18 C
Amritsar
Friday, March 24, 2023

ਕੈਪਟਨ ਨੇ ਚੁੱਪ-ਚੁਪੀਤੇ ਮਾਰੀ ਬਾਜੀ! ਖਹਿਰਾ ਦੀ ਕਾਂਗਰਸ ’ਚ ਵਾਪਸੀ ਕਰਾ ਇੱਕੋ ਤੀਰ ਨਾਲ ਕਈ ਨਿਸ਼ਾਨੇ

Must read

ਚੰਡੀਗੜ੍ਹ, 6 ਜੂਨ (ਬੁਲੰਦ ਆਵਾਜ ਬਿਊਰੋ) – ਆਮ ਆਦਮੀ ਪਾਰਟੀ ’ਚੋਂ ਮੁਅੱਤਲ ਵਿਧਾਇਕ ਸੁਖਪਾਲ ਖਹਿਰਾ ਆਪਣੇ ਦੋ ਸਾਥੀ ਵਿਧਾਇਕ ਪਿਰਮਲ ਸਿੰਘ ਤੇ ਜਗਦੇਵ ਸਿੰਘ ਕਮਾਲੂ ਸਣੇ ਵੀਰਵਾਰ ਨੂੰ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਦਿੱਲੀ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨੇ ਵਿਧਾਇਕਾਂ ਨੂੰ ਪਾਰਟੀ ’ਚ ਸ਼ਾਮਲ ਕਰਵਾਇਆ। ਤਿੰਨੇ ਵਿਧਾਇਕਾਂ ਨੇ ਸਪੀਕਰ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਕਾਂਗਰਸ ਦੇ ਅੰਦਰੂਨੀ ਕਲੇਸ਼ ਵੇਲੇ ਕੈਪਟਨ ਦੇ ਇਸ ਦਾਅ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।ਇਸ ਨੂੰ ਕੈਪਟਨ ਦਾ ਧੋਬੀ ਪਟਕਾ ਮੰਨਿਆ ਜਾ ਰਿਹਾ ਹੈ।ਸਿਆਸੀ ਮਾਹਿਰਾਂ ਮੁਤਾਬਕ ਹਫ਼ਤੇ ਤੋਂ ਅਜਿਹੀਆਂ ਕਿਆਸਅਰਾਈਆਂ ਲੱਗ ਰਹੀਆਂ ਸੀ ਕਿ ਆਪ ਪਾਰਟੀ ਦੇ ਵਿਧਾਇਕ ਕਾਂਗਰਸ ਵਿੱਚ ਜਾਣਗੇ। ਇਸੇ ਦੌਰਾਨ ਕਾਂਗਰਸ ਵਿੱਚ ਅੰਦਰੂਨੀ ਕਾਟੋ-ਕਲੇਸ਼ ਖ਼ਤਮ ਕਰਨ ਲਈ 3 ਮੈਂਬਰੀ ਕਮੇਟੀ ਬਣ ਗਈ।

ਇਸੇ ਲਈ ਮੀਟਿੰਗਾਂ ਦਾ ਦੌਰ ਖ਼ਤਮ ਹੋਣ ਦੀ ਉਡੀਕ ਕੀਤੀ; ਤਾਂ ਜੋ ਵਿਰੋਧੀ ਸੁਰ ਹੋਰ ਤਿੱਖੀ ਨਾ ਹੋਵੇ ਤੇ ਹਾਈਕਮਾਨ ਨੂੰ ਵੀ ਆਪਣੀ ਪਕੜ ਦਾ ਸੁਨੇਹਾ ਦੇ ਸਕਣ।ਕੈਪਟਨ ਨੇ ਇਹ ਸੰਕੇਤ ਦੇਣ ਦੀ ਵੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦਾ ਆਪਣੀ ਪਾਰਟੀ ਹੀ ਨਹੀਂ, ਸਗੋਂ ਹੋਰਨਾਂ ਪਾਰਟੀਆਂ ’ਚ ਮਜ਼ਬੂਤ ਪ੍ਰਭਾਵ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਹੋਰਨਾਂ ਪਾਰਟੀਆਂ ਵਿੱਚ ਵੀ ਤੋੜ-ਭੰਨ ਕਰਵਾਕੇ ਆਪਣੀ ਪਾਰਟੀ ਨੂੰ ਸੱਤਾ ’ਚ ਵਾਪਸ ਲਿਆ ਸਕਦੇ ਹਨ। ਪੰਜਾਬ ਦੀ ਸਿਆਸਤ ਦੇ ਅਸਲੀ ਕੈਪਟਨ ਉਹੀ ਹਨ, ਉਨ੍ਹਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ।ਵਿਧਾਇਕਾਂ ਦੇ ਕਾਂਗਰਸ ਵਿੱਚ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਹੀ ਨਹੀਂ, ਸਗੋਂ ਕੈਪਟਨ ਦੇ ਅੰਦਰੂਨੀ ਵਿਰੋਧੀਆਂ ਨੂੰ ਵੀ ਝਟਕਾ ਲੱਗਾ ਹੈ। ਖਹਿਰਾ ਨੂੰ ਪਾਰਟੀ ’ਚ ਲਿਆ ਕੇ ਕੈਪਟਨ ਨੇ ਕੁਝ ਵਧੇਰੇ ਬੋਲਣ ਵਾਲੇ ਆਗੂਆਂ ਨੂੰ ਇਹ ਸੁਨੇਹਾ ਦੇਣ ਦਾ ਜਤਨ ਕੀਤਾ ਹੈ ਕਿ ਵਿਰੋਧੀ ਸੁਰ ਅਪਨਾਉਣ ’ਤੇ ਉਨ੍ਹਾਂ ਦੇ ਬਦਲ ਵਜੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਆਮਦ ਵੀ ਹੋ ਸਕਦੀ ਹੈ।

- Advertisement -spot_img

More articles

- Advertisement -spot_img

Latest article