27.9 C
Amritsar
Monday, June 5, 2023

ਕੋਰੋਨਾ ਦੇ ਪੋਜ਼ੀਟਿਵ ਮਰੀਜਾਂ ਲਈ ਘਰਾਂ ਵਿੱਚ ਇਕਾਂਤਵਾਸ ਦੇ ਨਿਯਮਾਂ ਨੂੰ ਕੀਤਾ ਆਸਾਨ – ਡਿਪਟੀ ਕਮਿਸ਼ਨਰ

Must read

ਅੰਮ੍ਰਿਤਸਰ, 3 ਸਤੰਬਰ (ਰਛਪਾਲ ਸਿੰਘ) -ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ੱਕੀ ਮਰੀਜਾਂ ਨੂੰ ਕੋਵਿਡ-19 ਦਾ ਟੈਸਟ ਕਰਵਾਉਣ ਦੀ ਅਪੀਲ ਕਰਦੇ ਦੱਸਿਆ ਕਿ ਸਰਕਾਰ ਨੇ ਮਰੀਜਾਂ ਨੂੰ ਘਰਾਂ ਵਿੱਚ ਇਕਾਂਤਵਾਸ (ਆਈਸੋਲੇਸ਼ਨ) ਦੀ ਸੁਵਿਧਾ ਪ੍ਰਾਪਤ ਕਰਨ ਦੇ ਨਿਯਮਾਂ ਨੂੰ ਆਸਾਨ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਕੋਵਿਡ-19 ਪੋਜ਼ੀਟਿਵ ਮਰੀਜ, ਜਿਸ ਵਿਚ ਲੱਛਣ ਨਾ ਹੋਣ ਜਾਂ ਉਹ ਗੰਭੀਰ ਨਾ ਹੋਵੇ ਨੂੰ ਘਰਾਂ ਵਿੱਚ ਆਸਾਨੀ ਨਾਲ ਇਕਾਂਤਵਾਸ (ਆਈਸੋਲੇਸ਼ਨ) ਦੀ ਸੁਵਿਧਾ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਜਿਹੇ ਕੇਸ, ਜਿਨਾਂ ਕੋਲ ਘਰਾਂ ਵਿੱਚ ਖ਼ੁਦ ਨੂੰ ਅਤੇ ਪਰਿਵਾਰ ਨੂੰ ਏਕਾਂਤਵਾਸ (ਆਈਸੋਲੇਟ) ਕਰਨ ਦੀ ਸੁਵਿਧਾ ਹੈ, ਨੂੰ ਵੀ ਘਰ ਵਿਚ ਹੀ ਰਹਿਣ ਦੀ ਸਲਾਹ ਡਾਕਟਰਾਂ ਵੱਲੋਂ ਦਿੱਤੀ ਜਾਂਦੀ ਹੈ। ਇਸ ਦੇ ਨਾਲ-ਨਾਲ 60 ਸਾਲ ਤੋਂ ਉਪਰ ਦੀ ਉਮਰ ਵਾਲੇ ਬਜ਼ੁਰਗ ਵਿਅਕਤੀ, ਜਿਨਾਂ ਨੂੰ ਹੋਰ ਬਿਮਾਰੀਆਂ ਜਿਵੇਂ ਕਿ ਹਾਈਪਰਟੈਂਸ਼ਨ, ਸ਼ੂਗਰ, ਦਿਲ ਦੀ ਬਿਮਾਰੀ, ਕਰੋਨਿਕ ਲੰਗਸ/ਲੀਵਰ/ਕਿਡਨੀ ਡਿਜ਼ੀਜ਼, ਕੇਅਰਬਰੋ-ਵਸਕੁਲਰ ਆਦਿ ਬਿਮਾਰੀਆਂ ਹਨ, ਨੂੰ ਵੀ ਮੈਡੀਕਲ ਅਫ਼ਸਰਾਂ ਦੀ ਸਲਾਹ ਨਾਲ ਹੀ ਘਰ ਵਿੱਚ ਆਈਸੋਲੇਟ ਕੀਤਾ ਜਾ ਸਕਦਾ ਹੈ।

