More

  ਕੋਮੀ ਇਨਸ਼ਾਫ ਮੋਰਚੇ ਦੀ ਹਮਾਇਤ ਲਈ ਫਿਰੋਜ਼ਪੁਰ ਸ਼ਹਿਰ ਦੇ MLA, ਰਣਬੀਰ ਸਿੰਘ ਭੁੱਲਰ ਨੂੰ ਦਿੱਤਾ ਮੰਗ ਪੱਤਰ

  ਮੱਲਾਂ ਵਾਲਾ, 8 ਮਾਰਚ (ਹਰਪਾਲ ਸਿੰਘ ਖਾਲਸਾ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਫਿਰੋਜ਼ਪੁਰ ਦੇ ਆਗੂ ਹਰਫੂਲ ਸਿੰਘ ਦੂਲੇਵਾਲਾ ਦੀ ਅਗਵਾਈ ਹੇਠ ਜੋਨ ਆਰਫਿਕੇ ਤੇ ਜੋਨ ਬਾਬਾ ਰਾਮ ਲਾਲ ਦੇ ਆਗੂਆ ਦਾ ਵਫਦ ਫਿਰੋਜ਼ਪੁਰ ਸ਼ਹਿਰ ਦੇ ਐਮ ਐਲ ਏ ਰਣਬੀਰ ਸਿੰਘ ਭੁੱਲਰ ਨੂੰ ਮਿਲਕੇ ਕੇ ਮੰਗ ਪੱਤਰ ਦਿਤਾ ਗਿਆ। ਆਗੂਆ ਨੇ ਮੰਗ ਕੀਤੀ ਕੇ ਪੰਜਾਬ ਸਰਕਾਰ ਦੇ ਵਿਧਾਨ ਸਭਾ ਦੇ ਚਲ ਰਹੇ ਸ਼ੈਸ਼ਨ ਵਿੱਚ ਮੰਗ ਉਠਾਈ ਜਾਵੇ ਕਿ ਚੰਡੀਗੜ੍ਹ ਵਿੱਚ ਚਲ ਰਹੇ ਕੋਮੀ ਇਨਸ਼ਾਫ ਮੋਰਚੇ ਦੀਆ ਮੰਗਾ ਨੂੰ ਤੁਰੰਤ ਮੰਨ ਕੇ ਸਜਾਵਾ ਕਟ ਚੁੱਕੇ 9 ਬੰਦੀ ਸਿੰਘਾ ਨੂੰ ਰਿਹਾਅ ਕੀਤਾ ਜਾਵੇ,ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆ ਖਿਲਾਫ ਵਿਧਾਨ ਸਭਾ ਵਿੱਚ ਸ਼ਖਤ ਕਨੂੰਨ ਬਣਾਕੇ ਉਹਨਾ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।ਸਾਲ 2015 ਵਿੱਚ ਕੋਟਕਪੂਰਾ ਬਹਿਬਲ ਕਲਾ ਦੇ ਗੋਲੀਕਾਂਡ ਜੁੰਮੇਵਾਰ ਵਿਅਕਤੀਆ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹਨਾ ਮੰਗਾ ਸੰਬੰਧੀ, ਕੋਮੀ ਇਨਸ਼ਾਫ ਮੋਰਚੇ, ਵਲੋ ਕੀਤੇ ਜਾ ਰਹੇ ਸ਼ਘਰੰਸ਼ ਨਾਲ ਅਸੀ ਸਾਰੀ ਜਥੇਬੰਦੀ ਕਿਸਾਨ ਮਜ਼ਦੂਰ ਬਿਲਕੁਲ ਸਹਿਮਤ ਹਾ।ਇਸ ਮਸਲੇ ਨੂੰ ਜਲਦੀ ਨਬੇੜਾ ਜਾਵੇ। ਤੁਹਾਨੂੰ ਸੂਬਾ ਨਿਵਾਸੀਆ ਨੇ ਆਪਣੇ ਪ੍ਰਤੀਨਿਧੀ ਚੁਣਿਆ ਹੈ ਆਪਣੇ ਸੂਬੇ ਦੇ ਲੋਕਾ ਨਾਲ ਹੁੰਦੀ ਬੇ ਅਨਸਾਫੀ ਨੂੰ ਰੋਕਣ ਤੇ ਇਨਸ਼ਾਫ ਦਿਵਾਉਣ ਲਈ ਵਿਧਾਨ ਸਭਾ ਲੋਕਸਭਾ ਤੇ ਰਾਜ ਸਭਾ ਵਿੱਚ ਅਵਾਜ ਚੁਕਣਾ ਤੁਹਾਡੀ ਜੁਮੇਵਾਰੀ ਹੈ।ਇਹਨਾ ਸਾਰਿਆ ਮਸਲਿਆ ਤੇ ਗਲਬਾਤ ਕੀਤੀ ਗਈ। ਇਸ ਮੋਕੇ ਜੋਨ ਆਗੂ ਬਚਿੱਤਰ ਸਿੰਘ ਕੁਤਬਦੀਨ, ਜੋਨ ਸਕੱਤਰ ਭੁਪਿੰਦਰ ਸਿੰਘ, ਪ੍ਰੈਸ ਸਕੱਤਰ ਹਰਨੇਕ ਸਿੰਘ, ਮੀਤ ਪ੍ਰਧਾਨ ਗੁਰਦੇਵ ਸਿੰਘ ਸਿੰਘ, ਜੋਨ ਬਾਬਾ ਰਾਮ ਲਾਲ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਢਿੱਲੋ,ਸਰਵਨ ਸਿੰਘ ਬਗੇ ਵਾਲਾ ,ਧਰਮਿੰਦਰ ਸਿੰਘ, ਅਮਰਿੰਦਰ ਸਿੰਘ, ਰਣਜੀਤ ਸਿੰਘ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img