ਕੋਰੋਨਾ ਦੇ ਵੱਧ ਰਹੇ ਮਾਮਲੇਆਂ ਕਾਰਨ ਡੇਰਾ ਬਾਬਾ ਨਾਨਕ ਪੂਰੀ ਤਰ੍ਹਾਂ ਸੀਲ
ਡੇਰਾ ਬਾਬਾ ਨਾਨਕ, 4 ਜੁਲਾਈ (ਰਛਪਾਲ ਸਿੰਘ)- ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ‘ਚ ਇਕਦਮ ਵਾਧਾ ਹੋਣ ਕਾਰਨ ਕਸਬਾ ਡੇਰਾ ਬਾਬਾ ਨਾਨਕ ਸਮੇਤ ਸਮੁੱਚੇ ਇਲਾਕੇ ਦੇ ਅੰਦਰ ਵੱਡੀ ਦਹਿਸ਼ਤ ਫੈਲ ਗਈ ਹੈ। ਬੀਤੀ ਸ਼ਾਮ ਨੂੰ ਕੋਰੋਨਾ ਨਾਲ ਸਬੰਧਿਤ ਇਕੱਠੇ 7 ਮਰੀਜ਼ ਇਸ ਕਸਬੇ ‘ਚ ਆਉਣ ਕਾਰਨ ਸਖ਼ਤੀ ਨਾਲ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇੱਥੇ ਕਰਫ਼ਿਊ ਵਰਗੀ ਸਥਿਤੀ ਲਾਗੂ ਕਰ ਦਿਤੀ ਗਈਹੈ ਅਤੇ ਇਥੋਂ ਦੇ ਮੁੱਖ ਬਾਜ਼ਾਰਾਂ ਸਮੇਤ ਡੇਰਾ ਬਾਬਾ ਨਾਨਕ ਨੇੜਲੇ ਖੇਤਰ ਅੰਦਰ ਵੀ ਮੁਕੰਮਲ ਦੁਕਾਨਾਂ ਬੰਦ ਹਨ। ਕਸਬੇ ਦੇ ਸਾਰੇ ਮੇਨ ਰਸਤੇ ਬੰਦ ਕਰ ਦਿੱਤੇ ਗਏ ਹਨ ਅਤੇ ਕੋਈ ਵਿਰਲਾ-ਟਾਵਾਂ ਵਿਅਕਤੀ ਦਵਾਈ ਜਾਂ ਕਿਸੇ ਹੋਰ ਬੇਵਸੀ ਕਾਰਨ ਹੀ ਲੰਘ ਸਕਦਾ ਹੈ। ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਦੇ ਐਸ.ਐਮ.ਓ. ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਕਸਬੇ ਦੀਆਂ 11 ਵਾਰਡਾਂ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਨਿਰੀਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਨਾਲ ਸਬੰਧਿਤ ਵਿਅਕਤੀਆਂ ਦੇ ਸੰਪਰਕ ‘ਚ ਆਉਣ ਵਾਲੇ ਕੁਝ ਵਿਅਕਤੀਆਂ ਦੇ ਨਮੂਨੇ ਲੈਣੇ ਹਨ, ਜਦ ਕਿ ਅਗਲੀ ਸਥਿਤੀ ਸਾਹਮਣੇ ਆਉਣ ‘ਤੇ ਹੀ ਪੂਰਾ ਪਤਾ ਲੱਗੇਗਾ।
Related
- Advertisement -
- Advertisement -