More

    ਕੈਰੋਂ ਵਿਖੇ ਹੋਏ 5 ਕਤਲ ਕੇਸ ਦੀ ਤਰਨ ਤਾਰਨ ਪੁਲਿਸ ਨੇ ਸੁਲਝਾਈ ਗੁੱਥੀ

    ਤਰਨ ਤਾਰਨ, 27 ਜੂਨ (ਰਛਪਾਲ ਸਿੰਘ)-ਪਿਛਲੇ ਦਿਨੀਂ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੇਂਦੇ ਪਿੰਡ ਕੈਰੋਂ ਵਿਖੇ 5 ਵਿਅਕਤੀਆਂ ਦੇ ਕਤਲ ਦੀ ਘਟਨਾ ਸਾਹਮਣੇ ਆਈ ਸੀ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਐੱਸ.ਐੱਸ.ਪੀ ਤਰਨ ਤਾਰਨ ਸ਼੍ਰੀ ਧਰੁਵ ਦਹੀਆ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਇਸ ਕਤਲ ਦੇ ਮਾਮਲੇ ਨੂੰ ਟਰੇਸ ਕਰ ਲਿਆ ਗਿਆ ਹੈ। ਇਸ ਮੌਕੇ ਐੱਸ.ਐੱਸ.ਪੀ ਤਰਨਤਾਰਨ ਨੇ ਦੱਸਿਆ ਕਿ ਬ੍ਰਿਜ ਲਾਲ ਦੇ ਘਰ ਬ੍ਰਿਜ ਲਾਲ ਦੇ ਦੋਵੇਂ ਲੜਕੇ ਗੁਰਜੰਟ ਅਤੇ ਬੰਟੀ ਅਤੇ ਬ੍ਰਿਜ ਲਾਲ ਦੀਆਂ ਦੋਵੇਂ ਨੂੰਹਾਂ ਅਮਨ ਅਤੇ ਜਸਪ੍ਰੀਤ ਮੌਜੂਦ ਸਨ । ਇਨ੍ਹਾਂ ਦੇ ਪਰਿਵਾਰ ਦਾ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ। ਉਸ ਰਾਤ ਵੀ ਬੰਟੀ ਆਪਣੇ ਪਿਤਾ ਬ੍ਰਿਜ ਲਾਲ ਨਾਲ ਲੜਨ ਲੱਗ ਪਿਆ ਅਤੇ ਧੱਕਾ ਮੁੱਕੀ ਕਰਨ ਲੱਗ ਪਿਆ ਜਦ ਲੜਾਈ ਜ਼ਿਆਦਾ ਵੱਧ ਗਈ ਤਾਂ ਬ੍ਰਿਜ ਲਾਲ ਨੇ ਆਪਣੇ ਡਰਾਈਵਰ ਗੁਰਸਾਹਿਬ ਸਿੰਘ ਨੂੰ ਫ਼ੋਨ ਕਾਲ ਕਰ ਕੇ ਸੱਦਿਆ ਕਿ ਸਾਡੇ ਘਰ ‘ਚ ਲੜਾਈ ਪਈ ਹੈ ਤੂੰ ਛੇਤੀ ਆਜਾ। ਗੁਰਸਾਹਿਬ ਸਿੰਘ ਵੀ ਅਕਸਰ ਹੀ ਬ੍ਰਿਜ ਲਾਲ ਘਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਉਨ੍ਹਾਂ ਦੀਆਂ ਗੱਡੀਆਂ ਦਾ ਡਰਾਈਵਰ ਸੀ ਜਦ ਲੜਾਈ ਜ਼ਿਆਦਾ ਵੱਧ ਗਈ ਤਾਂ ਬੰਟੀ ਨੇ ਆਪਣੇ ਪਿਤਾ ਬ੍ਰਿਜ ਲਾਲ ਨੂੰ ਕਿਰਪਾਨ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਬੰਟੀ ਨਸ਼ੇ ‘ਚ ਧੁੱਤ ਸੀ ਬੰਟੀ ਨੂੰ ਅਕਸਰ ਹੀ ਸ਼ੱਕ ਰਹਿੰਦਾ ਸੀ ਕਿ ਉਸ ਦੀਆਂ ਭਰਜਾਈਆਂ ਅਮਨ ਅਤੇ ਜਸਪ੍ਰੀਤ ਦੇ ਗੁਰਸਾਹਿਬ ਡਰਾਈਵਰ ਨਾਲ ਨਾਜਾਇਜ਼ ਸੰਬੰਧ ਸਨ ਜਿਸ ਦੇ ਬੰਟੀ ਆਪਣੀ ਭਰਜਾਈ ਅਮਨ ਅਤੇ ਜਸਪ੍ਰੀਤ ਦਾ ਵੀ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਭਰਜਾਈਆਂ ਦਾ ਕਤਲ ਕਰਨ ਤੋਂ ਮਗਰੋਂ ਗੁਰਸਾਹਿਬ ਡਰਾਈਵਰ ਦਾ ਵੀ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਬੰਟੀ ਚਾਰ ਜਾਣਿਆਂ ਦੇ ਕਤਲ ਕਰਨ ਤੋਂ ਬਾਅਦ ਨਸ਼ੇ ਦੀ ਹਾਲਤ ‘ਚ ਸੌਂ ਗਿਆ ਸੀ ਜਿਸ ਤੇ ਗੁਰਜੰਟ ਸਿੰਘ ਜੰਟੇ ਨੇ ਗ਼ੁੱਸੇ ਵਿੱਚ ਆ ਕੇ ਆਪਣੇ ਭਰਾ ਬੰਟੀ ਦਾ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਗੁਰਜੰਟ ਸਿੰਘ ਜੰਟੇ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img