ਕੈਬਿਨਟ ਮੰਤਰੀ ਸੋਨੀ ਨੇ ਆਈ ਵੀ ਵਾਈ ਹਸਪਤਾਲ ਵਿਖੇ ਬਣੇ ਨਵੇ ਐਮਰਜੈਸੀ ਵਾਰਡ ਦਾ ਕੀਤਾ ਉਦਘਾਟਨ

71

ਇਕੋ ਹੀ ਛੱਤ ਥੱਲੇ ਮਿਲਣਗੀਆਂ ਸਾਰੀਆਂ ਆਪਾਤਕਾਲੀਨ ਸੇਵਾਵਾਂ

Italian Trulli

ਅੰਮ੍ਰਿਤਸਰ, 28 ਜੁਲਾਈ (ਗਗਨ) – ਕਰੋਨਾ ਮਹਾਂਮਾਰੀ ਦੌਰਾਨ ਜਿਥੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਸਨ,ਉਥੇ ਹੀ ਪ੍ਰਾਈਵੇਟ ਹਸਪਤਾਲਾਂ ਵਲੋ ਵੀ ਵੱਧ ਚੜ੍ਹ ਕੇ ਇਸ ਮਹਾਂਮਾਰੀ ਦੋਰਾਨ ਲੋਕਾਂ ਦੀ ਸੇਵਾ ਕੀਤੀ ਗਈ ਹੈ ਅਤੇ ਆਈ ਵੀ ਵਾਈ ਹਸਪਤਾਲ ਅਜਨਾਲਾ ਰੋਡ ਵਲੋ ਵੀ ਆਪਣੇ ਹਸਪਤਾਲ ਵਿਖੇ 60 ਬੈਡਾਂ ਦਾ ਕਰੋਨਾ ਵਾਰਡ ਸਥਾਪਤ ਕਰਕੇ ਕਰੋਨਾ ਮਰੀਜਾਂ ਦੀ ਦੇਖਭਾਲ ਕੀਤੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋ ਅੱਜ ਆਈ ਵੀ ਵਾਈ ਹਸਪਤਾਲ ਵਿਖੇ ਪੰਜਾਬ ਦੇ ਪਹਿਲੇ ਬਣੇ ਸੈਂਟਰ ਆਫ ਐਕਸੀਲੈਸ ਐਮਰਜੈਸੀ ਵਾਰਡ ਦਾ ਉਦਘਾਟਨ ਕਰਨ ਸਮੇ ਕੀਤਾ। ਸ਼੍ਰੀ ਸੋਨੀ ਨੇ ਆਈ ਵੀ ਵਾਈ ਹਸਪਤਾਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਹਸਪਤਾਲ ਮਾਝਾ ਜੋਨ ਦੇ ਲੋਕਾਂ ਦੀ ਮੈਡੀਕਲ ਸੇਵਾਵਾਂ ਪੱਖੋ ਕਾਫੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਲੋ ਨਵੇ ਬਣੇ ਐਮਰਜੈਸੀ ਵਾਰਡ ਵਿਚ ਇਕ ਹੀ ਛੱਤ ਥੱਲੇ ਲੋਕਾਂ ਨੂੰ ਸਾਰੀਆਂ ਆਪਾਤਕਾਲੀਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਅਤਿ ਆਧੁਨਿਕ ਐਮਰਜੈਸੀ ਵਾਰਡ ਦੇ ਸਥਾਪਤ ਹੋਣ ਨਾਲ ਹਾਦਸਿਆਂ ਦੋਰਾਨ ਜਖ਼ਮੀ ਹੋਏ ਵਿਅਕਤੀਆਂ ਅਤੇ ਹੋਰ ਐਮਰਜੈਸੀ ਲਈ ਹਸਪਤਾਲ ਵਿਖੇ ਦਾਖਲ ਹੋਏ ਮਰੀਜਾਂ ਦੀ ਜਾਨ ਨੂੰ ਬਚਾਇਆ ਜਾ ਸਕੇਗਾ।

ਸ਼੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਸਾਰੇ ਸਰਕਾਰੀ ਹਸਪਤਾਲਾਂ ਵਿਚ ਖਾਲੀ ਪਈਆਂ ਆਸਾਮੀਆਂ ਨੂੰ ਪੁਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਗਭਗ 1000 ਦੇ ਕਰੀਬ ਨਰਸਾਂ ਦੀ ਭਰਤੀ ਕੀਤੀ ਗਈ ਹੈ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੀ ਭਰਤੀ ਕੀਤਾ ਜਾ ਰਿਹਾ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਮੁਹੱਈਆ ਕਰਵਾਉਣਾ ਸੀ,ਜਿਸ ਵਿਚ ਅਸ਼ੀ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੋਰਾਨ ਸਾਰੇ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਦਾ ਮੁਫਤ ਇਲਾਜ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਕਰੋਨਾ ਦੀ ਤੀਜ਼ੀ ਲਹਿਰ ਦੇ ਖਦਸ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਨਿਪਟਣ ਲਈ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਇਸ ਮੌਕੇ ਸ਼੍ਰੀ ਧਰਮਵੀਰ ਸਰੀਨ, ਰੀਜਨਲ ਡਾਇਰੈਕਟਰ ਆਈ ਵੀ ਵਾਈ ਹਸਪਤਾਲ ਮੈਡਮ ਐਮ ਵਿਜਯਾਲਕਸ਼ਮੀ, ਮੈਡਕੀਲ ਸੁਪਰਡੰਟ ਡਾ: ਧੀਰਜ ਰੈਡੀ ਤੋ ਇਲਾਵਾ ਹਸਪਤਾਲ ਦੇ ਹੋਰ ਡਾਕਟਰ ਵੀ ਹਾਜ਼ਰ ਸਨ।