ਉਨਾਂ ਦੱਸਿਆ ਕਿ ਇਕਾਂਤਵਾਸ ਲਈ ਮਰੀਜ ਵੱਲੋਂ ਸਵੈ-ਘੋਸ਼ਣਾ ਪੱਤਰ ਲਿਖ ਕੇ ਦਿੱਤਾ ਜਾਵੇਗਾ ਕਿ ਉਨਾਂ ਕੋਲ ਘਰ ਵਿੱਚ ਇਕਾਂਤਵਾਸ ਲਈ ਵੱਖਰਾ ਕਮਰਾ ਤੇ ਟਾਇਲਟ ਦੀ ਸੁਵਿਧਾ ਹੈ। ਅਜਿਹੇ ਮਰੀਜ ਨੂੰ ਕਿੱਟ ਖਰੀਦਣੀ ਜ਼ਰੂਰੀ ਹੋਵੇਗੀ, ਜਿਸ ਵਿੱਚ ਪਲਸ ਔਕਸੀਮੀਟਰ, ਥਰਮਾਮੀਟਰ, ਵਿਟਾਮਿਨ ਸੀ ਅਤੇ ਜ਼ਿੰਕ ਦੀ ਗੋਲੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਮਰੀਜ ਦੀ ਦੇਖਭਾਲ ਲਈ ਇਕ ਵਿਅਕਤੀ ਘਰ ਵਿਚ ਹੋਣਾ ਜ਼ਰੂਰੀ ਹੈ। ਘਰ ਵਿੱਚ ਇਕਾਂਤਵਾਸ ਦੇ ਪੂਰੇ ਸਮੇਂ ਦੌਰਾਨ ਮਰੀਜ ਦੀ ਸੰਭਾਲ ਕਰਨ ਵਾਲੇ ਵਿਅਕਤੀ ਅਤੇ ਹਸਪਤਾਲ ਵਿੱਚ ਤਾਲਮੇਲ ਰੱਖਿਆ ਜਾਵੇਗਾ। ਮਰੀਜ ਦੇ ਮੋਬਾਈਲ ਵਿੱਚ ਕੋਵਾ ਐਪਲੀਕੇਸ਼ਨ ਡਾਊਨਲੋਡ ਕੀਤੀ ਜਾਵੇ ਅਤੇ ਹਮੇਸ਼ਾ ਐਕਟਿਵ (ਬਲੂਟੁਥ ਅਤੇ ਵਾਈ-ਫਾਈ ਦੁਆਰਾ) ਰੱਖੀ ਜਾਵੇ। ਮਰੀਜ ਦਿਨ ਵਿੱਚ 3 ਵਾਰ ਆਕਸੀਜ਼ਨ ਅਤੇ ਬੁਖ਼ਾਰ ਦੀ ਜਾਂਚ ਕਰੇਗਾ ਅਤੇ ਆਪਣੀ ਸਿਹਤ ਦਾ ਪੂਰਾ ਰਿਕਾਰਡ ਰੱਖੇਗਾ ਤਾਂ ਜੋ ਫਾਲੋ-ਅੱਪ ਲਈ ਨਿਗਰਾਨੀ ਟੀਮ ਸਾਰੀ ਸਥਿਤੀ ਤੋਂ ਵਾਕਫ ਰਹੇ।

ਉਨਾਂ ਦੱਸਿਆ ਕਿ ਘਰ ਵਿੱਚ ਆਈਸੋਲੇਸ਼ਨ 17 ਦਿਨ ਅਤੇ ਜੇਕਰ ਲੱਛਣ ਨਹੀਂ ਆਉਂਦੇ ਤਾਂ 3 ਦਿਨਾਂ ਵਿੱਚ ਖ਼ਤਮ ਕਰ ਦਿੱਤਾ ਜਾਵੇਗਾ, ਪਰ ਜੇਕਰ ਮਰੀਜ ਨੂੰ ਸਾਹ ਲੈਣ ਵਿੱਚ ਤਕਲੀਫ਼ ਜਾਂ ਹੋਰ ਸਿਹਤ ਸਮੱਸਿਆ ਆਵੇ ਤਾਂ ਤੁਰੰਤ ਮੈਡੀਕਲ ਸਹਾਇਤਾ ਪ੍ਰਾਪਤ ਕਰੋ।

ਉਨਾਂ ਕਿਹਾ ਕਿ ਜਿਥੇ ਮਰੀਜ ਦੀ ਸੰਭਾਲ ਦੌਰਾਨ ਸਾਵਧਾਨੀਆਂ ਜ਼ਰੂਰੀ ਹਨ, ਉਥੇ ਮਰੀਜ ਤੇ ਪਰਿਵਾਰਿਕ ਮੈਂਬਰਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਸੰਭਾਲ ਕਰਨ ਵਾਲਾ ਵਿਅਕਤੀ ਯਕੀਨੀ ਬਣਾਏ ਕਿ ਮਰੀਜ ਨੂੰ ਡਾਕਟਰੀ ਸਲਾਹ ਅਨੁਸਾਰ ਇਲਾਜ ਦਿੱਤਾ ਜਾਵੇ। ਸੰਭਾਲ ਕਰਨ ਵਾਲਾ ਅਤੇ ਉਸਦੇ ਨਜ਼ਦੀਕੀ ਸੰਪਰਕ ਖ਼ੁਦ ਦੀ ਸਿਹਤ ਨੂੰ ਮੋਨੀਟਰ ਕਰਨ ਅਤੇ ਰੋਜ਼ਾਨਾ ਆਪਣੇ ਬੁਖ਼ਾਰ ਨੂੰ ਵੀ ਮਾਨੀਟਰ ਕਰਦੇ ਰਹਿਣ।

- Advertisement -spot_img

More articles

- Advertisement -spot_img

Latest article