Advertisements
IndiaLast Updated: Loading...
Total Cases0
New Cases0
Total Deaths0
Total Recovered0
Active Cases0

Breaking News :

ਰੱਬੀ ਰੂਹ ਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਵਾਲੇ ਵਾਲੇ

ਪੰਜਾਬ ‘ਚ ਡਰਾਈਵਿੰਗ ਟੈਸਟ 1 ਜੂਨ ਤੋਂ ਸ਼ੁਰੂ

ਅੰਮ੍ਰਿਤਸਰ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ

26 ਮਈ ਨੂੰ ਜ਼ਿਲ੍ਹਾ ਤਰਨ ਤਾਰਨ ਦੀਆਂ ਸਾਰੀਆਂ ਦੁਕਾਨਾਂ/ਬਜ਼ਾਰਾਂ/ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ

1 ਵਜੇ ਤੋ 5 ਵਜੇ ਤੱਕ ਬਾਹਰ ਨਾ ਨਿਕਲੋ!ਮੌਸਮ ਵਿਭਾਗ ਦੀ ਚੇਤਾਵਨੀ

ਰਾਹਤ ਦੀ ਖ਼ਬਰ! ਪੰਜਾਬ ਦੇ ਪੰਜ ਜ਼ਿਲ੍ਹਿਆਂ ‘ਚੋ ਕੋਰੋਨਾ ਦਾ ਸਫਾਇਆ

ਸੀ.ਐਮ.ਸਿਟੀ ਵਿਖੇ ਆਏ ਨਵੇਂ 4 ਕੋਰੋਨਾ ਪਾਜ਼ੀਟਿਵ ਮਾਮਲੇ

ਪੱਤਰਕਾਰ ਦੀ ਕੁੱਟਮਾਰ: ਦੋ ਥਾਣੇਦਾਰ ਮੁਅੱਤਲ, ਨਿਆਂਇਕ ਜਾਂਚ ਦੇ ਹੁਕਮ

ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਵਿਦਿਆਰਥੀਆਂ ਤੋਂ ਲੈ ਸਕਣਗੇ ਨੂੰ 70% ਫੀਸ

