27.9 C
Amritsar
Monday, June 5, 2023

ਕੋਰੋਨਾ ਤੋਂ ਮੁਕਤ ਹੋਏ 108 ਵਿਅਕਤੀ ਪਰਤੇ ਆਪਣੇ ਘਰਾਂ ਨੂੰ

Must read

ਅੰਮ੍ਰਿਤਸਰ, 2 ਸਤੰਬਰ (ਰਛਪਾਲ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 93 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 108 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 3289 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 776 ਐਕਟਿਵ ਕੇਸ ਹਨ।
ਉਨਾਂ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਐਕਟਿਵ ਕੇਸਾਂ ਦੇ ਗ੍ਰਾਫ ਵਿੱਚ ਗਿਰਾਵਟ ਆ ਸਕੇ। ਉਨਾਂ ਕਿਹਾ ਕਿ ਸਾਨੂੰ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਕਰੋਨਾ ਵਾਈਰਸ ਨੂੰ ਹਰਾ ਕੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
ਉਨਾ ਦੱਸਿਆ ਕਿ ਹੁਣ ਤੱਕ 177 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 5 ਵਿਅਕਤੀ ਦੀ ਕਰੋਨਾ ਨਾਲ ਮੋਤ ਹੋਈ ਹੈ ਜਿੰਨਾਂ ਵਿੱਚ ਪ੍ਰਸ਼ੋਤਮ ਲਾਲ ਉਮਰ 67 ਸਾਲ, ਵਾਸੀ ਛੇਹਰਟਾ, ਸਵਰਨੋ ਉਮਰ 60 ਸਾਲ, ਵਾਸੀ ਕਰਮਪੁਰਾ, ਅਮਰਜੀਤ ਕੌਰ ਉਮਰ 80 ਸਾਲ ਵਾਸੀ ਪ੍ਰਤਾਪ ਐਵੀਨਿਊ, ਪ੍ਰਿਤਪਾਲ ਸਿੰਘ ਉਮਰ 65 ਸਾਲ, ਵਾਸੀ ਚੀਲ ਮੰਡੀ ਅਮੇ ਮੁਹੰਮਦ ਇਕਬਾਲ ਉਮਰ 40 ਸਾਲ ਵਾਸੀ ਰਈਆ ਸ਼ਾਮਲ ਹਨ।

- Advertisement -spot_img

More articles

- Advertisement -spot_img

Latest article