬੇ ‘ਚ 3 ਮਈ ਤੱਕ ਲੱਗਿਆ ਮੁਕੰਮਲ ਲੌਕਡਾਊਨ,

Leave a Reply

Your email address will not be published. Required fields are marked *