-1.2 C
Munich
Tuesday, February 7, 2023

ਕੈਨੇਡਾ ਵਿੱਚ ਭਾਰਤੀ ਮੂਲ ਦੀ ਮਨਜੀਤ ਮਿਨਹਾਸ ਨੂੰ ਹਾਸਿਲ ਹੋਇਆ ਵੱਡਾ ਸਨਮਾਨ

Must read

ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਵੀ ਦਿੱਤੀ ਵਧਾਈ

ਟੋਰਾਂਟੋ, 26 ਜਨਵਰੀ (ਰਾਜ ਗੋਗਨਾ) – ਬੀਤੇਂ ਦਿਨ ਭਾਰਤੀ ਮੂਲ ਦੀ ਕੈਨੇਡਾ ਦੀ ਨਾਮੀ ਐਂਟਰਾਪ੍ਰੋਨੋਰ/ ਅਤੇ ਸਫਲ ਉਦਯੋਗਪਤੀ ਅਤੇ ਟੀ.ਵੀ. ਸ਼ਖਸੀਅਤ ਮਨਜੀਤ ਮਿਨਹਾਸ ਨੂੰ ਵੱਡਾ ਸਨਮਾਨ ਹਾਸਿਲ ਹੋਇਆ ਹੈ। ਉਨ੍ਹਾਂ ਨੂੰ ਕਨੇਡੀਅਨ ਆਰਮਡ ਫੋਰਸਿਸ ਅਤੇ ‘ਕਵੀਨਸ ਓਨ ਰਾਈਫਲਸ ਆਫ ਕੈਨੇਡਾ ਦੇ ਔਨਰੇਰੀ ਲੈਫ:ਕਰਨਲ ਵਜੋਂ ਨਿਯੁਕਤ ਕੀਤਾ ਗਿਆ ਹੈ। ਮਨਜੀਤ ਮਿਨਹਾਸ ਨੇ ਖੁਦ ਵੀ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਸੰਬੰਧੀ ਤਸਵੀਰਾਂ ਸਮੇਤ ਜਾਣਕਾਰੀ ਸਾਂਝੀ ਕੀਤੀ।ਅਤੇ ਉਨ੍ਹਾਂ ਨੂੰ ਕੈਨੇਡਾ ਦੇਸ਼ ਦੀ ਰੱਖਿਆ ਮੰਤਰੀ ਅਨੀਤਾ ਅਨੰਦ ਨੇ ਵੀ ਵਧਾਈ ਦਿੱਤੀ ਹੈ। ਅਤੇ ਕੁਝ ਤਸਵੀਰਾਂ ਸਾਂਝੀਆਂ ਕਰ ਕੇ ਉਹਨਾਂ ਕਿਹਾ ਕਿ ਕਵੀਨਜ ਓਨ ਰਾਈਫਲਸ ਦੇਸ਼ ਦੀ ਸਭ ਤੋਂ ਪੁਰਾਣੀ ਸੇਵਾ ਨਿਭਾਉਂਦੀ ਕੈਨੇਡਾ ਇੰਫੈਂਟਰੀ ਰੈਜੀਮੈਂਟ ਹੈ ਅਤੇ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਭਾਰਤੀ ਮੂਲ ਦੀ ਮਨਜੀਤ ਮਿਨਹਾਸ ਔਨਰੇਰੀ ਲੈਫ: ਕਰਨਲ ਬਣ ਗਈ ਹਨ। ਯਾਦ ਰਹੇ ਮਨਜੀਤ ਮਿਨਹਾਸ, ਮਿਨਹਾਸ ਬ੍ਰਿਊਰੋ ਦੀ ਕੈਨੇਡਾ ਵਿੱਚ ਮਾਲਕ ਹਨ।

- Advertisement -spot_img

More articles

- Advertisement -spot_img

Latest article