ਕੈਬਨਿਟ ਮੰਤਰੀ ਸਰਕਾਰੀਆ ਨੇ ਦੂਸਰੀ ਵਾਰ ਕਸ਼ਮੀਰ ਸਿੰਘ ਖ਼ਿਆਲਾ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ
ਰਾਮ ਤੀਰਥ, 2 ਜੁਲਾਈ (ਰਛਪਾਲ ਸਿੰਘ) – ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਗਾਤਾਰ ਦੂਸਰੀ ਵਾਰ ਫਿਰ ਕਸ਼ਮੀਰ ਸਿੰਘ ਖ਼ਿਆਲਾ ਨੂੰ ਮਾਰਕੀਟ ਕਮੇਟੀ ਚੋਗਾਵਾਂ ਦਾ ਚੇਅਰਮੈਨ ਬਣਨ ਦਾ ਮੌਕਾ ਪ੍ਰਦਾਨ ਕੀਤਾ। ਅੱਜ ਕੈਬਨਿਟ ਮੰਤਰੀ ਸਰਕਾਰੀਆ ਦੇ ਕੋਹਾਲੀ ਸਥਿਤ ਦਫ਼ਤਰ ਵਿਖੇ ਕਾਂਗਰਸੀ ਆਗੂਆਂ ਵੱਲੋਂ ਕਸ਼ਮੀਰ ਸਿੰਘ ਖ਼ਿਆਲਾ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਨਮਾਨਿਤ ਕੀਤਾ। ਇਸ ਮੌਕੇ ਖ਼ਿਆਲਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਉਣਗੇ ।
Related
- Advertisement -
- Advertisement -