ਚੰਦ ਲਾਈਕਾਂ ਤੇ ਕਾਮੈਂਟਾਂ ਦੀ ਖਾਤਿਰ ਇਜ਼ਤ ਨੂੰ ਛਿੱਕੇ ਤੇ ਟੰਗ ਅੰਗ ਪ੍ਰਦਰਸ਼ਨ ਕਰਦੀਆਂ ਹਨ

June 6, 2020

ਕੋਰੋਨਾ ਕਰਫਿਊ ਦੋਰਾਨ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ ਰਾਸ਼ਨ

ਅੰਮ੍ਰਿਤਸਰ: ਕਰੋਨਾ ਵਾਇਰਸ ਦੇ ਕਾਰਨ ਜਿੱਥੇ ਭਾਰਤ ਦੇ ਵਿੱਚ ਲੌਕਡਾਉਨ ਅਤੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਉੱਥੇ ਲੋਕਾਂ ਨੂੰ ਆਪਣੇ ਘਰਾਂ ਅਤੇ ਪਿੰਡਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਖਾਸੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼ਹਿਰਾਂ ਵਿੱਚ ਹਲਾਤ ਕੁਝ ਹੋਰ ਹੋ ਸਕਦੇ ਹਨ, ਪਰ ਸਰਹੱਦੀ ਪਿੰਡਾਂ ਦੀ ਕਹਾਣੀ ਤੇ ਸਮੱਸਿਆਵਾਂ ਵੱਖਰੀਆਂ ਹਨ। ਪਿੰਡਾਂ ਦੇ ਵਿੱਚ ਬਹੁਤੇ ਲੋਕ ਦਿਹਾੜੀ ਕਰਕੇ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਹਨ ਅਤੇ ਪਿੰਡਾਂ ਦੇ ਵਿੱਚ ਵੱਡੀਆਂ ਦੁਕਾਨਾਂ ਵੀ ਨਹੀਂ ਹਨ ਅਤੇ ਛੋਟੀਆਂ ਦੁਕਾਨਾਂ ਤੋਂ ਰਾਸ਼ਨ ਪਹਿਲਾਂ ਹੀ ਖਤਮ ਹੋਇਆ ਪਿਆ ਹੈ। ਹਾਲਾਂਕਿ ਪਿੰਡਾਂ ਦੇ ਵਿੱਚ ਕਈ ਲੋਕ ਗਰੀਬ ਪਰਿਵਾਰਾਂ ਦੇ ਰਾਸ਼ਨ ਦਾ ਪ੍ਰਬੰਧ ਤਾਂ ਕਰ ਰਹੇ ਹਨ ਪਰ ਉਹ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੈਸੇ ਤਾਂ ਇਕੱਠੇ ਕਰ ਰਹੇ ਹਾਂ ਪਰ ਵੱਡੀ ਸਮੱਸਿਆ ਰਾਸ਼ਨ ਲਿਆਉਣ ਦੀ ਹੈ ਕਿਉਂਕਿ ਜਿਨ੍ਹਾਂ ਰਾਸ਼ਨ ਪਿੰਡਾਂ ਦੇ ਵਿੱਚ ਵੰਡਣ ਲਈ ਸਾਨੂੰ ਚਾਹੀਦਾ ਹੈ ਉਹ ਸ਼ਹਿਰਾਂ ਦੇ ਵਿੱਚੋਂ ਹੀ ਵੱਡੀਆਂ ਦੁਕਾਨਾਂ ਤੋਂ ਮਿਲੇਗਾ ਪਰ ਸਾਨੂੰ ਪਿੰਡਾਂ ਦੇ ਵਿੱਚੋਂ ਨਿਕਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀਭਾਰਤ ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਉੱਪਰ ਸਥਿਤ ਇਤਿਹਾਸਕ ਪਿੰਡ ਰਾਜਾਤਾਲ ਦੇ ਸਰਪੰਚ ਮਨਰਿਆਸਤ ਸਿੰਘ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਤੱਕ ਨਹੀਂ ਪਹੁੰਚਿਆ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਨੇ ਸਾਰ ਲਈ ਹੈ। ਉਹ ਆਪਣੇ ਤੌਰ ਤੇ ਹੀ ਪਿੰਡ ਦੇ ਵਿੱਚ ਰਾਸ਼ਨ ਅਤੇ ਦੁੱਧ ਦਾ ਪ੍ਰਬੰਧ ਕਰਕੇ ਵੰਡ ਰਹੇ ਹਨ।

ਇਸੇ ਦੌਰਾਨ ਅੰਮ੍ਰਿਤਸਰ ਵਿੱਚ ਇੱਕ ਮਨਦੀਪ ਸਿੰਘ ਨਾਮ ਦਾ ਦੁਕਾਨਦਾਰ ਰਾਸ਼ਨ ਦੀ ਦੁਕਾਨ ਨਹੀਂ ਖੋਲ੍ਹ ਰਿਹਾ ਸੀ। ਗੁੱਸੇ ਵਿੱਚ 10-12 ਲੋਕਾਂ ਨੇ ਪਹਿਲਾਂ ਹਮਲਾ ਕੀਤਾ ਅਤੇ ਫਿਰ ਫਾਇਰ ਕੀਤੇ।ਜਿਸ ਤੋਂ ਬਾਅਦ ਦੁਕਾਨਦਾਰ ਫਰਾਰ ਹੋ ਗਿਆ ਅਤੇ ਆਪਣੀ ਜਾਨ ਬਚਾਈ। ਹਮਲੇ ਵਿੱਚ ਗੁਆਂਢੀ ਜ਼ਖਮੀ ਹੋ ਗਿਆ। ਜਿਥੇ ਸਰਕਾਰ ਨੇ ਘਰ-ਘਰ ਜਾ ਕੇ ਸਪਲਾਈ ਕਰਨ ਦੇ ਦਾਅਵੇ ਕੀਤੇ ਹਨ। ਹਾਲਾਂਕਿ, ਉਹ ਹਾਲੇ ਜ਼ਮੀਨ ‘ਤੇ ਉਤਰੇ ਦਿਖਾਈ ਨਹੀਂ ਦਿੰਦੇ।

0 Reviews

Write a Review

Advertisements

Inder

Read Previous

70 ਸਾਲਾ ਬੁਜ਼ਰਗ ਨੇ ਪਤਨੀ ਦੀ ਦਵਾਈ ਲਈ ਕੀਤੀ 70 ਕਿਮੀ ਘੋੜਸਵਾਰੀ

Read Next

ਪੰਜਾਬ ‘ਚ ਕਰਫਿਊ ਦਾ ਅੱਜ 5ਵਾਂ ਦਿਨ, ਜਾਣੋ ਸੂਬੇ ਦਾ ਕਿ ਰਿਹਾ ਹਾਲ…

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

%d bloggers like this: